Htv Punjabi
Punjab

ਮੁੰਡੇ ਨੂੰ ਮਾਰਨ ਵਾਲੀ ਮਾਂ ‘ਤੇ ਕੁੜੀ ਨੂੰ ਵੀ ਮਾਰਨ ਦਾ ਸ਼ੱਕ, ਪੁਲਿਸ ਕੱਢੇਗੀ ਕਬਰ ਵਿੱਚੋਂ ਲਾਸ਼

ਚੰਡੀਗੜ੍ਹ : ਪਤੀ ਨਾਲ ਝਗੜੇ ਦੇ ਕਾਰਨ ਔਰਤ ਦੁਆਰਾ ਢਾਈ ਸਾਲ ਦੇ ਮੁੰਡੇ ਨੂੰ ਬੈਡ ਬਾਕਸ ਵਿੱਚ ਬੰਦ ਕਰਕੇ ਉਸਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ l ਬੀਤੀ 25 ਦਸੰਬਰ ਨੂੰ ਸ਼ੱਕੀ ਹਾਲਤ ਵਿੱਚ ਮੌਤ ਦੇ ਬਾਅਦ ਦਫਨਾਈ ਗਈ ਔਰਤ ਦੀ 6 ਮਹੀਨੇ ਦੀ ਕੁੜੀ ਦੀ ਲਾਸ਼ ਨੂੰ ਸੈਕਟਰ 25 ਦੀ ਕਬਰ ਤੋਂ ਕੱਢਕੇ ਪੁਲਿਸ ਉਸ ਦਾ ਪੋਸਟਮਾਰਟਮ ਕਰਵਾਏਗੀ ਤਾਂ ਕਿ ਇਹ ਸਾਫ ਹੋ ਸਕੇ ਕਿ ਬੱਚੀ ਦੀ ਮੌਤ ਕਿਨ੍ਹਾਂ ਕਾਰਨਾਂ ਨਾਲ ਹੋਈ ਸੀ l
ਉੱਥੇ ਮੰਗਲਵਾਰ ਨੂੰ ਮੁਲਜ਼ਮ ਰੂਪਾ ਕੁਮਾਰੀ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਪੁਲਿਸ ਨੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ l ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਵਾਰ ਵਾਰ ਆਪਣੇ ਬਿਆਨ ਬਦਲ ਰਹੀ ਹੈ l ਰਿਮਾਂਡ ਦੇ ਦੌਰਾਨ ਪੁਲਿਸ ਇਹ ਪਤਾ ਕਰੇਗੀ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ l
ਦੱਸ ਦਈਏ ਕਿ ਮ੍ਰਿਤਕ ਦਿਵਯਾਂਸ਼ੂ ਦੇ ਪਿਤਾ ਦਸ਼ਰਥ ਨੇ ਦੱਸਿਆ ਕਿ ਰੂਪਾ ਨਾਲ ਜੁਲਾਈ ਸਾਲ2016 ਵਿੱਚ ਨਬਡਿਹਾ ਸਥਿਤ ਇੱਕ ਮੰਦਿਰ ਵਿੱਚ ਦੋਨਾਂ ਦਾ ਵਿਆਹ ਹੋਇਆ ਸੀ l ਵਿਆਹ ਦੇ ਕਰੀਬ ਡੇਢ ਸਾਲ ਤੱਕ ਉਹ ਪਿੰਡ ਵਿੱਚ ਰਹੀ l ਕਰੀਬ ਦੋ ਸਾਲ ਪਹਿਲਾਂ ਹੀ ਉਸ ਨੂੰ ਪਿੰਡ ਤੋਂ ਚੰਡੀਗੜ੍ਹ ਲੈ ਕੇ ਆਇਆ ਸੀ l ਇਸ ਣੌਰਾਨ ਉਸ ਦੀ ਕੁੜੀ ਕੋਮਲ ਹੋਈ l ਬੀਤੇ 25 ਦਸੰਬਰ 2019 ਨੂੰ ਉਹ ਕੰਮ ‘ਤੇ ਗਿਆ l
ਦੁਪਹਿਰ ਨੂੰ ਪਤਾ ਲੱਗਿਆ ਕਿ ਉਸ ਦੀ ਕੁੜੀ ਅਚਾਨਕ ਬੇਹੋਸ਼ ਹੋ ਗਈ l ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਬੱਚੀ ਦਾ ਪੋਸਟਮਾਰਟਮ ਹੁੰਦਾ ਇਸ ਲਈ ਇਹ ਗੱਲ ਉਸ ਨੇ ਪੁਲਿਸ ਤੋਂ ਲਕੋਈ l ਕੁੜੀ ਦੀ ਮੌਤ ਕਿਨ੍ਹਾਂ ਕਾਰਨਾਂ ਨਾਲ ਹੋਈ ਉਨ੍ਹਾਂ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ l ਪੁਲਿਸ ਨੂੰ ਹੁਣ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਰੂਪਾ ਨੇ ਹੀ ਆਪਣੀ ਕੁੜੀ ਕੋਮਲ ਦੀ ਹੱਤਿਆ ਕੀਤੀ ਹੋਣੀ ਹੈ l

Related posts

ਧੀ ਨੇ ਕੀਤੀ ਲਵ ਮੈਰਿਜ, ਬਾਪ ਨੇ ਧੀ ਅਤੇ ਦਾਮਾਦ ‘ਤੇ ਕੀਤਾ ਹਮਲਾ

Htv Punjabi

ਕੜਾਕੇ ਦੀ ਠੰਡ ‘ਚ ਰਾਹਗੀਰਾਂ ਨੇ ਫੜ ਲਈ ਜਨਾਨੀ; ਅੱਧੀ ਰਾਤ ਕਰਨ ਜਾ ਰਹੀ ਸੀ ਭਿਆਨਕ ਕਾਰਾ

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਪੰਜਾਬ ਚ ਅਲਰਟ ਜਾਰੀ !

htvteam

Leave a Comment