Htv Punjabi
crime news Punjab

ਪੁਲਿਸ ਵਾਲਿਆਂ ਦਾ ਖੁਸਰਿਆਂ ਨਾਲ ਪੈ ਗਿਆ ਪੰਗਾ, ਫਿਰ ਦੇਖੋ ਖੁਸਰਿਆਂ ਦਾ ਦਮ, ਉਹ ਕੰਮ ਕਰਕੇ ਦਿਖਾ ਤਾ ਜੋ ਖਾਲਿਸ ਮਰਦ ਤੇ ਜਨਾਨੀਆਂ ਵੀ ਨਹੀਂ ਕਰ ਸਕਦੇ 

ਬਟਾਲਾ : (ਅਵਤਾਰ ਸਿੰਘ ) ਇਥੋਂ ਦੇ ਥਾਣਾ ਸਿਵਿਲ ਲਾਈਨਜ਼ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾਂ ਖੜ੍ਹਾ ਹੋ ਗਿਆ ਜਦੋਂ ਕੁਝ ਖੁਸਰੇ ਥਾਣੇ ਦੇ ਬਾਹਰ ਅਚਾਨਕ ਇਕੱਠੇ ਹੋ ਗਏ, ਤੇ ਤਾੜੀਆਂ ਮਾਰ ਮਾਰ ਤੇ ਬਾਂਹਾਂ ਖਿਲਾਰ ਖਿਲਾਰ ਕੇ ਪੁਲਿਸ ਵਾਲਿਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਕੋਲ ਜਾਕੇ  ਪੁੱਛਣ ‘ਤੇ ਪਤਾ ਲੱਗਿਆ ਕਿ ਉਹ ਲੋਕ ਉਨ੍ਹਾਂ ਦੇ ਇੱਕ ਸਾਥੀ ਖੁਸਰੇ ਚਾਹਤ ਦੇ ਗਾਇਬ ਹੋਣ ਤੋਂ ਬੇਹੱਦ ਦੁਖੀ ਨੇ ਉਨ੍ਹਾਂ ਵੱਲੋਂ ਜਿਸ ਦੀ ਰਿਪੋਰਟ ਇਸ ਥਾਣੇ ‘ਚ ਲਿਖਾਈ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ।  ਇਸ ਦੇ ਬਾਵਜੂਦ ਪੁਲਿਸ ਚਾਹਤ ਖੁਸਰੇ ਨੂੰ ਲੱਭਣ ਵਿੱਚ ਨਾਕਾਮ ਰਹੀ ਹੈ ਤੇ ਉਹ ਲੋਕ ਪੁਲਿਸ ਵਾਲਿਆਂ ਵਲੋਂ ਕੀਤੀ ਜਾ ਰਹੀ ਇਸ ਟਾਲਮਟੋਲ ਤੋਂ ਬੇਹੱਦ ਨਾਰਾਜ਼ ਹਨ।  ਖੁਸਰਿਆਂ ਅਨੁਸਾਰ ਹੁਣ ਉਨ੍ਹਾਂ ਕੋਲ ਪੁਲਿਸ ਦੇ ਪਿੱਟ ਸਿਆਪੇ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਕਿਉਂਕਿ ਹੁਣ ਤੱਕ ਤਾਂ ਪੁਲਿਸ ਵਾਲੇ ਸਿਰਫ ਮਰਦ ਤੇ ਔਰਤਾਂ ਨੂੰ ਹੀ ਇਨਸਾਫ ਲਈ ਲਾਰੇ ਲਾਉਂਦੇ ਸਨ, ਪਰ ਹੁਣ ਇਹ ਲੋਕ ਹਿਜੜਿਆਂ ਨੂੰ ਵੀ ਲਾਰੇ ਲਾਉਣ ਲੱਗ ਪੈ ਨੇ। 
