Htv Punjabi
corona news crime news Health Punjab Video

ਨੋਟਾਂ ਨਾਲ ਲਿਫਾਫੇ ਭਰਦੇ ਨੌਜਵਾਨਾ ਦੀ ਵੀਡੀਓ ਹੋਈ ਵਾਇਰਲ,ਕਰਫਿਊ ਦੌਰਾਨ ਅਮੀਰ ਬਣਨ ਲਈ ਕਰਵਾ ਰਹੇ ਸੀ ਗਲਤ ਕੰਮ 

ਹੁਸ਼ਿਆਰਪੁਰ (ਸਤਪਾਲ ਰਤਨ): ਇਨ੍ਹੀ ਦਿਨੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੇ ਥਾਣਾ ਟਾਂਡਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਕਰਫਿਊ ਦੌਰਾਨ ਕੁਝ ਲੋਕ ਨੋਟਾਂ ਨਾਲ ਲਿਫਾਫੇ ਭਰਦੇ ਦਿਖਾਈ ਦਿੱਤੇ। ਜਿਉਂ ਹੀ ਇਹ ਵੀਡੀਓ ਐਚਟੀਵੀ ਪੰਜਾਬੀ ਦੇ ਹੱਥ ਲੱਗੀ ਸਾਡੀ ਟੀਮ ਨੇ ਤੁਰੰਤ ਇਸ ਵੀਡੀਓ ਪਿੱਛੇ ਦੀ ਸੱਚਾਈ ਜਾਣਨ ਦੀ ਠਾਣ ਲਈ।  ਥੋੜੀ ਜਿਹੀ ਛਾਣਬੀਣ ਕਾਰਨ ਤੇ ਪਤਾ ਲੱਗਾ ਕਿ ਇਹ ਵੀਡੀਓ ਪੰਜਾਬ ਅੰਦਰ ਕਰਫਿਊ ਤੇ ਤਾਲਾਬੰਦੀ ਦੌਰਾਨ ਫਸੇ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਹੈ ਜਿਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕੇ ਕੁਝ ਲੋਕ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਨੇ।

