ਲੁਧਿਆਣਾ : ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਨੇ ਪੰਜਾਬ ਦੀ ਸਾਰੀਆਂ ਟਰਾਂਸਪੋਰਟ ਗੱਡੀਆਂ ਵਿੱਚ ਵਹੀਕਲ ਟਰੈਕਿੰਗ ਸਿਸਟਮ ਲਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ l ਇਹ ਕੰਮ ਜਨਵਰੀ ਵਿੱਚ ਪੂਰਾ ਕੀਤਾ ਜਾਵੇਗਾ l ਜਨਵਰੀ ਤੋਂ ਬਾਅਦ ਜਿਹੜੀ ਵੀ ਬਸ ਜਿਵੇਂ ਕਿ ਪਨਬਸ, ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਸਕੂਲ ਬਸ ਵਿੱਚ ਵੀਟੀਐਸ ਲੱਗਿਆ ਨਾ ਹੋਇਆ ਤਾਂ ਉਸਦਾ ਚਲਾਨ ਕੀਤਾ ਜਾਵੇਗਾ l
ਦੱਸ ਦਈਏ ਕਿ ਵੀਟੀਐਸ ਇੱਕ ਜੀਪੀਐਸ ਸਿਸਟਮ ਦੀ ਤਰ੍ਹਾਂ ਕੰਮ ਕਰੇਗਾ ।ਇਸ ਤੋਂ ਗੱਡੀ ਦੀ ਲੋਕੇਸ਼ਨ ਇੱਕ ਮੈਪ ਦੇ ਜ਼ਰੀਏ ਦੇਖੀ ਜਾਏਗੀ l ਨਿਰਭੈਆ ਫ਼ਾੳਂਡੇਸ਼ਨ ਦੇ ਪੈਸੇ ਇਸ ਸਿਸਟਮ ਵਿੱਚ ਲਏ ਜਾ ਰਹੇ ਨੇ l ਜੋ ਕਿ ਪੰਜਾਬ ਸਰਕਾਰ ਵੱਲੋਂ ਜ਼ਾਰੀ ਕੀਤਾ ਗਿਆ ਹੈ l ਨਿਰਭੈਆ ਕਾਂਡ ਤੋਂ ਬਾਅਦ ਇਸ ਨੂੰ ਖਾਸ ਤੌਰ ‘ਤੇ ਔਰਤਾਂ ਦੇ ਲਈ ਜ਼ਰੂਰੀ ਕੀਤਾ ਗਿਆ ਹੈ, ਤਾਂ ਕਿ ਔਰਤਾਂ ਸੁਰੱਖਿਅਤ ਰਹਿ ਸਕਣ l ਵੀਟੀਐਸ ਦਾ ਕੰਟਰੋਲ ਰੂਮ ਚੰਡੀਗੜ੍ਹ ‘ਚ ਹੋਵੇਗਾ l ਇਸ ਦੇ ਲਈ ਇੱਕ ਕੰਟਰੋਲ ਰੂਮ ਦਾ ਦਫ਼ਤਰ ਅਤੇ ਇੱਕ ਸਕਰੀਨ ਚੰਡੀਗੜ੍ਹ ਵਿੱਚ ਹੀ ਲਾਏ ਗਏ ਹਨ l ਹੁਣ ਤੱਕ 400 ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਵਿੱਚ ਵੀਟੀਐਸ ਲਾ ਵੀ ਦਿੱਤਾ ਗਿਆ ਹੈ l ਬਾਕੀ ਵੀ ਜਲਦੀ ਹੀ ਲੱਗ ਜਾਣਗੇ l