Htv Punjabi
corona news crime news Fitness Health Punjab

ਲੋਕਾਂ ਨੂੰ ਆਪ ਖੁਦ ਫੜ ਕੇ ਕੋਰੋਨਾ ਦੇ ਮੂੰਹ ਚ ਪਾ ਰਹੇ ਨੇ ਆਹ ਬੱਸਾਂ ਵਾਲੇ 

ਗੁਰਦਾਸਪੁਰ (ਅਵਤਾਰ ਸਿੰਘ)  :– ਪੰਜਾਬ ਵਿੱਚ ਲਗਾਤਾਰ ਕੋਰੋਨਾ ਪੀੜਤਾਂ ਦੀ ਸੰਖਿਆ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜਿਸਨੂੰ ਲੈਕੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਕਾਫ਼ੀ ਗੰਭੀਰ ਹੈ ਅਤੇ ਲਗਾਤਾਰ ਸਬੰਧਤ ਵਿਭਾਗਾਂ ਨੂੰ ਇਸਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਨੂੰ ਰੋਕਣ ਲਈ ਇਤਿਹਾਤ ਵਰਤੀ ਜਾਵੇ ਪਰ ਗੁਰਦਾਸਪੁਰ ਵਿੱਚ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸ਼ਾਹਮਣੇ ਆਈ ਹੈ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਗੁਰਦਾਸਪੁਰ ਬੱਸ ਅੱਡੇ ਤੇ ਇਕ ਸਿਹਤ ਵਿਭਾਗ ਦੀ ਟੀਮ ਲਗਾਈ ਗਈ ਹੈ ਜੋ ਬਸਾਂ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦੀ ਥਰਮਲ ਚੈਕਿੰਗ ਕਰਦੀ ਹੀ ਪਰ ਇਸਦੇ ਉਲਟ ਕਈ ਪ੍ਰਾਈਵੇਟ ਅਤੇ ਸਰਕਾਰੀ ਬਸਾਂ ਬੱਸ ਅੱਡੇ ਵਿਚ ਆਉਣ ਦੀ ਵਜਾਏ ਬਾਹਰ ਤੋਂ ਹੀ ਸਵਾਰੀਆਂ ਲੈਕੇ ਚਲੀਆਂ ਜਾਂਦੀਆਂ ਹਨ ਜਿਸ ਨਾਲ ਸਵਾਰੀਆਂ ਦੀ ਚੈਕਿੰਗ ਨਹੀਂ ਹੋ ਰਹੀ ਜਦ ਕਿ ਇਹ ਜਿੰਮੇਵਾਰੀ ਬੱਸ ਅੱਡੇ ਤੇ ਲੱਗੇ ਪੰਜਾਬ ਰੋਡਵੇਜ਼ ਦੇ ਸਟੇਸ਼ਨ ਸੁਪ੍ਰੀਡੈਂਟ ਦੀ ਹੈ ਕਿ ਇਹ ਜਕੀਨੀ ਬਣਾਇਆ ਜਾਵੇ ਕਿ ਸਾਰੀਆਂ ਬਸਾਂ ਬੱਸ ਅੱਡੇ ਤੋਂ ਹੋ ਕੇ ਜਾਣ ਪਰ ਅਜਿਹਾ ਨਹੀਂ ਹੋ ਰਿਹਾ ਜਿਸ ਨਾਲ ਵੱਡੀ ਮਾਤਰਾ ਵਿੱਚ ਕੋਰੋਨਾ ਫੈਲ ਸੱਕਦਾ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਅੱਡੇ ਤੇ ਤਾਇਨਾਤ ਸਿਹਤ ਵਿਭਾਗ ਦੀ ਟੀਮ ਦੇ ਡਾਕਟਰਾਂ ਨੇ ਅਤੇ ਬੱਸ ਅੱਡੇ ਦੇ ਠੇਕੇਦਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਰੌਣਕ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਇਸਦੇ ਤਹਿਤ ਬੱਸ ਅੱਡੇ ਤੇ ਸਵਾਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੁੱਝ ਬਸਾ ਬੱਸ ਅੱਡੇ ਤੇ ਪਹੁੰਚਣ ਦੀ ਬਜਾਏ ਬਾਹਰੋਂ ਬਾਹਰ ਸਵਾਰੀਆਂ ਲੈਕੇ ਨਿਕਲ ਜਾਂਦੀਆ ਹਨ ਕਾਊਂਟਰ ਤੇ ਨਹੀਂ ਲਗਦੀਆਂ ਜਿਸ ਨਾਲ ਸਵਾਰੀਆਂ ਦੀ ਮੈਡੀਕਲ ਜਾਂਚ ਨਹੀਂ ਹੋ ਰਹੀ ਉਹਨਾਂ ਦਾ ਕਹਿਣਾ ਕਿ ਬੱਸ ਅੱਡੇ ਵਿੱਚ ਡਿਊਟੀ ਕਰ ਰਹੇ ਪੰਜਾਬ ਰੋਡਵੇਜ਼ ਦੇ ਸਟੇਸ਼ਨ ਸੁਪ੍ਰੀਡੈਂਟ ਰਮੇਸ਼ ਕੁਮਾਰ ਨੂੰ ਕਈ ਵਾਰ ਕਿਹਾ ਹੈ ਕਿ ਬਸਾ ਨੂੰ ਕਾਊਂਟਰ ਤੇ ਲਗਾਇਆ ਜਾਵੇ ਪਰ ਉਹ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਜਿਸ ਨਾਲ ਵੱਡੀ ਮਾਤਰਾ ਵਿੱਚ ਕੋਰੋਨਾ ਫੈਲਨ ਦਾ ਖ਼ਤਰਾ ਹੈ ਕਿਉਂਕਿ ਜੇਕਰ ਕੋਈ ਕੋਰੋਨਾ ਪੀੜਤ ਬੱਸ ਵਿੱਚ ਬੈਠ ਗਿਆ ਤਾਂ ਕੋਰੋਨਾ ਫੈਲ ਸੱਕਦਾ ਹੈ ਇਸ ਲਈ ਪੰਜਾਬ ਰੋਡਵੇਜ਼ ਦੇ ਸਟੇਸ਼ਨ ਸੁਪ੍ਰੀਡੈਂਟ ਦੀ ਜਿੰਮੇਵਾਰੀ ਬਣਦੀ ਹੈ ਕਿ ਬਸਾ ਨੂੰ ਕਾਊਂਟਰ ਤੇ ਲਵਾਇਆ ਜਾਵੇ ਅਤੇ ਬਾਹਰ ਤੋਂ ਜਾਣ ਵਾਲੀਆਂ ਬਸਾਂ ਤੇ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦ ਬੱਸ ਅੱਡੇ ਤੇ ਤਾਇਨਾਤ ਪੰਜਾਬ ਰੋਡਵੇਜ਼ ਦੇ ਸਟੇਸ਼ਨ ਸੁਪ੍ਰੀਡੈਂਟ ਰਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਬਸਾਂ ਸਹੀ ਨਹੀਂ ਲਿਖ ਰਹੀ ਹਰ ਇਕ ਬੱਸ ਬੱਸ ਅੱਡੇ ਤੇ ਆ ਰਹੀ ਹੈ ਉਹ ਇਕ ਘੰਟੇ ਲਈ ਰੋਟੀ ਖਾਣ ਲਈ ਗਏ ਸੀ ਉਸ ਸਮੇਂ ਕੁਝ ਬਸਾਂ ਗਈਆਂ ਹੋਣਗੀਆਂ ਉਸ ਬਾਰੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ

