ਗੁਰਦਾਸਪੁਰ ( ਅਵਤਾਰ ਸਿੰਘ ): ਇਥੋਂ ਦੀ ਥਾਣਾ ਧਾਰੀਵਾਲ ਪੁਲਿਸ ਨੇ ਗਸ਼ਤ ਦੌਰਾਨ ਇਕ ਪੁਲਿਸ ਕਾਂਸਟੇਬਲ ਤੋਂ 3 ਲੱਖ ਐਮ.ਐਲ ਦੇਸੀ ਸ਼ਰਾਬ ਬਰਾਮਦ ਕਾਰਨ ਦਾ ਦਾਅਵਾ ਕੀਤਾ ਐ। ਪੁਲਿਸ ਅਨੁਸਾਰ ਫੜੇ ਗਈ ਫੋਰਡ ਫਿਗੋ ਗੱਡੀ ਵਿੱਚ ਸਵਾਰ 2 ਨੌਜਵਾਨਾਂ ਵਿਚੋਂ ਇਕ ਪੁਲਿਸ ਕਾਂਸਟੇਬਲ ਹੈ ਤੇ ਉਹ ਗੁਰਦਾਸਪੁਰ ਦੀ ਪੁਲਿਸ ਲਾਈਨ ਵਿਚ ਤਾਇਨਾਤ ਹੈ। ਧਾਰੀਵਾਲ ਪੁਲਿਸ ਨੇ ਨਜਾਇਜ਼ ਸ਼ਰਾਬ ਨੂੰ ਕਬਜੇ ਵਿਚ ਲੈ ਦੋਨਾਂ ਨੂੰ ਗ੍ਰਿਫਤਾਰ ਕਰਨ ਉਪਰੰਤਕੋਰਟ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹੰਸਿਲ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਧਾਰੀਵਾਲ ਮਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਕਰ ਰਹੀ ਸੀ ਉਹਨਾਂ ਨੇ ਜਦ ਇਕ ਕਾਰ ਫੋਰਡ ਫਿਗੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜਦ ਉਸਦਾ ਪਿੱਛਾ ਕਰ ਕਾਰ ਨੂੰ ਕਾਬੂ ਕੀਤਾ ਤਾਂ ਕਾਰ ਇਕ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਚਲਾ ਰਿਹਾ ਸੀ ਜੋ ਕੇ ਗੁਰਦਾਸਪੁਰ ਪੁਲਿਸ ਲਾਈਨ ਵਿਚ ਤਾਇਨਾਤ ਹੈ ਅਤੇ ਉਸਦਾ ਸਾਥੀ ਰਮਨ ਕੁਮਾਰ ਉਸਦੇ ਨਾਲ ਬੈਠਾ ਸੀ ਜਦ ਕਾਰ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 3 ਲੱਖ ਐਮ.ਐਲ ਦੇਸੀ ਸ਼ਰਾਬ ਬ੍ਰਾਮਦ ਕੀਤੀ ਹੈ ਨਜਾਇਜ ਸ਼ਰਾਬ ਨੂੰ ਕਬਜੇ ਵਿਚ ਲੈ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੋਰਟ ਵਿੱਚ ਪੇਸ਼ ਦੋ ਦਿਨ ਦਾ ਰਿਮਾਂਡ ਹੰਸਿਲ ਕੀਤਾ ਹੈ ਅਤੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