Htv Punjabi
Punjab

3 ਦਿਨ ਕਮਰੇ ਵਿੱਚ ਬੰਧਕ ਬਣਾ ਕੇ ਰੱਖੀ ਕੁੜੀ ਨਾਲ ਕਰਦੇ ਰਹੇ ਆਹ ਕੰਮ

ਫਿਰੋਜ਼ਪੁਰ : ਥਾਣਾ ਸਿਟੀ ਦੇ ਅੰਤਰਗਤ ਇੱਕ ਸਥਾਨ ਤੋਂ ਟਿਊਸ਼ਨ ਪੜਨ ਜਾਂਦੀ ਦਸਵੀਂ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਇੱਕ ਕਮਰੇ ਵਿੱਚ ਤਿੰਨ ਦਿਨ ਤੱਕ ਬੰਦ ਕਰ ਇੱਕ ਨੌਜਵਾਨ ਨੇ ਕੁਕਰਮ ਕੀਤਾ l ਕਿਸੀ ਤਰ੍ਹਾਂ ਪੀੜਿਤਾ ਭੱਜ ਕੇ ਰਿਸ਼ਤੇਦਾਰਾਂ ਤੱਕ ਪਹੁੰਚੀ ਅਤੇ ਆਪਬੀਤੀ ਸੁਣਾਈ l ਥਾਣਾ ਸਿਟੀ ਪੁਲਿਸ ਨੇ ਸ਼ਨੀਵਾਰ ਨੂੰ ਪੀੜਿਤਾ ਦੇ ਬਿਆਨ ‘ਤੇ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਪੀੜਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਦਸਵੀਂ ਕਲਾਸ ਵਿੱਚ ਪੜਦੀ ਹੈ l ਤਿੰਨ ਦਿਨ ਪਹਿਲਾਂ ਸ਼ਾਮ 5 ਵਜੇ ਦੇ ਕਰੀਬ ਉਹ ਟਿਊਸ਼ਨ ਪੜਨ ਜਾ ਰਹੀ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਲਖਵਿੰਦਰ ਸਿੰਘ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ l ਉਸ ਨੂੰ ਆਪਣੇ ਸਾਥੀ ਹਰਜਿੰਦਰ ਸਿੰਘ ਦੀ ਮਦਦ ਨਾਲ ਮੋਟਰਸਾਈਕਲ ‘ਤੇ ਬਿਠਾ ਕੇ ਇੱਕ ਪਿੰਡ ਲੈ ਗਿਆ, ਜਿੱਥੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ l
ਮੁਲਜ਼ਮ ਲਖਵਿੰਦਰ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ 3 ਦਿਨ ਤੱਕ ਕੁਕਰਮ ਕਰਦਾ ਰਿਹਾ l ਪੁਲਿਸ ਨੇ ਪੀੜਿਤਾ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਾਉਣ ਦੇ ਬਾਅਦ ਮੁਲਜ਼ਮ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l ਮਾਮਲੇ ਦੀ ਜਾਂਚ ਕਰ ਰਹੀ ਐਸਆਈ ਦੀਪਿਕਾ ਰਾਣੀ ਨੇ ਦੱਸਿਆ ਕਿ ਮੁਲਜ਼ਮ ਲਖਵਿੰਦਰ ਨੇ ਪੀੜਿਤਾ ਨੂੰ ਕਿਸੇ ਦੇ ਵਿਆਹ ਵਿੱਚ ਦੇਖਿਆ ਸੀ, ਤਦ ਤੋਂ ਉਸ ਦਾ ਪਿੱਛਾ ਕਰਦਾ ਸੀ l ਦੋਨਾਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਲਦ ਹੀ ਕਾਬੂ ਕਰ ਲਏ ਜਾਣਗੇ l

Related posts

ਜਵਾਨ ਧੀ ‘ਤੇ ਨੂੰਹ ਦੇ ਹੱਥ ਪੈਰ ਬੰਨ੍ਹ ਢਾਇਆ ਕਹਿਰ; ਦੇਖੋ ਕੀ ਕੁੱਝ ਕਰ ਗਏ

htvteam

ਕਲਯੁੱਗੀ ਜਵਾਈ ਸਹੁਰੇ ਸਾਹਮਣੇ ਸੱਸ ਨਾਲ ਟੱਪਿਆ ਹੱਦਾਂ; ਸਹੁਰੇ ਨੂੰ ਵੀ ਦਿਖਾ ਗਿਆ ਆਪਣਾ ਗੰਦਾ ਰੂਪ

htvteam

9 ਮਹੀਨਿਆਂ ਦੀ ਗਰਭਵੀ ਆਟੋ ਚੋਂ ਬੁੜਕ ਕੇ ਡਿੱਗੀ ਬਾਹਰ

htvteam

Leave a Comment