Htv Punjabi
Punjab

ਬਾਈਕ ਅਤੇ ਟਰਾਲੇ ਦੀ ਟੱਕਰ ਵਿੱਚ ਨੌਵਜਾਨ ਦੀ ਮੌਕੇ ‘ਤੇ ਮੌਤ

ਫਿਰੋਜ਼ਪੁਰ : ਗੁਰੂ ਹਰਸਹਾਏ ਦੇ ਕੋਲ ਪਿੰਡ ਅਲਫੂ ਦੇ ਕੋਲ ਮੋਟਰਸਾਈਕਲ ਅਤੇ ਟਰਾਲੇ ਦੀ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ l ਜਾਣਕਾਰੀ ਦੇ ਅਨੁਸਾਰ ਸਰਬਜੀਤ ਸਿੰਘ ਪੁੱਤਰ ਜੰਗ ਸ਼ੇਰ ਸਿੰਘ ਬਸਤੀ ਹੋਰਗੋਬਿੰਦਪੁਰਾ ਅਲਫੂ ਦੇ, ਜੋ ਇੱਕ ਦੁੱਧ ਵੇਚਣ ਦਾ ਕੰਮ ਕਰਦਾ ਹੈ.ਬੁੱਧਵਾਰ ਨੂੰ ਪਿੰਡਾਂ ਤੋਂ ਦੁੱਧ ਇੱਕਠਾ ਕਰਕੇ ਫਿਰੋਜ਼ਪੁਰ ਵੱਲ ਜਾ ਰਿਹਾ ਸੀ l ਇਸ ਦੌਰਾਨ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨਾਲ ਉਹ ਟਕਰਾ ਗਿਆ, ਜਿਸ ਦੀ ਮੌਕੇ ‘ਤੇ ਮੌਤ ਹੋ ਗਈ l ਲੋਕਾਂ ਨੇ ਦੱਸਿਆ ਹਾਦਸਾ ਕਾਫੀ ਜ਼ਬਰਦਸਤ ਸੀ l ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪੁਲਿਸ ਨੇ ਅਣਪਛਾਤੇ ‘ਤੇ ਕੇਸ ਦਰਜ ਕਰ ਲਿਆ ਹੈ l

Related posts

ਘਰ ਵਿੱਚ ਏਸ ਥਾਂ ਰੱਖੇ ਪੈਸੇ ਅਤੇ ਸੋਨਾ ਹੋ ਸਕਦਾ ਗਾਇਬ,ਵੀਡੀਓ ਦੇਖ ਰੱਖੋ ਖਿਆਲ

htvteam

ਹੁਣੇ ਹੁਣੇ ਹਾਈ ਕੋਰਟ ਚ ਪੈ ਗਈਆਂ ਵਕੀਲਾਂ ਸਣੇ ਲੋਕਾਂ ਨੂੰ ਭਾਜੜਾਂ

htvteam

ਆਹ ਜੋੜੇ ਨੇ ਕੀਤਾ ਅਨੋਖਾ ਕੰਮ, ਪੁੱਠੇ ਚੱਲ ਕੇ, ਲੋਕਾਂ ਨੂੰ ਪਾ ਰਿਹੇ ਸਿੱਧੇ ਰਾਹ

htvteam

Leave a Comment