ਚੰਡੀਗੜ੍ਹ : ਗਵਰਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਵਿੱਚ 19 ਸਾਲਾ ਮਰੀਜ਼ ਦੀ ਸਫਲ ਸਰਜਰੀ ਦੇ ਨਾਂਲ ਹੀ ਓਪਨ ਹਾਰਟ ਸਰਜਰੀ ਦੀ ਸ਼ੁਰੂਆਤ ਹੋ ਗਈ ਹੈ l ਲਗਭਗ ਡੇਢ ਸਾਲ ਦੀ ਕੋਸ਼ਿਸ਼ਾਂ ਤੋਂ ਡਿਪਾਰਟਮੈਂਟ ਨੇ ਇਸ ਸਰਜਰੀ ਦੇ ਲਈ ਇਨਫਰਾਸਟਰਕਚਰ ਤਿਆਰ ਕਰ ਲਿਆ ਸੀ ਅਤੇ ਪੰਜਾਬ ਤੋਂ ਆਏ ਪਹਿਲੇ ਮਰੀਜ਼ ਦੀ ਸਫਲ ਸਰਜਰੀ ਹੋ ਗਈ ਹੈ l ਅਸਿਸਟੈਂਟ ਪ੍ਰੋਫੈਸਰ ਡਾਕਟਰ ਸਿਧਾਰਥ ਗਰਗ, ਫਾਕਟਰ ਮਧੂਸੂਦਨ ਕੱਟੀ ਦੇ ਨਾਲ ਐਨਐਸਥੀਸੀਆ ਵਿੱਚ ਡਾਕਟਰ ਸੁਕਨਿਆ ਮਿੱਤਰਾ ਅਤੇ ਡਾਕਟਰ ਜਸਵੀਰ ਸਿੰਘ ਦੀ ਟੀਮ ਮੌਜੂਦ ਸੀ l ਉਨ੍ਹਾਂ ਦੀ ਮਦਦ ਦੇ ਲਈ ਪੀਜੀਆਈਐਮਈਆਰ ਤੋਂ ਬੈਕਅਪ ਟੀਮ ਵੀ ਮੌਜੂਦ ਸੀ l ਡਾਕਟਰ ਸਿਧਾਰਥ ਨੇ ਦੰਸਿਆ ਕਿ ਮਰੀਜ਼ ਨੂੰ ਇਹ ਸਮੱਸਿਆ ਪੈਦਾਇਸ਼ੀ ਸੀ ਪਰ ਹੁਣ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜੀਐਮਸੀਐਚ ਵਿੱਚ ਸੰਪਰਕ ਕੀਤਾ ਸੀ l
previous post
next post
