ਪਟਿਆਲਾ : ਹੁਣ ਸੂਬੇ ਵਿੱਚ ਪਾਸਪੋਰਟ ਦੀ ਤਰ੍ਹਾਂ ਅਸਲੇ ਦਾ ਲਾਇਸੰਸ ਵੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ l ਇਸ ਸੁਵਿਧਾ ਵਿੱਚ ਲੱਖਾਂ ਲੋਕ ਲਾਇਸੰਸ ਰੀਨਿਊ ਕਰਾਉਣ ਦੀ ਪਰੇਸ਼ਾਨੀ ਤੋਂ ਬਚ ਜਾਣਗੇ l ਨਵੀਂ ਯੋਜਨਾ ਦੇ ਤਹਿਤ ਲਾਇਸੰਸ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਘਰ ਬੈਠ ਕੇ ਪੂਰਾ ਕੀਤਾ ਜਾ ਸਕਦਾ ਹੈ l ਫੀਸ ਜਮ੍ਹਾਂ ਕਰਨ ਲਈ ਬੈਂਕਾਂ ਦੇ ਚੱਕਰ ਵੀ ਨਹੀਂ ਲਾਉਣੇ ਪੈਣਗੇ l ਸਭ ਤੋਂ ਵਧੀਆ ਇਹ ਹੋ ਜਾਵੇਗਾ ਕਿ ਭ੍ਰਿਸ਼ਟਾਚਾਰ ‘ਤੇ ਵੀ ਰੋਕ ਲੱਗ ਜਾਵੇਗੀ l ਲਾਇਸੰਸ ਆਪਲਾਈ ਕਰਨ ਤੋਂ ਬਾਅਦ ਇੱਕ ਧਿਆਨ ਰੱਖਣਾ ਜ਼ਰੂਰੀ ਹੈ ਕਿ ਆਪਣਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਕਿਸੇ ਨੂੰ ਵੀ ਨਹੀਂ ਦੱਸਣਾ, ਜੇਕਰ ਇਹ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਪਰਸਨਲ ਜਾਣਕਾਰੀ ਕਿਸੇ ਦੂਜੇ ਕੋਲ ਪਹੁੰਚ ਜਾਵੇਗੀ ਜਿਸ ਨਾਲ ਉਹ ਇਸਦਾ ਦੁਰਉਪਯੋਗ ਵੀ ਕਰ ਸਕਦੇ ਹਨ l
