Htv Punjabi
corona news crime news Fitness Health India Punjab siyasat

ਰੇਲਵੇ ਸਟੇਸ਼ਨ ‘ਤੇ ਨਵੀਆਂ ਸਾਈਕਲਾਂ ਲੈਕੇ ਗੱਡੀ ਚੜ੍ਹਨ ਲੱਗੇ ਸੀ ਪਰਵਾਸੀ ਮਜ਼ਦੂਰ, ਡੀਸੀ ਨੂੰਲੱਗ ਗਿਆ ਪਤਾ, ਫੇਰ ਚਾਰੇ ਪਾਸੇ ਪੈ ਗਿਆ ਰੌਲਾ, ਦੇਖੋ ਕਿਹੜੇ ਹਾਲਾਤਾਂ ਚ ਗੱਡੀ ਚੜ੍ਹੇ ਮਜ਼ਦੂਰ 

ਫਿਰੋਜ਼ਪੁਰ : ਕੋਟਕਪੂਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਸ਼ਰਮਿਕ ਐਕਸਪ੍ਰੈਸ ਵਿੱਚ ਸਵਾਰ ਹੋਣ ਆਏ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ 37000 ਰੁਪਏ ਖਰਚ ਕਰਕੇ ਉਨ੍ਹਾਂ ਸਾਰੇ 10 ਮਜ਼ਦੂਰਾਂ ਦੀਆਂ ਨਵੀਂਆਂ  ਸਾਈਕਲਾਂ ਖਰੀਦ ਲਈਆਂ, ਜਿਹੜੀਆਂ ਉਨ੍ਹਾਂ ਦੇ ਮਾਲਿਕ ਨੇ ਉਨ੍ਹਾਂ ਨੂੰ ਤਨਖਾਹ ਦੇ ਪੈਸਿਆਂ ਦਾ ਹਿਸਾਬ ਕਰਦੇ ਸਮੇਂ ਵੇਚੀਆਂ ਸਨ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਸਾਈਕਲਆਂ ਦੇ ਪੈਸੇ ਦੇ ਕੇ ਟ੍ਰੇਨ ਵਿੱਚ ਰਵਾਨਾ ਕੀਤਾ।
ਦੱਸ ਦਈਏ ਕਿ ਕੋਟਕਪੂਰਾ ਤੋਂ 10 ਪਰਵਾਸੀ ਮਜ਼ਦੂਰ ਟ੍ਰੇਨ ਫੜਨ ਲਈ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਆਏ ਸਨ ਅਤੇ ਸਭ ਕੋਲ ਨਵੀਂਆਂ ਸਾਈਕਲਾਂ ਸਨ। ਉਹਨਾਂ ਮਜ਼ਦੂਰਾਂ ਨੇ ਦਸਿਆ ਕਿ ਜਿਥੇ ਉਹ ਕੰਮ ਕਰਦੇ ਸਨ, ਉਹਨਾਂ ਨੂੰ ਤਨਖਾਹ ਦਾ ਹਿਸਾਬ ਕਰਦੇ ਸਮੇਂ 3700 ਰੁਪਏ ਦੀ ਕੀਮਤ ਦੇ ਹਿਸਾਬ ਨਾਲ ਇਹ ਸਾਈਕਲਾਂ ਦਿੱਤੀਆਂ ਗਈਆਂ ਅਤੇ ਪੈਸੇ ਉਹਨਾਂ ਦੀ ਤਨਖਾਹ ਵਿੱਚੋ ਕੱਟ ਲਏ।
ਇਸਦੇ ਬਾਅਦ ਉਹ ਸਾਈਕਲ ਲੈ ਕੇ ਫਿਰੋਜ਼ਪੁਰ ਕੈਂਟ ਸਟੇਸ਼ਨ ਪਹੁੰਚੇ, ਪਰ ਰੇਲਵੇ ਅਥਾਰਿਟੀ ਨੇ ਉਹਨਾਂ ਨੂੰ ਸਾਈਕਲ ਲੈ ਕੇ ਟ੍ਰੇਨ ਵਿੱਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ। 