Htv Punjabi
Uncategorized

ਕਰੋਨਾ ਮਹਾਂਮਾਰੀ: ਇਸ ਸ਼ਹਿਰ ‘ਚ ਕਰੋਨਾ ਮਰੀਜ਼ਾਂ ਨੂੰ ਲੈਕੇ ਖੜ੍ਹਾ ਹੋਇਆ ਨਵਾਂ ਈ ਪੰਗਾ, ਡਾਕਟਰ ਕਹਿੰਦੇ ਕਰੀਏ ਤਾਂ ਕੀਂ ਕਰੀਏ!

ਨਿਊਯਾਰਕ : ਨਿਊਯਾਰਕ ਸ਼ਹਿਰ ਅਮਰੀਕਾ ਦਾ ਹਾਟਸਪਾਟ ਬਣਿਆ ਹੋਇਆ ਹੈ l ਇੱਥੇ ਪਾਜ਼ੀਟਿਵ ਹੋ ਕੇ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਵਿੱਚ ਲਗਭਗ ਹਰ ਵਿਅਕਤੀ ਇੱਕ ਤੋਂ ਜ਼ਿਆਦਾ ਬੀਮਾਰੀ ਸੀ l ਇਨ੍ਹਾਂ ਵਿੱਚ 53 ਪ੍ਰਤੀਸ਼ਤ ਨੂੰ ਹਾਈਪਰਟੈਨਸ਼ਨ, ਤਾਂ 41 ਪ੍ਰਤੀਸ਼ਤ ਨੂੰ ਮੋਟਾਪੇ ਦੀ ਸਮੱਸਿਆ ਸੀ l ਅਮਰੀਕਾ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਤਾਜ਼ਾ ਰਿਸਰਚ ਦੇ ਮੁਤਾਬਿਕ, ਜਾਂਚ ਅਧਿਕਾਰੀ ਕੋਰੋਨਾ ਵਾਇਰਸ ਤੋਂ ਪਾਜ਼ੀਟਿੳ ਹੋ ਕੇ ਹਸਪਤਾਲ ਪਹੁੰਚੇ ਮਰੀਜ਼ਾਂ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸਨ l ਜਾਂਚ ਅਧਿਕਾਰੀਆਂ ਨੇ ਅਜਿਹੇ 5,700 ਲੋਕਾਂ ਦਾ ਇਲੈਕਟਰਾਨਿਕ ਹੈਲਥ ਰਿਕਾਰਡ ਜਾਂਚਿਆ l ਇਸ ਤੋਂ ਪਤਾ ਲੱਗਿਆ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਔਸਤ ਉਮਰ 63 ਸਾਲ ਸੀ ਅਤੇ ਇਨ੍ਹਾਂ ਵਿੱਚੋਂ 94 ਪ੍ਰਤੀਸ਼ਤ ਨੂੰ ਇੱਕ ਨਾ ਇੱਕ ਬੀਮਾਰੀ ਪਹਿਲਾਂ ਤੋਂ ਸੀ l ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਰੋਗੀ ਹਾਈਪਰਟੈਨਸ਼ਨ, ਮੋਟਾਪੇ ਅਤੇ ਡਾਈਬਟੀਜ਼ ਦੇ ਸਨ l
ਜਾਂਚ ਅਧਿਕਾਰੀਆਂ ਨੇ ਹਸਪਤਾਲ ਛੱਡ ਚੁੱਕੇ ਯਾਨੀ ਮਿ੍ਰਤ ਘੋਸ਼ਿਤ ਜਾਂ ਸਿਹਤਮੰਦ ਹੋ ਕੇ ਘਰ ਵਾਪਸ ਗਏ l 2,634 ਮਰੀਜ਼ਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ l ਇਸ ਦੇ ਮੁਤਾਬਿਕ, 14 ਪ੍ਰਤੀਸ਼ਤ ਦਾ ਇਲਾਜ ਆਈਸੀਯੁ ਵਿੱਚ ਕੀਤਾ ਗਿਆ ਜਦ ਕਿ 12 ਪ੍ਰਤੀਸ਼ਤ ਦਾ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ 3 ਪ੍ਰਤੀਸ਼ਤ ਦੀ ਕਿਡਨੀ ਰਿਪਲੇਸਮੈਂਟ ਥੈਰੇਪੀ ਕੀਤੀ ਗਈ l ਇਨ੍ਹਾਂ ਵਿੱਚ 21 ਪ੍ਰਤੀਸ਼ਤ ਦੀ ਮੌਤ ਹੋ ਗਈ l ਵੈਂਟੀਲੇਟਰ ਤੇ ਰੱਖੇ ਮਰੀਜ਼ਾਂ ਦੇ ਠੀਕ ਹੋਣ ਦਾ ਪ੍ਰਤੀਸ਼ਤ ਬਹੁਤ ਘੱਟ ਰਿਹਾ ਯਾਨੀ ਕਿ ਵੈਂਟੀਲੇਟਰ ਤੇ ਗਏ ਮਰੀਜ਼ਾਂ ਵਿੱਚੋਂ 88 ਪ੍ਰਤੀਸ਼ਤ ਦੀ ਮੌਤ ਹੋ ਗਈ l ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ਵਿੱਚ ਡਾਇਬਟੀਜ਼ ਦੇ ਜ਼ਿਆਦਾ ਮਰੀਜ਼ ਵੈਂਟੀਲੇਟਰ ਤੇ ਲਏ ਗਏ l ਫਿਨਸਟੀਨ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ ਦੀ ਸੀਨੀਅਰ ਵਾਇਸ ਪ੍ਰੈਸੀਡੈਂਟ ਕਰੀਨਾ ਡੈਵਿਡਸਨ ਦੇ ਮੁਤਾਬਿਕ, ਗੰਭੀਰ ਬੀਮਾਰੀ ਦਾ ਕਾਕਟੇਲ ਖਤਰਾ ਵਧਾ ਦਿੰਦਾ ਹੈ l ਇਨ੍ਹਾਂ ਦਾ ਵਿਸ਼ੇਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ l

Related posts

ਮੋਦੀ ਸਰਕਾਰ ਨੇ ਕੱਛ ‘ਚੋਂ ਇੱਕ ਹੋਰ ਮੁੰਗਲਾ ਕੱਢ ਮਾਰਿਆ, ਹੁਣ ਇਸ ਬੈਂਕ ਦੇ ਗ੍ਰਾਹਕਾਂ ਨੂੰ ਪਈਆਂ ਭਾਜੜਾਂ

Htv Punjabi

ਆਹ ਦੇਖ ਲਓ ਹਾਲਤ ਪੁਲਿਸ ਕਾਂਸਟੇਬਲ ਅਤੇ ਉਸਦਾ ਕਿਹੜਾ ਪੁੱਠਾ ਕੰਮ ਕਰਦੇ ਫੜੇ ਗਏ 

Htv Punjabi

47 ਸਾਲ ਪਹਿਲਾਂ ਖੋਈ ਅੰਗੂਠੀ ਦਾ ਅੱਜ ਦੇਖੋ ਕੀ ਬਣਿਆ

Htv Punjabi

Leave a Comment