ਬਠਿੰਡਾ : ਇੱਥੋਂ ਦੇ ਪਿੰਡ ਢਿਪਾਲੀ ਵਿੱਚ ਇੱਕ ਵਿਅਕਤੀ ਨੇ ਆਪਣੇ ਵੱਡੇ ਭਾਈ ਦੇ ਨਾਲ ਮਿਲ ਕੇ ਸ਼ੁੱਕਰਵਾਰ ਦੇਰ ਰਾਤ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰ ਨਾਲ ਕੱਟ ਕੇ ਮਾਰ ਦਿੱਤਾ।ਦੋਨੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਮ੍ਰਿਤਕਾਂ ਦੀ ਪਹਿਚਾਣ ਮਨਪ੍ਰੀਤ ਕੋਰ ਅਤ ਰਜਿੰਦਰ ਸਿੰਘ ਦੇ ਤੌਰ ਤੇ ਹੋਈ ਹੈ।ਦੋਨੋਂ ਰਿਸ਼ਤੇ ਵਿੱਚ ਦਿਓਰ ਭਾਬੀ ਸਨ।ਥਾਣਾ ਰਾਮਪੁਰਾ ਫੂਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਾਈ ਇੰਦਰਜੀਤ ਸਿੰਘ ਦੇ ਬਿਆਨ ਤੇ ਮ੍ਰਿਤਕਾ ਦੇ ਪਤੀ ਬਲਦੇਵ ਸਿੰਘ ਅਤੇ ਉਸ ਦੇ ਭਾਈ ਜਗਦੇਵ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਪਿੰਡ ਢਿਪਾਲੀ ਵਿੱਚ ਰਹਿਣ ਵਾਲੇ ਰਜਿੰਦਰ ਸਿੰਘ ਦੇ ਆਪਣੇ ਹੀ ਰਿਸ਼ਤੇ ਵਿੱਚ ਭਾਬੀ ਮਨਪ੍ਰੀਤ ਕੋਰ ਦੇ ਨਾਲ ਪ੍ਰੇਮ ਸੰਬੰਧ ਸਨ।ਇਸ ਬਾਰੇ ਵਿੱਚ ਮਨਪ੍ਰੀਤ ਦੇ ਪਤੀ ਬਲਦੇਵ ਸਿੰਘ ਨੂੰ ਪਤਾ ਲੱਗ ਗਿਆ।ਦੋਨੋਂਪਰਿਵਾਰਾਂ ਵਿੱਚ ਕਈ ਵਾਰ ਇਸ ਗੱਲ ਨੂੰ ਲੈ ਕੇ ਝਗੜਾ ਵੀ ਹੋਇਆ ਪਰ ਰਜਿੰਦਰ ਅਤੇ ਮਨਪ੍ਰੀਤ ਨਹੀਂ ਮੰਨੇ।ਸ਼ੁੱਕਰਵਾਰ ਰਾਤ ਨੂੰ ਰਜਿੰਦਰ ਸਿੰਘ ਮਨਪ੍ਰੀਤ ਨੂੰ ਮਿਲਣ ਉਸ ਦੇ ਘਰ ਗਿਆ ਤਾਂ ਬਲਦੇਵ ਸਿੰਘ ਨੇ ਆਪਣੇ ਵੱਡੇ ਭਾਈ ਜਗਦੇਵ ਸਿੰਘ ਦੇ ਨਾਲ ਮਿਲ ਕੇ ਦੋਨਾਂ ਤੇੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਮੁਲਜ਼ਮਾਂ ਨੇ ਦੋਨਾਂ ਦੇ ਸਿਰ ਤੇ ਵਾਰ ਕਰਨ ਦੇ ਇਲਾਵਾ ਸਰੀਰ ਦੇ ਹਰ ਹਿੱਸੇ ਤੇ ਕੱਸੀ ਮਾਰੀ।ਇਸ ਨਾਲ ਦੋਨਾਂ ਦੀ ਮੌਤ ਹੋ ਗਈ।ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਦੋਨੋਂ ਮੁਲਜ਼ਮ ਫਰਾਰ ਹੋ ਗਹੇ।ਸੂਚਨਾ ਮਿਲਣ ਤੇ ਪਹੁੰਚੀ ਥਾਣਾ ਰਾਮਪੁਰਾ ਫੂਲ ਪੁਲਿਸ ਨੇ ਵਾਰਦਾਤ ਵਿੱਚ ਉਪਯੋਗ ਕੀਤੇ ਗਏ ਤੇਜ਼ਧਾਰ ਹਥਿਆਰ ਨੂੰ ਕਬਜ਼ੇ ਵਿੱਚ ਲੈ ਲਿਆ।ਡੀਐਸਪੀ ਫੁਲ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਬਲਦੇਵ ਸਿੰਘ ਅਤੇ ਜਗਦੇਵ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