3700 ਰੁਪਏ ਵਿੱਚ ਉਹਨਾਂ ਨੂੰ ਇੱਕ ਅਜਿਹੀ ਸਾਈਕਲ ਮਿਲੀ ਸੀ, ਜਿਸ ਨੂੰ ਕਿ ਉਹ ਆਪਣੇ ਨਾਲ ਵੀ ਨਹੀਂ ਲੈ ਕੇ ਜਾ ਸਕਦੇ ਸਨ। ਇਹ ਸਾਰੀ ਗੱਲ ਉਨ੍ਹਾਂ ਨੇ  ਮੌਕੇ ਤੇ ਮੌਜੂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅਤੇ ਐੱਸਡੀਐਮ ਅਮਿਤ ਗੁਪਤਾ ਨੂੰ ਦੱਸੀ। ਜਿਨ੍ਹਾਂ ਨੇ ਸਾਰੇ 10 ਪਰਵਾਸੀ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਉਹਨਾਂ ਦੀਆਂ ਸਾਈਕਲਾਂ ਖਰੀਦਣ ਦਾ ਫੈਸਲਾ ਕੀਤਾ।
ਪ੍ਰਸ਼ਾਸ਼ਨ ਨੇ 3700 ਰੁਪਏ ਪ੍ਰਤੀ ਸਾਈਕਲ ਦੀ ਕੀਮਤ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਅਦਾ ਕਰ ਦਿੱਤੀ ।ਪਰਵਾਸੀ ਮਜ਼ਦੂਰ ਸਵਰਨਜੀਤ ਕੁਮਾਰ ਨੇ ਦਸਿਆ ਕਿ ਫਿਰੋਜ਼ਪੁਰ ਪ੍ਰਸ਼ਾਸ਼ਨ ਨੇ ਨਾ ਸਿਰਫ਼ ਉਹਨਾਂ ਦੀ ਇਹ ਗੱਲ ਸੁਣੀ ਬਲਕਿ ਉਹਨਾਂ ਦੇ ਜ਼ਖ਼ਮਾਂ ਤੇ ਮਰਹਮ ਲਾਈ। ਉਨ੍ਹਾਂ ਨੂੰ ਸਾਈਕਲ ਦੀ ਨਹੀਂ, ਬਲਕਿ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ, ਜਿਸਨੂੰ ਸਮਝਦੇ ਹੋਏ ਪ੍ਰਸ਼ਾਸ਼ਨ ਨੇ 3700 ਰੁਪਏ ਦੇ ਹਿਸਾਬ ਨਾਲ ਉਹਨਾਂ ਦੀ ਸਾਈਕਲਾਂ ਖਰੀਦੀਆਂ । ਇਹ ਉਹਨਾਂ ਮਜ਼ਦੂਰਾਂ ਲਈ ਬਹੁਤ ਹੈਰਾਨੀਜਨਕ ਸੀ ਪਰ ਇਸ ਫੈਸਲੇ ਨੇ ਸਾਰੇ ਪਰਵਾਸੀ ਮਜ਼ਦੂਰਾਂ ਦੇ ਮਾਯੂਸ ਚੇਹਰਿਆਂ ਤੇ ਖੁਸ਼ੀ ਵਾਪਿਸ ਕਰ ਦਿੱਤੀ ਹੈ । ਜਿਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਕੀਤੀ ਗਈ

Related posts

ਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀ

Htv Punjabi

ਪਟਿਆਲਾ ਵਿੱਚ ਨੌਜਵਾਨ ਦੀ ਹੱਤਿਆ, ਭਜਾ ਕੇ ਮਾਰੀਆਂ ਤਿੰਨ ਗੋਲੀਆਂ, ਦੋ ਦੋਸਤ ਗੰਭੀਰ ਜ਼ਖ਼ਮੀ, ਵਿਦੇਸ਼ ਵਿੱਚ ਕੀਤੀ ਗਈ ਸਾਜਿਸ਼

Htv Punjabi

ਨਸ਼ਾ ਕਰ ਲਾਹਨਤੀ ਮੁੰਡੇ ਜਵਾਨ ਔਰਤਾਂ ਦੇ ਪਾਉਂਦੇ ਸਨ ਉਸ ਥਾਂ ਹੱਥ

htvteam

Leave a Comment