ਨਵੀਂ ਦਿੱਲੀ : ਆਈਆਈਟੀ ਰੁੜਕੀ ਦੇ ਇੱਕ ਪ੍ਰੋਫੈਸਰ ਨੇ ਅਜਿਹਾ ਸਾਫਟਵੇਅਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਸ਼ੱਕੀ ਮਰੀਜ਼ਾਂ ਦੇ ਐਕਸ ਰੇ ਸਕੈਨ ਦਾ ਪ੍ਰਯੋਗ ਕਰ 5 ਸਕਿੰਟ ਵਿੱਚ ਕੋਵਿਡ-19 ਦਾ ਪਤਾ ਲਾ ਸਕਦਾ ਹੈ l
ਪ੍ਰੋਫੈਸਰ ਨੇ ਇਸ ਸਾਫਟਵੇਅਰ ਨੂੰ ਪੇਟੇਂਟ ਕਰਾਉਣ ਦੇ ਲਈ ਬੇਨਤੀ ਪੱਤਰ ਦਿੱਤਾ ਹੈ l ਅਤੇ ਇਸ ਦੀ ਸਮੀਖਿਆ ਦੇ ਲਈ ਭਾਰਤੀ ਆਯੁਵਿਗਿਆਨ ਅਨੁਸੰਧਾਨ ਪਰਿਸ਼ਦ ਦਾ ਰੁਖ ਕੀਤਾ ਹੈ l ਉਨ੍ਹਾਂ ਨੇ ਇਸ ਸਾਫਟਵੇਅਰ ਨੂੰ ਵਿਕਸਿਤ ਕਰਨ ਵਿੱਚ 40 ਦਿਨ ਦਾ ਸਮਾਂ ਲੱਗਾ l
ਸਿਵਿਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਕਮਲ ਜੈਨ ਨੇ ਦਾਅਵਾ ਕੀਤਾ ਕਿ ਸਾਫਟਵੇਅਰ ਨਾ ਸਿਰਫ ਜਾਂਚ ਦਾ ਖਰਚ ਘੱਟ ਕਰੇਗਾ ਬਲਕਿ ਸਿਹਤ ਪੇਸ਼ੇਵਰਾਂ ਦੇ ਵਾਇਰਸ ਦੇ ਸੰਪਰਕ ਵਿੱਚ ਆਉਣ ਦਾ ਜੋਖ਼ਿਮ ਵੀ ਘਟਾਵੇਗਾ l
ਜੈਨ ਨੇ ਕਿਹਾ, ਮੈਂ ਕੋਵਿਡ-19, ਨਿਮੋਨੀਆ ਅਤੇ ਤਪੇਦਿਕ ਦੇ ਮਰੀਜ਼ਾਂ ਦੇ ਐਕਸਰੇ ਸਮੇਤ ਕਰੀਬ 60,000 ਐਕਸਰੇ ਸਕੈਨ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਆਪਣੀ ਬੁੱਧੀ ਤੇ ਆਧਾਰਿਤ ਡਾਟਾਬੇਸ ਵਿਕਸਿਤ ਕਰ ਇਨ੍ਹਾਂ ਤਿੰਨਾਂ ਬੀਮਾਰੀਆਂ ਵਿੱਚ ਛਾਤੀ ਦੇ ਜਮਾਵ ਦੇ ਵਿੱਚ ਅੰਤਰ ਨੂੰ ਪਤਾ ਲਾਇਆ l ਮੈਂ ਅਮਰੀਕਾ ਦੀ ਐਨਆਈਐਚ ਕਲੀਨਿਕਲ ਸੈਂਟਰ ਵਿੱਚ ਉਪੱਲਬਧ ਛਾਤੀਆਂ ਦੇ ਐਕਸਰੇ ਦੇ ਡਾਟਾਬੇਸ ਦਾ ਵੀ ਵਿਸ਼ਲੇਸ਼ਣ ਕੀਤਾ l
ਉਨ੍ਹਾਂ ਨੇ ਕਿਹਾ, ਮੇਰੇ ਵਿਕਸਿਤ ਸਾਫਟਵੇਅਰ ਦਾ ਇਸਤੇਮਾਲ ਕਰ ਡਾਕਟਰ, ਲੋਕਾਂ ਦੇ ਐਕਸਰੇ ਦੀ ਤਸਵੀਰ ਅਪਲੋਡ ਕਰ ਸਕਦੇ ਹਨ l ਸਾਫਟਵੇਅਰ ਨਾ ਸਿਰਫ ਇਹ ਦੱਸੇਗਾ ਕਿ ਮਰੀਜ਼ ਵਿੱਚ ਨਿਮੋਨੀਆ ਦਾ ਕੋਈ ਲੱਛਣ ਹੈ ਜਾਂ ਨਹੀਂ ਬਲਕਿ ਇਹ ਵੀ ਦੱਸੇਗਾ ਕਿ ਇਹ ਕੋਵਿਡ-19 ਦੇ ਕਾਰਨ ਹੈ ਜਾਂ ਕਿਸੀ ਹੋਰ ਜੀਵਾਣੂ ਦੇ ਕਾਰਨ ਅਤੇ ਪ੍ਰਭਾਵ ਦੀ ਗੰਭੀਰਤਾ ਵੀ ਮਾਪੇਗਾ l
ਉਨ੍ਹਾਂ ਨੇ ਕਿਹਾ ਕਿ ਸਾਫਟਵੇਅਰ ਸਟੀਕ ਪ੍ਰਾਰੰਭਿਕ ਜਾਂਚ ਵਿੱਚ ਮਦਦ ਕਰ ਸਕਦੇ ਹਨ ਜਿਸ ਦੇ ਬਾਅਦ ਇਸ ਘਾਤਕ ਵਾਇਰਸ ਦੇ ਪੀੜਿਤ ਪਾਏ ਗਏ ਲੋਕਾਂ ਦੀ ਅੱਗੇ ਦੀ ਜਾਂਚ ਕੀਤੀ ਜਾ ਸਕੇਗੀ l