 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਨਿਸ਼ਾ ਤੇ ਸੁਦਰਸ਼ਨਾਂ ਖੁਸਰੇ ਨੇ ਦੱਸਿਆ ਕਿ ਇੱਥੇ ਆਏ ਸਾਰੇ ਹਿਜੜੇ ਹੀ ਬਟਾਲਾ ਦੇ ਰਹਿਣ ਵਾਲੇ ਨੇ, ਉਨ੍ਹਾਂ ਦਾ ਗਾਇਬ ਹੋਇਆ ਸਾਥੀ ਹਿਜੜਾ ਪਿਛਲੇ ਮਹੀਨੇ ਦੀ 18 ਤਰੀਕ ਤੋਂ ਨਹੀਂ ਮਿਲ ਰਿਹਾ।  ਇਨ੍ਹਾਂ ਦੋਵਾਂ ਖੁਸਰਿਆਂ ਦਾ ਦੋਸ਼ ਸੀ ਕਿ ਉਹ ਹਰ ਰੋਜ਼ ਇਸ ਠਾਣੇ ਵਿੱਚ ਆਉਂਦੇ ਹਨ ਤੇ ਆਪਣੇ ਸਾਥੀ ਨੂੰ ਲਾਭ ਕੇ ਲਿਆਉਣ ਲਈ ਪੁਲਿਸ ਦੀਆਂ ਤਰਲੇ ਮਿੰਟਾਂ ਕਰਦੇ ਹਨ, ਪਰ ਪੁਲਿਸ ਵਾਲਿਆਂ ਨੇ ਅਜੇ ਤੱਕ ਕੁਝ ਨਹੀਂ ਕੀਤਾ।  ਇਹ ਲੋਕ ਚਾਹਤ ਨੂੰ ਲੱਭਣ ਚ ਨਾਕਾਮ ਸਾਬਤ ਹੋਏ ਹਨ। 
ਇੱਧਰ ਦੂਜੇ ਪਾਸੇ ਥਾਣਾ ਸਿਵਲ ਲਾਈਨਜ਼ ਬਟਾਲਾ ਦੇ ਐਸਐਚਓ ਮੁਖਤਿਆਰ ਸਿੰਘ ਇਹ ਤਾਂ ਮੰਨਦੇ ਨੇ, ਕਿ ਚਾਹਤ ਨਾਂ ਦਾ ਹਿਜੜਾ ਪਿਛਲੇ ਮਹੀਨੇ ਦੀ 18 ਤਰੀਕ ਤੋਂ ਗ਼ਾਇਬ ਐ,ਤੇ ਇਨ੍ਹਾਂ ਪਿੱਟ ਸਿਆਪਾ ਕਰਨ ਆਏ ਹਿਜੜਿਆਂ ਨੇ ਉਸ ਦੀ ਸ਼ਿਕਾਇਤ ਵੀ ਉਨ੍ਹਾਂ ਦੇ ਥਾਣੇ ਵਿੱਚ ਦਰਜ਼ ਕਾਰਵਾਈ ਹੋਈ ਹੈ, ਪਰ ਨਾਲ ਹੀ  ਉਹੀ ਪੁਲਿਸ ਵਾਲਿਆਂ ਵਾਲਾ ਘੜਿਆ ਘੜਾਇਆ ਜਵਾਬ ਵੀ ਦੇਂਦੇ ਨੇ, ਕਿ ਗ਼ਾਇਬ ਹਿਜੜੇ ਨੂੰ ਲੱਭਣ ਲਈ ਕਈ ਟੀਮਾਂ ਬਣਾਈਆਂ ਗਈਆਂ ਨੇ, ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਾਹਤ ਹਿਜੜਾ ਜਲਦ ਬਰਾਮਦ ਕਰ ਲਿਆ ਜਾਏ। ਪੁਲਿਸ ਦੇ ਇਸ ਜਵਾਬ ਤੋਂ ਪ੍ਰਦਰਸ਼ਨਕਾਰੀ ਹਿਜੜੇ ਬਿਲਕੁਲ ਵੀ ਸੰਤੁਸ਼ ਨਹੀਂ ਸਨ ਤੇ ਉਹ ਪੁਲਿਸ ਵਾਲਿਆਂ ਨੂੰ ਮੂੰਹ ਤੇ ਹੀ ਭ੍ਰਿਸ਼ਟ ਕਹਿ ਕੇ ਉਨ੍ਹਾਂ ਨੂੰ ਸਾਰੀਆਂ ਦੇ ਸਾਹਮਣੇ ਬੇਇੱਜਤ ਕਰਨੋਂ ਵੀ ਬਾਜ਼ ਨਹੀਂ ਆਏ। 
 
