ਪਟਿਆਲਾ : ਪੰਜਾਬ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਰਸੋਈ ਅਤੇ ਅਤੇ ਸਫ਼ਰ ਤੇ ਮਹਿੰਗਾਈ ਦੀ ਮਾਰ ਪਈ ਹੈੇ l ਜਿੱਥੇ ਇੱਕ ਪਾਸੇ ਕੇਂਦਰ ਨੇ ਗੈਰ ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦਾ ਵਾਧਾਂ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਪੀਆਰਟੀਸੀ ਨੇ ਬਸਾਂ ਦਾ ਕਿਰਾਇਆ 1 ਜਨਵਰੀ ਤੋਂ 2 ਪੈਸੇ ਪ੍ਰਤੀ ਕਿਮੀ ਵਧਾ ਦਿੱਤਾ ਹੈ l ਹੁਣ ਪੰਜਾਬ ਵਿੱਚ ਜਿੱਥੇ ਗੈਰ ਸਬਸਿਡੀ ਵਾਲਾ ਸਿਲੰਡਰ 741 ਰੁਪਏ ਦਾ ਮਿਲੂਗਾ, ਜਦ ਕਿ ਸਬਸਿਡੀ ਵਾਲੇ ਸਿਲੰਡਰ ਦੇ 193.62 ਰੁਪਏ ਰਿਫ਼ੰਡ ਹੋਣਗੇ l
ਦੱਸ ਦਈਏ ਕਿ ਪੀਆਰਟੀਸੀ ਦੀ ਰੋਜ਼ਾਨਾ ਆਮਦਨ 1 ਕਰੋੜ 30 ਲੱਖ ਹੈ l ਜਦਕਿ ਕਿਰਾਏ ਵਿੱਚ ਵਾਧਾ ਕਰਨ ਤੋਂ ਬਾਅਦ ਪੀਆਰਟੀਸੀ ਨੂੰ ਰੋਜਾਨਾ 2 ਲੰਖ ਦਾ ਫ਼ਾਇਦਾ ਹੋਵੇਗਾ l ਫਿਲਹਾਲ ਰੋਡਵੇਜ਼ ਦੀਆ ਬੱਸਾਂ ਵਿੱਚ ਲੁਧਿਆਣਾ ਤੋਂ ਚੰਡੀਗੜ ਦਾ ਕਿਰਇਆ ਪਹਿਲਾਂ ਵਾਲਾ ਹੀ ਲੱਗੇਗਾ l ਕਿਉਕਿ ਰੋਡਵੇਜ਼ ਦੀਆਂ ਬੱਸਾਂ ਵਿੱਚ ਰਾਊਂਡ ਫਿਗਰ ਵਿੱਚ ਪੈਸੇ ਚਾਰਜ ਕੀਤੇ ਜਾਂਦੇ ਹਨ, ਅਜਿਹੇ ਵਿੱਚ ਉੱਥੇ ਦਾ ਕਿਰਾਇਆ ਜੋ ਕਿ ਪਹਿਲਾਂ ਤੋਂ ਹੀ ਵਧਾ ਕੇ ਲਿਆ ਜਾ ਰਿਹਾ ਹੈ,ਹੁਣ ਵਧੇ ਹੋਏ ਰੇਟ ਦੇ ਹਿਸਾਬ ਨਾਲ ਸਹੀ ਮੰਨਿਆ ਜਾ ਰਿਹਾ ਹੈ l