Htv Punjabi
Punjab

ਜੇਕਰ ਤੁਹਾਡਾ ਬੱਚਾ ਕਰ ਰਿਹਾ ਆ ਕੰਮ,ਤਾਂ ਸਮਝੋ ਤੁਹਾਡੇ ਬੱਚੇ ਨਾਲ ਗਲਤ ਹੋ ਰਿਹਾ

ਫਿਰੋਜ਼ਪੁਰ ; ਬਿਜਲਈ ਕੰਡੇ ਤੇ ਤੋਲੇ ਜਾ ਰਹੇ ਇਨ੍ਹਾਂ ਬੱਚਿਆਂ ਅਤੇ ਇਨ੍ਹਾਂ ਬਸਤਿਆਂ ਦੇ ਵਜ਼ਨ ਕਾਰਨ ਅੱਜ ਦੇ ਬੱਚੇ ਸਿਹਤ ਪੱਖੋਂ ਵੀ ਤੇ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਰਹਿੰਦੇ ਹਨ l ਜਿੱਥੇ ਇੱਕ ਪਾਸੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਾਲਿਆਂ ਨੂੰ ਇਹ ਸਾਫ਼ ਹਿਦਾਇਤਾਂ ਹਨ ਕਿ ਸਕੂਲ ਜਾਣ ਵਾਲੇ ਬੱਚੇ ਦੇ ਬਸਤੇ ਦਾ ਵਜ਼ਨ ਉਸਦੇ ਆਪਣੇ ਭਾਰ ਨਾਲੋਂ 10 ਪ੍ਰਤੀਸ਼ਤ ਵਜ਼ਨ ਤੋਂ ਵੱਧ ਨਹੀਂ ਹੋਣਾ ਚਾਹੀਦਾ l ਪਰ ਅਸਲੀਅਤ ਇਹ ਨਹੀਂ ਹੈ l ਬੱਚਿਆਂ ਦੇ ਬਸਤਿਆਂ ਦਾ ਵਜ਼ਨ ਉਨ੍ਹਾਂ ਨਾਲੋਂ ਕਿਤੇ ਜਿਆਦਾ ਹੁੰਦਾ ਹੈ l ਬਿਨਾਂ ਸ਼ੱਕ ਇਹ ਜਾਣਕਾਰੀ ਬੱਚਿਆਂ ਦੇ ਮਾਪਿਆਂ ਲਈ ਪ੍ਰੇਸ਼ਾਨ ਕਰਨ ਵਾਲੀ ਸੀ l ਲਿਹਾਜ਼ਾ ਅਸਲੀਅਤ ਦਾ ਪਤਾ ਲੱਗਦਿਆਂ ਹੀ ਮਾਪਿਆਂ ਨੇ ਸਿੱਖਿਆ ਵਿਭਾਗ ਨੂੰ ਉਨ੍ਹਾਂ ਵੱਲੋਂ ਜਾਰੀ ਹਿਦਾਇਤਾਂ ਤਾਂ ਯਾਦ ਕਰਵਾਈਆਂ l

ਸਮਝ ਨਹੀਂ ਆਉਂਦੀ ਸਰਕਾਰੀ ਅਧਿਕਾਰੀ ਹਰ ਵਾਰ ਉਸ ਵੇਲੇ ਦਾ ਇੰਤਜ਼ਾਰ ਕਿਉੱਕਰਦੇ ਨੇ ਕਿ ਕਦੋਂ ਕੋਈ ਮੀਡੀਆ ਵਾਲਾ ਆਵੇ ਤੇ ਉਹ ਆਪਣੀ ਡਿਊਟੀ ਨਿਭਾਉਣ ਦੀਆਂ ਗੱਲਾਂ ਕੈਮਰੇ ਉੱਤੇ ਕਰਨ l ਕਿਉਂਕਿ ਉਨ੍ਹਾਂ ਨੂੰ ਵੀ ਆਪਣੇ ਮਹਿਕਮੇ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਉਂਦੀਆਂ ਹਨ l ਕੀ ਇਸ ਮਾਮਲੇ ‘ਚ ਸਿੱਖਿਆ ਵਿਭਾਗ ਵਾਲੇ ਵੀ ਅਜਿਹਾ ਨਹੀਂ ਕਰ ਰਹੇ l ਕਿਉਂਕਿ ਸਿੱਖਿਆ ਅਧਿਕਾਰੀ ਦੇ ਕਥਨ ਅਨੁਸਾਰ ਜੇਕਰ ਸਕੂਲਾਂ ਵਾਲਿਆਂ ਨੂੰ ਆਪਣੇ ਸਕੂਲ ਦੀ ਮਾਨਤਾ ਰੱਦ ਹੋਣ ਦਾ ਇੰਨਾ ਹੀ ਡਰ ਹੁੰਦਾ ਤਾਂ ਉਹ ਬੇਗਾਨੇ ਬੱਚਿਆਂ ਦੇ ਮੋਢਿਆਂ ਤੇ ਇੰਝ ਮਜ਼ਦੂਰਾਂ ਵਾਂਗ ਭਾਰ ਨਾ ਲੱਦਦੇ l

Related posts

ਹਵਸ ‘ਚ ਅੰਨੀ ਜਨਾਨੀ ਆਸ਼ਕ ਨਾਲ ਕੋਠੀ ਅੰਦਰ ਕਰ ਗਈ ਕਾਰਾ…

htvteam

ਅੱਧੀ ਰਾਤ ਨੂੰ ਰੋਡ ਉੱਤੇ ਦੇਖੋ ਕੀ ਹੋ ਗਿਆ

htvteam

ਕਰਫਿਊ ਦੌਰਾਨ ਸ਼ੌਕੀਨ ਬੰਦਿਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਬੱਕਰੀ ਤੇ ਉਸਦੇ ਛੋਟੇ ਮੇਮਣੇ ਨੂੰ ਬਣਾਇਆ ਸ਼ਿਕਾਰ 

Htv Punjabi

Leave a Comment