ਪੰਜਾਬ : ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕਾਂ ਦੇ ਅਨੁਸਾਰ ਸਾਲ 1970 ਤੱਕ ਦਾ ਡਾਟਾ ਉਨ੍ਹਾਂ ਦੇ ਕੋਲ ਹੈ, ਅਤੇ ਕਦੀ ਵੀ ਤਾਪਮਾਨ ਵਿੱਚ ਇੰਨੀ ਗਿਰਾਵਟ ਉਨ੍ਹਾਂ ਨੇ ਦਰਜ ਨਹੀਂ ਕੀਤੀ ਹੈ l ਹੁਣ ਘੱਟੋ ਘੱਟ ਤਾਪਮਾਨ 5 ਡਿਗਰੀ, ਜਦਕਿ ਵੱਧੋ ਵੱਧ 9 ਤੋਂ 10 ਡਿਗਰੀ ਚਲ ਰਿਹਾ ਹੈ l ਜੋ ਇਸ ਦੌਰਾਨ 8 ਡਿਗਰੀ ਤੱਕ ਵੀ ਗਿਰ ਚੁੱਕਿਆ ਹੈ l ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 30 ਤੋਂ 31 ਦਸੰਬਰ ਤੱਕ ਠੰਢ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ l ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਸਮ ਵਿੱਚ ਕਣਕ ਕੁਝ ਪੀਲੀ ਪੈ ਸਕਦੀ ਹੈ,ਪਰ ਮੌਸਮ ਵਿੱਚ ਜਲਦੀ ਬਦਲਾਵ ਦੀ ਊਮੀਦ ਹੈ l ਜਦਕਿ ਸਬਜੀਆਂ ਦੇ ਕਿਸਾਨਾਂ ਨੂੰ ਠੰਢ ਤੋਂ ਸਬਜ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਕੋਲ ਧੂੰਆਂ ਕਰਨ ਤੇ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਹੈ l ਲੋਕਾਂ ਨੂੰ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ ਅਤੇ ਠੰਢ ਤੋਂ ਬਚਣ ਲਈ ਅਲੱਗ ਅਲੱਗ ਢੰਗ ਅਪਣਾਉਣ ਲਈ ਕਿਹਾ ਹੈ l ਦੱਸ ਦਈਏ ਕਿ ਇਸ ਵਾਰ ਮੌਸਮ ਨੇ ਪਿਛਲੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ l
