ਚੰਡੀਗੜ੍ਹ : ਚੀਫ ਸੇਕ੍ਰੇਟਰੀ ਅਤੇ ਮੰਤਰੀਆਂ ਦੇ ਵਿੱਚਕਾਰ ਉੱਠੇ ਕਲੇਸ਼ ਵਿੱਚ ਨਵਾਂ ਮੋੜ ਆ ਗਿਆ ਹੈ। ਮੰਤਰੀ 2 ਧੜਿਆਂ ਵਿੱਚ ਵੰਡੇ ਗਏ ਹਨ । ਲੰਘੇ ਦਿਨ ਕੈਪਟਨ ਨੇ ਮੰਤਰੀਆਂ ਨਾਲ ਵੀਡੀਓ ਕੰਫਰੈਂਸਿੰਗ ਕਰਨੀ ਸੀ। ਇਸ ਵਿੱਚ ਮੁਖ ਸਕੱਤਰ ਕਰਨ ਅਵਤਾਰ ਸਿੰਘ ਵੀ ਸ਼ਾਮਿਲ ਹੋਏ। ਕੈਪਟਨ ਨੂੰ ਲੈ ਕੇ ਕੁੱਲ 17 ਮੰਤਰੀ ਹਨ ਪਰ ਸੀਐਮ ਦੇ ਸ਼ਾਮਿਲ ਹੋਣ ਦੀ ਵਜ੍ਹਾ ਨਾਲ ਸਿਰਫ 3 ਮੰਤਰੀ ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੱਧੂ ਅਤੇ ਓਪੀ ਸੋਨੀ ਸ਼ਾਮਿਲ ਹੋਏ। ਹਾਲਾਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੀਡੀਓ ਕੰਫਰੈਂਸਿੰਗ ‘ਚ ਹਾਜ਼ਰ ਨਾ ਹੋਣਾ ਸਮਝ ਵਿੱਚ ਆਉਂਦਾ ਹੈ, ਕਿਓਂਕਿ ਉਹਨਾਂ ਦੇ ਪਿਤਾ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਮੰਤਰੀਆਂ ਨੇ ਵੀ ਵੀਡੀਓ ਕੰਫਰੈਂਸਿੰਗ ‘ਚ ਸਹੂਲੀਅਤ ਨਹੀਂ ਕੀਤੀ।
ਪੂਰੀ ਮੀਟਿੰਗ ਸੀਐਮ ਦੀ ਮੌਜੂਦਗੀ ਵਿੱਚ ਹੀ ਹੋਈ ਪਰ ਕਿਸੇ ਮੰਤਰੀ ਨੇ ਉਨ੍ਹਾਂ ਨੂੰ ਲੈ ਕੇ ਕੋਈ ਇਤਰਾਜ਼ ਵੀ ਨਹੀਂ ਜ਼ਾਹਿਰ ਕੀਤਾ।ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਸੀਐਮ ਨੂੰ ਲੈ ਕੇ ਮੰਤਰੀ ਆਪਸ ਵਿੱਚ ਵੰਡੇ ਹੋਏ ਹਨ, ਪਹਿਲਾਂ ਕੁਝ ਮੰਤਰੀਆਂ ਨੇ ਸਿਰਫ ਉਸ ਸਮੇਂ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਸਹਿਯੋਗੀਆਂ ਦਾ ਸਾਥ ਦਿੱਤਾ ਸੀ। ਉਨ੍ਹਾਂ ਦਾ ਸੀਐਮ ਨਾਲ ਕੋਈ ਵਿਰੋਧ ਨਹੀਂ ਸੀ। ਦਰਅਸਲ, ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਖ ਸਕੱਤਰ ਦੇ ਖਿਲਾਫ ਹੋ ਗਏ ਸਨ। ਬਾਕੀ ਮੰਤਰੀਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਤਦ ਤੋਂ ਇਹ ਸਭ ਚਲ ਰਿਹਾ ਹੈ।
ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਅਕਾਲ ਚਲਾਣਾ ਕਰ ਗਏ ਸਨ । ਇਸ ਲਈ ਉਹ ਸੀਐਮ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਦਾ ਨਾ ਸ਼ਾਮਿਲ ਹੋਣਾ ਲਾਜ਼ਮੀ ਹੈ। ਓਥੇ ਹੀ ਵਿਰੋਧ ਜ਼ਾਹਿਰ ਕਰਨ ਵਾਲਿਆਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਤਕਨੀਕੀ ਸਿੱਖਿਆ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਮੀਟਿੰਗ ਵਿੱਚ ਨਹੀਂ ਆਏ। ਸੂਤਰਾਂ ਦੀ ਦੱਸੀਏ ਤਾਂ ਇਹ ਸਾਰੇ ਮੰਤਰੀ ਆਪਣੇ ਸਟੈਂਡ ਤੇ ਕਾਇਮ ਸਨ। ਇਸ ਲਈ ਸੀਐਮ ਦੇ ਵਿਰੋਧ ‘ਤੇ ਇਹਨਾਂ ਦਾ ਇਕ ਅਲੱਗ ਗੁੱਟ ਹੈ।