ਦਰਅਸਲ ਇਹ ਸਾਰੀ ਵੀਡੀਓ ਇਕ ਅਜਿਹੈ ਗੋਰਖਧੰਦੇ ਦੀ ਐ ਜਿਸ ਵਿੱਚ ਕੁਝ ਲੋਕ ਉਸ ਵੇਲੇ ਪਰਵਾਸੀ ਮਜ਼ਦੂਰਾਂ ਕੋਲੋਂ ਮੋਤੀਆਂ ਰਕਮਾਂ ਵਸੂਲਕੇ ਉਨ੍ਹਾਂ ਨੂੰ ਪੰਜਾਬੋਂ ਬਾਹਰ ਛੱਡਕੇ ਆਉਣ ਦਾ ਜੁਗਾੜ ਕਰ ਰਹੇ ਨੇ ਜਦੋਂ ਹਾੜੀ ਦੇ ਦਿਨਾਂ ‘ਚ ਕਿਸਾਨਾਂ ਨੂੰ ਪਹਿਲਾਂ ਹੀ ਲੇਬਰ ਨਾ ਮਿਲਣ ਕਾਰਨ ਚਿੰਤਾਂਵਾਂ ਨੇ ਘੇਰ ਰੱਖਿਐ। ਇੰਝ ਇਹ ਲੋਕ ਮਜ਼ਦੂਰਾਂ ਨੂੰ ਪੰਜਾਬੋਂ ਬਾਹਰ ਛੱਡਕੇ ਨਾ ਸਿਰਫ ਸੂਬੇ ਨਾਲ ਬਲਕਿ ਕਿਸਾਨਾਂ ਤੋਂ ਇਲਾਵਾ ਖੁਦ ਪ੍ਰਵਾਸੀ ਲੋਕਾਂ ਨਾਲ ਵੀ ਵੱਡਾ ਧੋਖਾ ਕਰ ਰਹੇ ਸਨ। ਜੀ ਹਾਂ ਵੱਡਾ ਧੋਖਾ। ਹੁਣ ਤੁਸੀਂ ਪੁਛੋਗੇ ਉਹ ਕਿਵੇਂ ? ਤਾਂ ਸੁਣੋ ! ਇਸ ਗਿਰੋਹ ਪੈਸਿਆਂ ਦੇ ਲਾਲਚ ਚ ਜ਼ੁਰਮ ਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਐਸ.ਡੀ.ਐਮ. ਟਾਂਡਾ ਅਤੇ ਭਾਰਤ ਸਰਕਾਰ ਦੇ ਚਿੰਨ੍ਹ ਵਾਲੀਆਂ ਜਾਅਲੀ ਮੋਹਰਾਂ ਵੀ ਬਣਵਾਈਆਂ ਹੋਈਆਂ ਸਨ। ਤੇ ਉਸ ਨਾਲ ਇਹ ਮਜ਼ਦੂਰਾਂ ਨੂੰ ਬਾਹਰ ਆਪੋ ਆਪਣੇ ਸੂਬਿਆਂ ਚ ਭੇਜਣ ਦਾ ਜੁਗਾੜ ਕਰਦੇ ਸਨ।
ਜਿਸ ਬਾਰੇ ਜਿਵੇਂ ਹੀ ਸਾਰੇ ਮਾਮਲੇ ਦੀ ਭਣਕ ਥਾਣਾ ਟਾਂਡੇ ਦੇ ਐਸ.ਐਚ.ਓ ਨੂੰ ਪਈ ਤਾਂ ਉਨ੍ਹਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਸ ਗਿਰੋਹ ਦੇ 10 ‘ਚੋਂ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਰਾਣੀਆਂ ਗੱਡੀਆਂ ਕੰਪਿਊਟਰ, ਜਾਲ੍ਹੀ ਮੋਹਰਾਂ ਤੇ ਹੋਰ ਬਹੁਤ ਸਾਰਾ ਸਮਾਨ ਬਰਾਮਦ ਕੀਤਾ ਗਿਐ।  ਜਿਸ ਬਾਰੇ ਐਸ.ਐਚ.ਓ ਟਾਂਡਾ ਹਰਦੇਵ ਸਿੰਘ ਦਾ ਕਹਿਣੈ ਕਿ ਪੁਲਿਸ ਨੇ ਮਾਮਲੇ ‘ਚ ਬਣਦੀ ਕਾਨੂੰਨੀ ਕਾਰਾਵਈ ਨੂੰ ਅਮਲ ‘ਚ ਲੈ ਆਂਦਾ ਹੈ ।

Related posts

ਗੁਰੂਘਰ ਦੀ ਵੀ ਨਹੀ ਕੀਤੀ ਕੋਈ ਪਰਵਾਹ

htvteam

ਦੋ -ਦੋ ਘਰਵਾਲੀਆਂ ਰੱਖਣ ਵਾਲੇ ਡਾਕਟਰ ਸਾਬ੍ਹ ਨੂੰ ਨਾ ਆਈ ਤਿੱਜੀ ਘਰਵਾਲੀ ਰਾਸ

htvteam

ਘਰਵਾਲਾ ਰਹਿੰਦਾ ਸੀ ਦੁਬਈ ਘਰਵਾਲੀ ਪਿੰਡ ‘ਚ ਲੈਂਦੀ ਸੀ ਫੁੱਲ ਨਜ਼ਾਰੇ; ਦੇਸੀ ਜਿਹਾ ਮੁੰਡਾ ਫਸਾਕੇ , ਸਹੁਰੇ ਨਾਲ ਕਰ ਬੈਠੀ ਪੁੱਠਾ ਕੰਮ

htvteam

Leave a Comment