Htv Punjabi
Punjab

ਮਰੀ ਮਾਂ ਦੇ ਫੁੱਲ ਜਲ ਪ੍ਰਵਾਹ ਕਰਨ ਦੀ ਥਾਣੇ ‘ਚੋਂ ਮੰਗੀ ਇਜ਼ਾਜ਼ਤ ਤਾਂ ਥਾਣੇ ਵਾਲੇ ਕਹਿੰਦੇ ਮਿੱਟੀ ‘ਚ ਦੱਬ ਦਿਓ

ਤਰਨਤਾਰਨ (ਸਚਿਨ) : ਕਿਸੇ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਕੋਰੋਨਾ ਵਾਇਰਸ ਦਾ ਭੈਅ ਆਮ ਜਨਤਾ ਤੇ ਪ੍ਰਸ਼ਾਸ਼ਨ ਨੂੰ ਇਸ ਹੱਦ ਤੱਕ ਮਜ਼ਬੂਰ ਕਰ ਦੇਵੇਗਾ ਕਿ ਉਨ੍ਹਾਂ ਨੂੰ ਆਪਣੇ ਸਕਿਆਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਵੀ ਪੁਲਿਸ ਰੋਕ ਦੇਵੇਗੀ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹੋ ਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਤਰਨਤਾਰਨ ਦੇ ਥਾਣਾ ਸਿਟੀ ਵਿਖੇ, ਜਿੱਥੇ ਕਰਫਿਊ ਦੌਰਾਨ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਇੱਕ ਬੰਦਾ ਆਪ
ਣੇ ਨਾਲ ਚਾਰ ਹੋਰਾਂ ਨੂੰ ਲੈ ਕੇ ਮ੍ਰਿਤਕ ਮਾਂ ਦੀਆਂ ਅਸਥੀਆਂ ਨੂੰ ਲੈ ਕੇ ਜਲ ਪ੍ਰਵਾਹ ਕਰਨ ਆਇਆ ਸੀ।ਅੱਖਾਂ ਵਿੱਚ ਹੰਝੂ ਲੈ ਕੇ ਭਰੇ ਹੋਏ ਗਲੇ ਨਾਲ ਇਸ ਬੰਦੇ ਨੇ ਸਾਡੇ ਪੱਤਰਕਾਰ ਸਚਿਨ ਨੂੰ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਜਾਣ ਦੀ ਇਜ਼ਾਜ਼ਤ ਤਾਂ ਕੀ ਦੇਣੀ ਸੀ ਬਲਕਿ ਬੜੀ ਬੇਰਹਿਮੀ ਨਾਲ ਇਹ ਕਹਿ ਦਿੱਤਾ ਕਿ ਤੁਸੀਂ ਆਪਣੀ ਮਾਂ ਦੀਆਂ ਅਸਥੀਆਂ ਧਰਤੀ ਵਿੱਚ ਦੱਬ ਦਿਓ ਤੇ ਜਦੋਂ ਕੋਰੋਨਾ ਵਾ-ਹਰਸ ਦਾ ਪ੍ਰਪਾਵ ਖਤਮ ਹੋ ਜਾਵੇਗਾ ਉਦੋਂ ਕੱਢ ਕੇ ਜਲ ਪ੍ਰਵਾਹ ਕਰਨ ਆਉਣਾ।

ਪੀੜਿਤ ਵਿਅਕਤੀ ਦੇ ਮਨ ਉੱਤੇ ਇਸ ਗੱਲ ਦਾ ਕਿੰਨਾ ਵੱਡਾ ਭਾਰ ਸੀ ਇਹ ਇਸ ਗੱਲ ਦਾ ਪਤਾ ਇੱਥੋਂ ਲੱਗਦਾ ਸੀ ਪੱਤਰਕਾਰ ਨਾਲ ਗੱਲਬਾਤ ਕਰਨ ਦੌਰਾਨ ਪੀੜਿਤ ਤੋਂ ਆਪਣਾ ਮੂੰਹ ਵੀ ਉੱਪਰ ਨਹੀਂ ਚੁੱਕਿਆ ਜਾ ਰਿਹਾ ਸੀ। ਬਸ ਕਹਿੰਦਾ ਸੀ ਸਿਰਫ ਇੰਨਾ ਕਿ ਉਨ੍ਹਾਂ ਨੇ ਆਪਣੀ ਮਾਂ ਦਾ ਭੋਗ ਤਾਂ ਚਾਰ ਬੰਦਿਆਂ ਨੇ ਇੱਕਠੇ ਹੋ ਕੇ ਘਰ ਵਿੱਚ ਹੀ ਪਾ ਲਿਆ ਹੈ ਪਰ ਹੁਣ ਉਹ ਉਸ ਦੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜ਼ਰੂਰ ਜਾਵੇਗਾ।ਫੇਰ ਭਾਵੇਂ ਅੱਗੇ ਇਸ ਦਾ ਅੰਜ਼ਾਮ ਕੁਝ ਮਰਜ਼ੀ ਹੋਵੇ ਕਿਉਂਕਿ ਹੰਗਾਮੀ ਹਾਲਾਤਾਂ ਵਿੱਚ ਵੀ ਜਿਹੜੇ ਕਾਰ ਵਿਹਾਰ ਬਣੇ ਹਨ ਉਹ ਤਾਂ ਸਾਨੂੰ ਪੂਰੇ ਕਰਨੇ ਹੀ ਪੈਣਗੇ।

Related posts

25-30 ਦੀ ਉਮਰ ‘ਚ 45 ਸਾਲ ਦੀਆਂ ਲੱਗਣ ਵਾਲੀਆਂ ਕੁੜੀਆਂ ਤੇ ਜਨਾਨੀਆਂ ਜ਼ਰੂਰ ਅਜ਼ਮਾਉਣ

htvteam

ਪੋਚਾ ਲਗਾਓ, ਘਰ ਗੋਲੀ ਬਣਾਕੇ ਖਾਓ ਤੇ ਰਸੌਲੀਆਂ-ਗੰਢਾਂ ਤੋਂ ਨਿਜਾਤ ਪਾਓ

htvteam

ਏਸ ਥਾਂ ਤੇਲ ਲਗਾਓ ਤੇ ਲੱਖ ਰੁਪਏ ਇਨਾਮ ਲੈ ਜਾਓ

htvteam

Leave a Comment