Htv Punjabi
Uncategorized

ਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮ

ਬਾੜਮੇਲ : ਦੇਸ਼ ਭਰ ਵਿੱਚ ਜਿੱਥੇ ਕਰਫਿਊ ਤੇ ਤਾਲਾਬੰਦੀ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਕੁਦਰਤ ਨੂੰ ਪ੍ਰਦੂਸ਼ਣ ਮੁਕਤ ਮਾਹੌਲ ਦਾ ਤੋਹਫਾ ਦਿੱਤਾ ਹੈ l ਉੱਥੇ ਦੂਜੇ ਪਾਸੇ ਸੜਕ ਹਾਦਸਿਆਂ ਤੇ ਸਮਾਜਿਕ ਅਪਰਾਧਾਂ ਵਿੱਚ ਵੀ ਵੱਡੀ ਪੱਧਰ ਤੇ ਕਮੀ ਆਈ ਹੈ l ਹਾਂ, ਜੇਕਰ ਕੁਝ ਵਧਿਆ ਹੈ ਤਾਂ ਉਹ ਹਨ ਘਰੇਲੂ ਹਿੰਸਾ ਦੇ ਮਾਮਲੇ ਕਿਉਂਕਿ ਘਰ ਵਿੱਚ ਮੌਜੂਦ ਬੰਦੇ ਹੁਣ ਇੱਕ ਦੂਜੇ ਦੀ ਇੱਕ ਇੱਕ ਗਤੀਵਿਧੀ ਉੱਤੇ ਧਿਆਨ ਦੇਣ ਲੱਗ ਪਏ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕਰਨ ਲਈ ਕੁਝ ਹੈ ਹੀ ਨਹੀਂ ਤੇ ਇਹ ਸਭ ਕੁਝ ਬਹੁਤ ਵਾਰ ਲੋਕਾਂ ਦੀ ਜਾਨ ਵੀ ਲੈ ਰਿਹਾ l ਅਜਿਹਾ ਹੀ ਇੱਕ ਮਾਮਲਾ ਬਾਡਮੇਰ ਇਲਾਕੇ ‘ਚੋਂ ਸਾਹਮਣੇ ਆਇਆ ਹੈ l ਜਿੱਥੇ ਇੱਕ ਮੋਬਾਈਲ ਫੋਨ ਨੂੰ ਲੈ ਕੇ ਇੰਨੀ ਬੁਰੀ ਤਰ੍ਹਾਂ ਲੜ ਪਏ ਕਿ ਉਸ ਤੋਂ ਪਤਨੀ ਨੇ ਗੁੱਸੇ ਵਿੱਚ ਆ ਕੇ ਆਪਣੇ ਢਿੱਡੋਂ ਜੰਮੇ ਦੋ ਬੱਚਿਆਂ ਸਮੇਤ ਆਤਮਹੱਤਿਆ ਕਰ ਲਈ l ਦੂਜੇ ਪਾਸੇ ਮਿ੍ਰਤਕ ਔਰਤ ਦੇ ਪਰਿਵਾਰ ਨੇ ਉਸ ਦੇ ਪਤੀ ਉੱਤੇ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ l
ਲੰਘੇ ਮੰਗਲਵਾਰ ਬਈਤੂ ਥਾਣੇ ਅੰਦਰ ਪੈਂਦੇ ਪਿੰਡ ਭੀਮਦਾ ਵਿੱਚ ਘਟੀ ਇਹ ਘਟਨਾ ਦੌਰਾਨ ਜਦੋਂ ਪਤੀ ਪਤਨੀ ਆਪਸ ਵਿੱਚ ਲੜ ਪਏ ਤਾਂ ਪਤੀ ਗੁੱਸੇ ਵਿੱਚ ਅੰਨਾ ਹੋਇਆ ਪਤਨੀ ਨੂੰ ਛੱਡ ਕੇ ਆਪਣੇ ਚਾਚੇ ਦੇ ਘਰ ਚਲਾ ਗਿਆ ਤੇ ਇਹੋ ਗੱਲ ਕਾਰਨ ਦੀ ਪਤਨੀ ਨੂੰ ਆਪਣੀ ਬਦਨਾਮੀ ਦਾ ਡਰ ਸਤਾਉਣ ਲਗਾ l ਜਿਸ ਤੋਂ ਬਾਅਦ ਉਸ ਦੁਖੀ ਪਤਨੀ ਨੇ ਆਪਣੇ 4 ਸਾਲ ਤੇ 8 ਸਾਲ ਦੇ ਦੋ ਮੁੰਡਿਆਂ ਸਮੇਤ ਤਲਾਅ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ l
ਇੱਧਰ ਮਿ੍ਰਤਕ ਔਰਤ ਦੇ ਪਤੀ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦੀ ਤੇ ਉਸ ਦੀ ਪਤਨੀ ਦੀ ਲੜਾਈ ਇਸ ਕਾਰਨ ਹੋਈ ਸੀ ਕਿਉਂਕਿ ਉਸ ਨੇ ਆਪਣੀ ਪਤਨੀ ਦੇ ਫੋਨ ਵਿੱਚ ਕੁਝ ਇਤਰਾਜ਼ਯੋਗ ਸਮੱਗਰੀ ਦੇਖ ਲਈ ਸੀ ਤੇ ਇਸੀ ਕਾਰਨ ਦੋਨਾਂ ਵਿੱਚ ਜ਼ਬਰਦਸਤ ਬਹਿਸ ਹੋਈ ਸੀ l ਦੱਸ ਦਈਏ ਕਿ ਮਿ਼੍ਰਤਕ ਪਤਨੀ ਦੇ ਪਰਿਵਾਰ ਵਾਲਿਆਂ ਵੱਲੋਂ ਦਰਜ ਕਰਾਏ ਗਏ ਬਿਆਨਾਂ ਤੇ ਪੁਲਿਸ ਨੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਔਰਤ ਦੇ ਛੂਹਣ ਤੋਂ ਦੁਖੀ ਹੋਈ ਹੇਮਾ ਮਾਲਿਨੀ, ਗੁੱਸੇ ‘ਚ ਹੱਥ ਪਰੇ ਝਟਕਦਿਆਂ ਕਿਹਾ – ‘ਮੈਨੂੰ ਹੱਥ ਨਾ ਲਾਓ’

htvteam

ਘਰੋਂ ਪੈਸੇ ਲੈਕੇ ਨਿਕਲ ਵਾਲਿਆਂ ਨਾਲ ਹੋਣ ਲੱਗਾ ਨਵਾਂ ਕੰਮ

htvteam

ਕੋਰੋਨਾ ਵਾਇਰਸ : ਅਮਰੀਕਾ ਤੋਂ ਬਾਅਦ ਫਰਾਂਸ ਤੇ ਬਰਤਾਨੀਆ ਵੀ ਹੋਏ ਚੀਨ ਦੇ ਖਿਲਾਫ, ਕਿਹਾ ਜਾਂਚ ਕਰਾਉ ਕੌਣ ਕਸੂਰਵਾਰ

Htv Punjabi

Leave a Comment