Htv Punjabi
Punjab

ਗਰਭਵਤੀ ਔਰਤ ਨੂੰ ਲੇਬਰ ਰੂਮ ਤੋਂ ਬਾਹਰ ਕੱਢਿਆ, ਪਾਰਕ ਵਿੱਚ ਜਨਮੇ ਬੱਚੇ ਦੀ ਮੌਤ

ਲੁਧਿਆਣਾ : ਇੱਥੋਂ ਦੇ ਸਿਵਿਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਵਿੱਚ ਚੈੱਕਅਪ ਦੇ ਲਈ ਪਹੁੰਚੀ ਔਰਤ ਦੇ ਨਾਲ ਸਫਾਈ ਕਰਮਚਾਰੀ ਨੇ ਡਾਂਟ ਫਟਕਾਰ ਲਾ ਕੇ ਉਸ ਨੂੰ ਬਾਹਰ ਕੱਢ ਦਿੱਤਾ l ਲੇਬਰ ਰੂਮ ਤੋਂ ਬਾਹਰ ਕੱਢਦੇ ਹੀ ਔਰਤ ਨੂੰ ਲੇਬਰ ਦਾ ਦਰਦ ਹੋਣ ਲੱਗਾ l ਇਸ ‘ਤੇ ਔਰਤ ਨੂੰ ਪਾਰਕ ਵਿੱਚ ਬੈਠਾ ਦਿੱਤਾ ਗਿਆ l ਜਿਸ ਤੋਂ ਬਾਅਦ ਦੁਰਗਾ ਕਲੋਨੀ ਨਿਵਾਸੀ ਲਲਿਤਾ ਪਾਰਕ ਵਿੱਚ ਬੈਠੀ ਅਤੇ ਉਸ ਨੇ ਪ੍ਰੀ ਮਿਚਓਰ ਬੱਚੇ ਨੂੰ ਜਨਮ ਦਿੱਤਾ l
ਹਾਲਤ ਵਿਗੜਨ ‘ਤੇ ਹਸਪਤਾਲ ਕਰਮਚਾਰੀ ਉਸ ਨੂੰ ਅੰਦਰ ਲੈ ਗਏ l ਜਿਸ ਤੋਂ ਬਾਅਦ ਸਟਾਫ ਦੇ ਡਰ ਤੋਂ ਲਲਿਤਾ ਦਾ ਪਤੀ ਫੂਲਚੰਦ ਉਸ ਨੂੰ ਘਰ ਲੈ ਗਿਆ l ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਮੰਗਲਵਾਰ ਨੂੰ ਸਿਵਿਲ ਸਰਜਨ ਨੇ ਹਸਪਤਾਲ ਪ੍ਰਸ਼ਾਸਨ ਤੋਂ ਦੋ ਦਿਨ ਦੀ ਰਿਪੋਰਟ ਲਈ ਹੈ l ਉੱਧਰ, ਮੰਗਲਵਾਰ ਨੂੰ ਫੂਲਚੰਦ ਨੇ ਪਰਿਵਾਰ ਵਾਲਿਆਂ ਦੇ ਨਾਲ ਥਾਣਾ ਡਿਵੀਜ਼ਨ 2 ਵਿੱਚ ਪਹੁੰਚ ਕੇ ਬਿਆਨ ਦਰਜ ਕਰਾਏ ਹਨ l ਸਿਵਿਲ ਸਰਜਨ ਨੇ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਤਾਂ ਸਫਾਈ ਕਰਮਚਾਰੀ ਔਰਤ ਦੀ ਲਾਪਰਵਾਹੀ ਸਾਹਮਣੇ ਆਈ l ਜਿਸ ਨੂੰ ਤੁਰੰਤ ਕੰਮ ਤੋਂ ਕੱਢ ਦਿੱਤਾ ਗਿਆ l
ਢੰਡਾਰੀ ਕਲਾਂ ਦੇ ਦੁਰਗਾ ਕਲੋਨੀ ਇਲਾਕੇ ਵਿੱਚ ਰਹਿਣ ਵਾਲੇ ਫੂਲਚੰਦ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ l ਦਸ ਸਾਲ ਬਾਅਦ ਉਸ ਦੀ ਪਤਨੀ ਗਰਭਵਤੀ ਹੋਈ ਸੀ l ਪੰਜ ਮਹੀਨੇ ਦੀ ਉਸ ਦੀ ਗਰਭਵਤੀ ਸੀ ਜਿਸ ਨੂੰ ਲੇਬਰ ਪੇਨ ਹੋਈ l ਉਹ ਗਣਤੰਤਰ ਦਿਵਸ ਵਾਲੇ ਦਿਨ ਪਤਨੀ ਨੂੰ ਹਸਪਤਾਲ ਲਿਆਇਆ ਸੀ l ਜਿੱਥੇ ਸਫਾਈ ਕਰਮਚਾਰੀ ਔਰਤ ਲੇਬਰ ਰੂਮ ਵਿੱਚ ਕੰਮ ਕਰ ਰਹੀ ਸੀ, ਉਸ ਨੇ ਉਸ ਦੀ ਪਤਨੀ ਨੂੰ ਹੱਥ ਫੜ ਕੇ ਬਾਹਰ ਕੱਢ ਦਿੱਤਾ l
ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਪਾਰਕ ਵਿੱਚ ਜਾ ਕੇ ਬਿਠਾ ਦਿੱਤਾ ਗਿਆ l ਜਿੱਥੇ ਉਸ ਦੀ ਪਤਨੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਦੀ ਪਤਨੀ ਨੇ ਉੱਥੇ ਹੀ ਪ੍ਰੀ ਮਿਚਓੁ ਬੱਚ ਨੂੰ ਜਨਮ ਦਿੱਤਾ l ਜਿਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ l
ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸਐਮਓ ਨੂੰ ਦੋ ਦਿਨ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ l ਰਿਪੋਰਟ ਵਿੱਚ ਕਿਸੀ ਦੀ ਵੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ l ਉੱਧਰ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ 2 ਦੇ ਐਸਐਚਓ ਇੰਸਪੈਕਟਰ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪੀੜਿਤ ਪਰਿਵਾਰ ਨੇ ਸ਼ਿਕਾਇਤ ਦਿੱਤੀ ਹੈ l ਇਸ ਬਾਰੇ ਵਿੱਚ ਐਸਐਮਓ ਨੂੰ ਲਿਖ ਕੇ ਭੇਜਿਆ ਜਾਵੇਗਾ, ਕਿ ਇਸ ਵਿੱਚ ਕਿਸਦੀ ਲਾਪਰਵਾਹੀ ਹੈ l ਹਸਪਤਾਲ ਪ੍ਰਸ਼ਾਸਨ ਉਨ੍ਹਾਂ ਨੂੰ ਲਿਖ ਕੇ ਦਵੇਗਾ ਕਿ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l

