Htv Punjabi
Punjab

ਰਾਜੋਆਣਾ ਨੇ ਜੇਲ੍ਹ ਚੋਂ ਕੀਤਾ ਵੱਡਾ ਐਲਾਨ,ਪੁੱਠੇ ਫ਼ਸਾਲੇ ਵੱਡੇ -ਵੱਡੇ ਅਕਾਲੀ ਲੀਡਰ,ਜੇਲ ‘ਚ ਜੇਲਰ ਨੂੰ ਪਵੇਗਾ ਵਕਤ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ‘ਚ ਕੇਂਦਰ ਜੇਲ੍ਹ ਪਟਿਆਲਾ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਮੁਆਫ਼ੀ ਦੇ ਮੁੱਦੇ ‘ਤੇ ਯੂ ਟਰਨ ਲੈਣ ਤੋਂ ਬਾਅਦ ਬੇਹਦ ਨਿਰਾਸ਼ ਹਨ l ਇਸ ‘ਤੇ ਰਾਜੋਆਣਾ ਦਾ ਕਹਿਣਾ ਹੈ ਕਿ ਜੇਕਰ ਸ਼ੋ੍ਰਮਣੀ ਕਮੇਟੀ ਤੇ ਅਕਾਲੀ ਦਲ ਨੇ ਇਸ ਮਾਮਲੇ ਤੇ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਉਹ ਜਨਵਰੀ ਮਹੀਨੇ ‘ਚ ਕਿਸੇ ਵੇਲੇ ਵੀ ਭੁੱਖ ਹੜਤਾਲ ‘ਤੇ ਬੈਠ ਜਾਣਗੇ l ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਦੀਪ ਕੌਰ ਰਾਜੋਆਣਾ ਦਾ ਕਹਿਣਾ ਹੈ ਕਿ ਰਾਜੋਆਣਾ ਨੂੰ 24 ਸਾਲ ਹੋ ਗਏ ਜੇਲ੍ਹਾਂ ਅੰਦਰ ਬੰਦ ਹੋਇਆਂ ਨੂੰ ਤੇ ਪਿਛਲੇ 13 ਸਾਲਾਂ ਤੋਂ ਤਾਂ ਉਹ ਫ਼ਾਂਸੀ ਚੱਕੀ ਅੰਦਰ ਹੀ ਬੰਦ ਹੈ l ਜਿਨ੍ਹਾਂ ਨੂੰ ਹੁਣ ਤੱਕ ਸਿਰਫ਼ ਲਾਰੇ ਹੀ ਮਿਲੇ ਹਨ l ਕੇਂਦਰ ਸਰਕਾਰ ਨੇ ਹੁਣ ਸਜ਼ਾ ਮਾਫ਼ ਕੀਤੀ ਵੀ ਹੈ ਤਾਂ ਉਸ ਤੇ ਵੀ ਆਪਣਾ ਫ਼ੈਸਲਾ ਸਿਰਫ਼ ਇੱਕ ਬੰਦੇ ਦੇ ਦਬਾਅ ਕਾਰਨ ਵਾਪਸ ਲੈ ਲਿਆ, ਜੋ ਕਿ ਬਹੁਤ ਹੀ ਅਫ਼ਸੋਸਨਾਕ ਗੱਲ ਹੈ l

ਇੱਕ ਪਾਸੇ ਸ਼੍ਰੋਮਣੀ ਕਮੇਟੀ ਵਾਲੇ ਭਾਈ ਰਾਜੋਆਣਾ ਦੀ ਰਿਹਾਈ ਲਈ ਆਪਣੀਆਂ ਮੀਟਿੰਗਾਂ ‘ਚ ਮਤੇ ਪਾਸ ਕਰਨ ਲਈ ਲੱਗੀ ਹੋਈ ਹੈ, ਤੇ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੀ ਸਜ਼ਾ ਮਾਫ਼ੀ ਦੀ ਆਸ ਧੁੰਦਲੀ ਹੁੰਦੀ ਦਿਖਾਈ ਦੇਣ ਲੱਗ ਪਈ ਹੈ l ਸ਼ਾਇਦ ਇਸੇ ਲਈ ਉਹ ਹੁਣ ਭੁੱਖ ਹੜਤਾਲ ਵਰਗੇ ਕਦਮ ਚੁੱਕਣ ‘ਤੇ ਉਤਾਰੂ ਹੋ ਗਏ ਹਨ l ਵੇਖਣਾ ਇਹ ਹੋਵੇਗਾ ਕਿ ਸ਼ੋਮਣੀ ਅਕਾਲੀ ਦਲ ਵਾਲੇ ਸ਼ੋ੍ਰਮਣੀ ਕਮੇਟੀ ਨੂੰ ਨਾਲ ਲੈ ਕੇ ਕੀ ਆਪਣੀ ਭਾਈਵਾ ਪਾਰਟੀ ਨੂੰ ਭਾਈ ਰਾਜੋਆਣਾਂ ਦੀ ਰਿਹਾਈ ਵਰਗੀ ਛੋਟੀ ਜਿਹੀ ਮੰਗ ਮਨਵਾ ਪਾਉਂਦੇ ਹਨ ਜਾਂ ਨਹੀਂ l

Related posts

ਜੇਕਰ ਤੁਹਾਡਾ ਬਲੱਡ ਗਰੁੱਪ ਐ ਓ ਤਾਂ ਤੁਹਾਨੂੰ ਕੋਰੋਨਾ ਤੋਂ ਐ ਘੱਟ ਖਤਰਾ, ਦੇਖੋ ਹੋਰ ਬਲੱਡ ਗਰੁੱਪਾਂ ਵਾਲਿਆਂ ਦਾ ਹਾਲ

Htv Punjabi

ਖੜੀ ਜਨਾਨੀ ਨਾਲ ਮੁੰਡੇ ਕਰ ਗਏ ਆਹ ਹਰਕਤ

htvteam

ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ! ਸੁਣ ਉਤਰਿਆ ਮੂੰਹ !

htvteam

Leave a Comment