Htv Punjabi
Punjab

ਕੈਦੀ ਦੇ ਰਿਸ਼ਤੇਦਾਰਾਂ ਦਾ ਕਹਿਣਾ, ਪੁਲਿਸ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀਆਂ ਦੇ ਰਹੀ ਹੈ

ਸੰਗਰੂਰ : ਜ਼ਿਲ੍ਹਾ ਜੇਲ੍ਹ ਵਿੱਚ 10 ਦਿਨ ਪਹਿਲਾਂ ਹੋਈ ਵੀਡੀਓ ਵਾਇਰਲ ਮਾਮਲੇ ਵਿੱਚ ਨਾਮਜ਼ਦ ਹਵਾਲਾਤੀ ਦੇ ਰਿਸ਼ਤੇਦਾਰਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ l ਇਲਜ਼ਾਮ ਹੈ ਕਿ ਵੀਡੀਓ ਵਾਇਰਲ ਮਾਮਲੇ ਵਿੱਚ ਪੁਲਿਸ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰ ਕੇ ਮਾਮਲੇ ਵਿੱਚ ਉਲਝਾ ਰਹੀ ਹੈ l ਪੁਲਿਸ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਘਰ ‘ਤੇ ਰੇਡ ਕਰ ਰਹੀ ਹੈ l ਨਾਲ ਹੀ ਪੁਲਿਸ ਦੁਆਰਾ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮੱਦੇਨਜ਼ਰ ਰਿਸ਼ਤੇਦਾਰਾਂ ਨੇ ਸ਼ੈਸ਼ਨ ਜੱਜ ਦੇ ਕੋਲ ਜ਼ਮਾਨਤ ਦੀ ਅਪੀਲ ਦਾਇਰ ਕੀਤੀ ਹੈ l ਡੀਐਸਪੀ ਸਤਪਾਲ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਸਿਰਫ ਸ਼ੱਕ ਦੇ ਆਧਾਰ ‘ਤੇ ਪਰਿਵਾਰ ਤੋਂ ਪੁੱਛਗਿਛ ਕਰ ਰਹੀ ਹੈ l ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟਾ ਮਨਜੀਤ ਸਿੰਘ ਜੇਲ ਵਿੱਚ ਬੰਦ ਹੈ l ਕੁਝ ਦਿਨ ਪਹਿਲਾਂ ਉਸਦਾ ਜਵਾਈ ਸਤਪਾਲ ਸਿੰਘ, ਪਵਨ ਕੁਮਾਰ, ਸੁਖਦੇਵ ਸਿੰਘ ਮਨਜੀਤ ਨੂੰ ਮਿਲਣ ਜੇਲ ਵਿੱਚ ਗਏ ਸਨ l ਮਨਜੀਤ ਨੇ ਦੱਸਿਆ ਸੀ ਕਿ ਜੇਲ ਵਿੱਚ ਉਸਦਾ ਕੁਝ ਕੈਦੀਆਂ ਨਾਲ ਤਨਾਅ ਹੈ l ਇਸ ਲਈ ਸਮੇਂ ਸਮੇਂ ‘ਤੇ ਉਸ ਨਾਲ ਮੁਲਾਕਾਤ ਕਰ ਰਹੇ ਹਾਂ l ਲੋਹੜੀ ਤੋਂ ਪਹਿਲਾਂ ਮਨਜੀਤ ਦੀ ਮਾਂ ਹਰਬੰਸ ਕੌਰ ਮੁਲਾਕਾਤ ਕਰਨ ਜੇਲ ਗਈ ਸੀ ਪਰ ਅਧਿਕਾਰੀਆਂ ਨੇ ਮੁਲਾਕਾਤ ਨਹੀਂ ਹੋਣ ਦਿੱਤੀ l ਕਾਫੀ ਕੋਸ਼ਿਸ਼ ਤੋਂ ਬਾਅਦ ਮਨਜੀਤ ਨਾਲ ਮੁਲਾਕਾਤ ਹੋ ਸਕੀ l ਦੱਸ ਦਈਏ ਕਿ 9 ਜਨਵਰੀ ਨੂੰ ਹਵਾਲਾਤੀਆਂ ਦੁਆਰਾ ਵੀਡੀਓ ਵਾਇਰਲ ਕੀਤੀ ਗਈ ਸੀ l ਜਿਸ ਵਿੱਚ ਹਵਾਲਾਤੀ ਮਨਜੀਤ ਸਿੰਘ ਜੇਲ ਸੁਪਰੀਟੈਂਡੈਂਟ ‘ਤੇ ਇਲਜ਼ਾਮ ਲਾ ਰਿਹਾ ਸੀ ਕਿ ਉਹ ਉਸ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਅਤੇ ਉਸ ‘ਤੇ ਨਸ਼ਾ ਸਪਲਾਈ ਕਰਨ ਦਬਾਅ ਬਣਾ ਰਿਹਾ ਹੈ l ਮਾਮਲਾ ਧਿਆਨ ਵਿੱਚ ਆਉਂਦੇ ਹੀ ਡੀਸੀ ਘਨਸ਼ਿਆਮ ਥੋਰੀ ਨੇ ਜੇਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਪੂਰਾ ਮਾਮਲਾ ਲਿਆ ਦਿੱਤਾ ਸੀ l

Related posts

ਦੇਖੋ ਫਿਰ ਪੁਲਿਸ ਨੇ ਕਿਵੇਂ ਕੀਤਾ ਘਰਵਾਲਾ ਦਾ ਪਰਦਾਫਾਸ਼ ?

htvteam

ਆਸ਼ਕ ਨੂੰ ਪ੍ਰੇਮਿਕਾ ਨੂੰ ਮਿਲਣ ਜਾਣਾ ਪਿਆ ਮਹਿੰਗਾ, ਕੁੜੀ ਦੇ ਭਰਾ ਨੇ ਕੀਤਾ ਵੱਡਾ ਕਾਂਡ , ਦੇਖੋ ਕਿਸ ਹਾਲਤ ‘ਚ ਕੀ ਕੀਤਾ!

Htv Punjabi

ਆਹ ਦੇਖੋ ਥਾਣੇ ‘ਚ ਬੰਦੇ ਨਾਲ ਕੀ ਹੋਇਆ ?

htvteam

Leave a Comment