Htv Punjabi
Punjab

ਢੱਡਰੀਆਂ ਵਾਲੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਬਾਅਦ ਪੁਲਿਸ ਦੀ ਨਿਗਰਾਨੀ ਹੇਠ ਹੋਏ ਧਾਰਿਮਕ ਦੀਵਾਨ

ਸੰਗਰੂਰ : ਨਿਹੰਗ ਸਿੰਘਾਂ ਦੇ ਵਿਰੋਧ ਦੇ ਬਾਵਜੂਦ ਪਿੰਡ ਗਿਦੜਿਆਣੀ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਧਾਰਮਿਕ ਦੀਵਾਨ ਸੋਮਵਾਰ ਨੂੰ ਖਤਮ ਹੋਏ l ਹਾਲਾਂਕਿ ਪਿੰਡ ਕਨਕਵਾਲ ਭੰਗੂਆਂ ਵਿੱਚ ਇੱਕਠੇ ਹੋਏ ਨਿਹੰਗ ਸਿੰਘਾਂ ਨੇ ਦੀਵਾਨ ਨੂੰ ਰੋਕਣ ਦੇ ਲਈ ਗਿਦੜਿਆਣੀ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਨਿਹੰਗ ਸਿੰਘਾਂ ਨੂੰ ਰੋਕ ਦਿੱਤਾ ਗਿਆ l ਇਹ ਪ੍ਰੋਗਰਾਮ ਦੋ ਦਿਨ ਹੋਰ ਚੱਲੇਗਾ l ਦਰਅਸਲ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਧਾਰਮਿਕ ਦੀਵਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਨਿਹੰਗ ਸਿੰਘ ਅਤੇ ਦਮਦਮੀ ਟਕਸਾਲ ਦੇ ਲੋਕ ਵਿਰੋਧ ਕਰ ਰਹੇ ਹਨ l ਢੱਡਰੀਆਂ ਵਾਲੇ ਦੇ 3 ਤੋਂ 5 ਫਰਵਰੀ ਤੱਕ ਦੇ ਦੀਵਾਨ ਦੀ ਸੂਚਨਾ ਮਿਲਣ ‘ਤੇ ਨਿਹੰਗ ਸਿੰਘਾਂ ਵੱਲੋਂ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਢੱਡਰੀਆਂ ਵਾਲੇ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਦੀਵਾਨ ਨੂੰ ਰੱਦ ਕਰ ਦੇਵੇ l ਵਰਨਾ ਨਿਹੰਗ ਸਿੰਘ ਮਿਰਚ ਵਾਲੇ ਥੈਲੇ ਵਿੱਚ ਬੰਦ ਕਰ ਘੋਟਾ ਲਾਉਂਦੇ ਹਨ l ਢੱਡਰੀਆਂ ਵਾਲੇ ‘ਤੇ ਸਿੱਖੀ ਦੇ ਵਿਰੁੱਧ ਦੁਸ਼ਪ੍ਰਚਾਰ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ l ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਗੁਰੂ ਨੂੰ ਛੱਡ ਕੇ ਸੰਤ ਦੇ ਪਿੱਛੇ ਨਾ ਲੱਗਣ l
ਇਸ ‘ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਦੀਵਾਨ ਤੋਂ ਪਹਿਲਾਂ ਕਿਹਾ ਹੈ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ l ਪ੍ਰਸ਼ਾਸਨ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ l ਕੁਝ ਲੋਕ ਜਾਣਬੁੱਝ ਕੇ ਦੀਵਾਨ ਦਾ ਵਿਰੋਧ ਕਰ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ l ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਉਹ ਅਤੇ ਸੰਗਤ ਕੁਝ ਲੋਕਾਂ ਤੋਂ ਡਰਨ ਵਾਲੇ ਨਹੀਂ ਹਨ l ਦੀਵਾਨ ਹਰ ਹਾਲ ਵਿੱਚ ਲਾਏ ਜਾਣਗੇ l 18 ਮਈ 2016 ਨੂੰ ਸੰਤ ਢੱਡਰੀਆਂ ਵਾਲੇ ‘ਤੇ ਲੁਧਿਆਣਾ ਦੇ ਕੋਲ ਪਿੰਡ ਈਸਵਾਲ ਵਿੱਚ ਦੀਵਾਨ ਦੇ ਲਈ ਜਾ ਰਹੇ ਸਨ ਤਾਂ ਸਾਊਥ ਸਿਟੀ ਦੇ ਸੁਖਮਣੀ ਐਨਕਲੇਵ ਦੇ ਕੋਲ ਛਬੀਲ ਲਾਈ ਬੈਠੇ ਲੋਕਾਂ ਨੇ ਹਮਲਾ ਕੀਤਾ ਸੀ l ਗੋਲੀਬਾਰੀ ਵਿੱਚ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਸੰਤ ਢੱਡਰੀਆਂ ਵਾਲੇ ਨੇ ਭੱਜ ਕੇ ਜਾਨ ਬਚਾਈ ਸੀ l 21 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਸੀ l ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਬਾਅਦ ਵਿੱਚ ਕੇਸ ਦਬ ਗਿਆ ਸੀ l

Related posts

ਚੋਰ ਨੂੰ ਪੇਸ਼ ਕਰਵਾਉਣ ਲਈ ਪੁਲਿਸ ਦਾ ਅਜੀਬ ਢੰਗ

htvteam

ਐਵੇਂ ਇਸਤੇਮਾਲ ਕਰੋ ਫਟਕੜੀ ਫੇਰ ਸਾਹ-ਦਮੇ ਨਾਲ ਛਾਤੀ ਨੀ ਖੜਕਦੀ

htvteam

ਆਪਣੇ ਤਾਏ ਨਾਲ ਖੇਤਾਂ ‘ਚ ਗਿਆ ਸੀ ਭਤੀਜਾ, ਖੇਤਾਂ ਹੋਇਆ ਅਜਿਹਾ ਮਾੜਾ

htvteam

Leave a Comment