Htv Punjabi
Punjab

ਹਾਦਸੇ ਤੋਂ ਬਾਅਦ ਸੜਕ ‘ਤੇ ਪਿਆ ਰਿਹਾ ਨੌਜਵਾਨ, ਧੁੰਦ ਦੇ ਕਾਰਨ ਰਾਤ ਭਰ ਉੱਪਰ ਤੋਂ ਲੰਘਦੇ ਰਹੇ ਵਾਹਨ

ਕੋਟਕਪੁਰਾ : ਇੱਥੋਂ ਦੇ ਨੈਸ਼ਨਲ ਹਾਈਵੇ ਨੰਬਰ 54 ‘ਤੇ ਸ਼ਨੀਵਾਰ ਰਾਤ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ l ਮ੍ਰਿਤਕ ਦੀ ਪਹਿਚਾਣ ਜੈਤੋ ਚੁੰਗੀ ਨਿਵਾਸੀ ਕਮਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੇ ਰੂਪ ਵਿੱਚ ਹੋਈ l ਹਾਦਸੇ ਦੇ ਬਾਅਦ ਲਾਸ਼ ਲਾਵਾਰਿਸ ਹਾਲਤ ‘ਤੇ ਸੜਕ ‘ਤੇ ਪਿਆ ਰਿਹਾ ਅਤੇ ਰਾਤ ਨੂੰ ਸੰਘਣੀ ਧੁੰਦ ਦੇ ਕਾਰਨ ਉਸ ਦੇ ਉੱਪਰ ਤੋਂ ਕਈ ਵਾਹਨ ਗੁਜ਼ਰ ਗਏ l ਜਿਸ ਕਾਰਨ ਲਾਸ਼ ਪੂਰੀ ਤਰ੍ਹਾਂ ਵਿਗੜ ਗਈ l
ਪੁਲਿਸ ਨੇ ਦੱਸਿਆ ਕਿ ਕੈਟਰਿੰਗ ਦਾ ਕੰਮ ਕਰਨ ਵਾਲੇ ਕਮਲ ਕੁਮਾਰ ਸ਼ਨੀਵਾਰ ਰਾਤ ਪੈਦਲ ਹੀ ਆਪਣੇ ਘਰ ਵੱਲ ਜਾ ਰਿਹਾ ਸੀ l ਕਿਸੇ ਵਾਹਨ ਦੀ ਟੱਕਰ ਦੇ ਕਾਰਨ ਹਾਦਸੇ ਦਾ ਸ਼ਿਕਾਰ ਬਣ ਗਿਆ l ਸੰਘਣੀ ਧੁੰਦ ਦੇ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਅਤੇ ਉਸ ਦੇ ਉੱਪਰ ਤੋਂ ਕੋਈ ਵਾਹਨ ਲੰਘ ਗਏ, ਜਿਸ ਦੇ ਕਾਰਨ ਉਸ ਦੀ ਲਾਸ਼ ਖੁਰਦ ਬੁਰਦ ਹੋ ਗਈ.ਐਤਵਾਰ ਸਵੇਰੇ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ l
ਲਾਸ਼ ਦੇ ਵਿਗੜ ਜਾਣ ਦੇ ਕਾਰਨ ਕੋਈ ਪਹਿਚਾਣ ਨਹੀਂ ਹੋ ਰਹੀ ਸੀ l ਸਵੇਰੇ ਕਰੀਬ 11 ਵਜੇ ਤੱਕ ਜਦੋਂ ਕਮਲ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਰਿਵਾਰ ਦੇ ਲੋਕ ਉਸ ਦੀ ਭਾਲ ਕਰਦੇ ਕਰਦੇ ਘਟਨਾ ਵਾਲੀ ਥਾਂ ‘ਤੇ ਪਹੁੰਚੇ l ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Related posts

ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਨੇ ਜਰੂਰਤਮੰਦ ਬੱਚਿਆਂ ਲਈ ਕੀਤੀ ਖਾਸ ਪਹਿਲ, ਹਰ ਪਾਸੇ ਹੋ ਰਹੀ ਸ਼ਲਾਘਾ

htvteam

ਘਰ ਆਟਾ ਨਹੀਂ ਬੱ/ਚੇ ਵਾਲੀ ਵੀਡੀਓ ਦੀ ਹਕੀਕਤ ਮਾਤਾ ਪਿਤਾ ਆਏ ਸਾਹਮਣੇ ਦੱਸਿਆ ਪੂਰਾ ਮਾਮਲਾ

htvteam

ਅੰਮ੍ਰਿਤਪਾਲ ਦਾ ਰਾਇਟ ਹੈਂਡ ਪੁਲਿਸ ਅੜਿੱਕੇ ! ਅੰਮ੍ਰਿਤਪਾਲ ਦੇ ਖੋਲ੍ਹੇਗਾ ਸਾਰੇ ਭੇਦ ?

htvteam

Leave a Comment