ਸੋ ਕੁਲ ਮਿਲਾ ਕੇ ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਤਾਂ ਥਾਣਿਆਂ ਦੇ ਬਾਹਰ ਖਾਲਸ ਬੰਦੇ ਤੇ ਖਾਲਸ ਜਨਾਨੀਆਂ ਨੂੰ ਹੀ ਇਨਸਾਫ ਲਈ, ਧਰਨੇ ਪ੍ਰਦਰਸ਼ਨ ਕਰਦਿਆਂ ਦੇਖਿਆ ਗਿਆ ਸੀ, ਪਰ ਬਟਾਲਾ ਦੀ ਇਸ ਘਟਨਾ ਨੇ ਤਾਂ ਹੁਣ ਇਸ ਲਿਸਟ ਵਿੱਚ ਹਿਜੜੇ ਵੀ ਸ਼ਾਮਲ ਕਰ ਦਿੱਤੇ ਨੇ, ਤੇ ਇਹ ਸਭ ਦੇਖ ਕੇ ਗੱਲ ਗੱਲ ਤੇ ਮਿਹਣੇ ਮਾਰਨ ਵਾਲੇ ਦੁਖੀ ਲੋਕ, ਇਹ ਕਹਿ ਕੇ ਪੁਲਿਸ ਖਿਲਾਫ਼ ਭੜਾਸ ਕੱਢ ਰਹੇ ਨੇ, ਕਿ ਹੁਣ ਤਾਂ ਮਰਦ ਔਰਤਾਂ ਤੇ ਹਿਜੜੇ ਤਿੰਨੋ ਲਿੰਗਾਂ ਦੇ ਲੋਕ ਇਨਸਾਫ ਲੈਣ ਲਈ ਸੜਕਾਂ ਤੇ ਉਤਰ ਆਏ ਨੇ, ਸ਼ਾਇਦ ਇਹੋ ਜਿਹੀ ਪੁਲਿਸ ਦਾ ਹੁਣ ਕੋਈ ਇੰਤਜ਼ਾਰ ਪੂਰਾ ਹੋ ਗਿਆ ਹੋਵੇ, ਤੇ ਸ਼ਾਇਦ ਇਹੋ ਜਿਹਿਆਂ ਮਾਮਲਿਆਂ ‘ਚ ਹੁਣ ਇਨਸਾਫ ਮਿਲਣਾ ਸ਼ੁਰੂ ਹੋ ਜਾਏ। 

Related posts

ਲੁਧਿਆਣਾ ‘ਚ ਗੱਡੀ ਵਾਲੇ ਮੁੰਡੇ ਤੇ ਪੁਲਿਸੀਆਂ ‘ਚ Live ਮੁਕਾਬਲਾ, ਪੱਕੇ ਪੁਲਾਂ ਤੇ ਚੱਲੀਆਂ ਸਿਧੀਆਂ ਠਾਹ ਠਾਹ ਗੋਲੀਆਂ, ਐਸਐਚਓ ਬਣਿਆ ਸ਼ਾਰਪ ਸ਼ੂਟਰ, ਦਖੋ ਕਿੱਥੇ ਮਾਰੀ ਗੋਲੀ ! 

Htv Punjabi

ਜੇਲ੍ਹ ‘ਚ ਬੰਦ ਕੈਦੀ ਨੇ ਬਿਸ਼ਨੋਈ ਨੂੰ ਵੀ ਦਿੱਤੀ ਮਾਤ; ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

htvteam

ਜਦੋਂ ਡਾਕਟਰ ਮਰੀਜ਼ ਦੀ ਸੇਵਾ ਕਰਨ ਨੂੰ ਕਹਿ ਦੇਣ ਫੇਰ ਯੰਗ ਵੈਦ ਨੂੰ ਯਾਦ ਰੱਖ ਲਓ

htvteam

Leave a Comment