Related posts

ਪਰਿਵਾਰ ਨੂੰ 2022 ਦੀਆਂ ਵੋਟਾਂ ਸਾਰੀ ਉਮਰ ਯਾਦ ਰਹਿਣਗੀਆਂ ? ਪਰਿਵਾਰ ਨੂੰ ਸਾਢੇ 3 ਲੱਖ ‘ਚ ਪਈਆਂ ਵੋਟਾਂ

htvteam

ਏਸ ਸ਼ਹਿਰ ਦੀ ਪਹਿਲੀ ਕੋਰੋਨਾ ਪੀੜਿਤਾ ਨਾਲ ਦੇਖੋ ਲੋਕਾਂ ਨੇ ਕੀ ਕੀਤਾ ਪੂਰੇ ਸ਼ਹਿਰ ‘ਚ ਗੂੰਜਣ ਲਾ ਤੀ ਤਾੜ ਤਾੜ ਦੀ ਆਵਾਜ਼ !

Htv Punjabi

Amritpal Singh ਦੇ ਸਿਰੰਡਰ ਕਰਨ ਨੂੰ ਲੈ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ! ਜਿੱਥੇ ਕਹੇਗਾ ਉਥੋਂ ਕਰਾਂਗੇ ਗ੍ਰਿਫਤਾਰ

htvteam

Leave a Comment