Related posts

ਸਵੇਰੇ ਸਵੇਰੇ ਖੇਤਾਂ ਵੱਲ ਜਾ ਰਹੇ ਬਜ਼ੁਰਗ ਕਿਸਾਨ ਦਾ ਟਾਕਰਾ ਹੋ ਗਿਆ ਮਾਸਾਹਾਰੀ ਜਾਨਵਰਾਂ ਨਾਲ, ਫੇਰ ਇੱਕੋ ਹਮਲੇ ‘ਚ ਕਿਸਾਨ ਦਾ ਲੈ ਗਏ ਮਾਸ ਕੱਢਕੇ, ਦੇਖੋ ਮੌਕੇ ਦੇ ਹਾਲਾਤ!

Htv Punjabi

ਆਹ ਦੇਖੋ ਭਗਵੰਤ ਮਾਨ ਦੇ ਸ਼ਹਿਰ ਕੀ ਹੋਇਆ ?

htvteam

ਲਾੜੀ ਨੇ ਕਰਤਾ ਨਵਾਂ ਕਾਂਡ, ਲਾੜੇ ਨੂੰ ਕੱਢਕੇ ਬਾਹਰ ਫੇਰ ਦਿਖਾਇਆ ਆਪਣਾ ਰੰਗ

Htv Punjabi