ਪਟਿਆਲਾ : ਪੇਂਡੂ ਸਵੈਰੋਜ਼ਗਾਰ ਅਤੇ ਸਿਖਲਾਈ ਸੰਸਥਾ ਆਰਐਸਆਈਟੀਆਈ ਪੇਂਡੂ ਗਰੀਬਾਂ ਲਈ ਸਵੈਰੋਜ਼ਗਾਰ ਦੇ ਮੌਕੇ ਮੁਹਈਆ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਰਐਸਆਈਟੀਆਈ ਦੀ ਇਸ ਸੋਚ ਨੂੰ ਪੇਂਡੂ ਅਤੇ ਵਿਕਾਸ ਮੰਤਰੀ ਵੱਲੋ ਸਾਲ 2009 ਦੌਰਾਨ ਡਾ. ਡੀ ਵਰਿੰਦਰ ਹੇਗੜੇ ਦੇ ਰੁਡਸੇਤੀ (RUDSETI) ਮਾਡਲ ਨਾਲ ਬਣਾਇਆ ਗਿਆ ਸੀ। ਦੱਸ ਦਈਏ ਕਿ ਆਰਐਸਆਈਟੀਆਈ ਨੂੰ ਚਲਾਉਂ ਦੀ ਜਿੰਮੇਵਾਰੀ ਜ਼ਿਲ੍ਹੇ ਦੇ ਵੱਖ ਵੱਖ ਬੈਂਕਾਂ ਨੂੰ ਦਿੱਤੀ ਗਈ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਪੂਰੇ ਭਾਰਤ ਚ ਵੱਖ ਵੱਖ ਬੈਂਕਾਂ ਵੱਲੋਂ ਕੁੱਲ 587 ਆਰਐਸਆਈਟੀਆਈ ਚਲਾਏ ਜਾ ਰਹੇ ਨੇ। ਰਾਸ਼ਟਰੀ ਪੱਧਰ ਤੇ ਆਰਐਸਆਈਟੀਆਈ ਨੂੰ ਐਨਏਸੀਈਆਰ ਵੱਲੋਂ ਕੇਂਦਰੀ ਪੱਧਰ ਦੇ ਨਾਲ ਨਾਲ ਸੂਬਾ ਪੱਧਰ ਤੇ ਐਸਆਰਐਲਅਮ ਵੱਲੋਂ ਚਲਾਇਆ ਜਾਂਦਾ ਹੈ।ਆਰਐਸਈਟੀਆਈ ਦਾ ਮੁੱਖ ਟੀਚਾ ਪੇਂਡੂ ਗਰੀਬ ਨੌਜਵਾਨਾਂ ਨੂੰ ਸਿਖਲਾਈ ਦੇਣਾ ਤੇ ਉਨ੍ਹਾਂ ਨੂੰ ਆਪਣੇ ਕੰਮ ਧੰਦੇ ਕਰਨ ਵਿੱਚ ਮਦਦ ਕਰਨਾ ਹੈ।ਦੱਸ ਦਈਏ ਕਿ ਤਕਨੀਕੀ ਸਿਖਲਾਈ ਦੇ ਨਾਲ ਨਾਲ ਉਮੀਦਾਵਾਰਾਂ ਨੂੰ ਹੋਰ ਕਈ ਗੁਣ ਦੇਣ ਦੇ ਨਾਲ ਨਾਲ ਕੰਪਿਊਟਰ ਦੀ ਮੁੱਢਲੀ ਸਿਖਲਾਈ ਤੇ ਇੰਟਰਨੈਟ ਦੇ ਇਸਤੇਮਾਲ ਸੰਬੰਧੀ ਵੀ ਟਰੇਂਡ ਕੀਤਾ ਜਾਂਦਾ ਹੈ।

ਆਰਅੈਸਈਟੀਆਈ ਵਿੱਚ ਕੁੱਲ 61 ਕਿਸਮ ਦੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਪੈਦਾਵਾਰ, ਸੇਵਾ ਅਤੇ ਖੇਤੀਬਾੜੀ ਸਿਖਲਾਈ ਸ਼ਾਮਿਲ ਹੈ।ਹੁਣ ਤੱਕ ਇਸ ਸੰਸਥਾ ਨੇ ਕੁੱਲ 199 ਟਰੇਨਿੰਗ ਪ੍ਰੋਗਰਾਮਾਂ ਵਿੱਚ ਕੁੱਲ 5877 ਉਮੀਦਵਾਰਾਂ ਨੂੰ 70 ਪ੍ਰਤੀਸ਼ਤ ਦੇ ਨਿਪਟਾਰੇ ਦਰ ਅਤੇ 41 ਪ੍ਰਤੀਸ਼ਤ ਤੋਂ ਵੱਧ ਦੇ ਕਰੈਡਿਟ ਲਿੰਕਜ਼ ਨਾਲ ਸਿਖਲਾਈ ਦਿੱਤੀ ਹੈ।
ਵਰਤਮਾਨ ਮੌਜੂਦਾ ਮਹਾਂਮਾਰੀ ਦੌਰਾਨ ਮੰਰਾਲਿਆ ਵੱਲੋਂ ਆਰਐਸਈਟੀਆਈ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਸੰਸਥਾ ਅੰਦਰ ਮੌਜੂਦ ਟਰੇਂਡ ਉਮੀਦਵਾਰਾਂ ਵੱਲੋਂ ਮਾਸਕ ਬਣਾਉਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿਉਂਕਿ ਇਸ ਸਮੇਂ ਕਈ ਤਿਰ੍ਹਾਂ ਦੀ ਟਰੇਨਿੰਗ ਮੁਅੱਤਲ ਕਰ ਦਿੱਤੀ ਗਈ ਹੈ।ਆਰਐਸ ਈਪੀਆਈ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੰਸਥਾ ਦੇ ਜ਼ੋਨਲ ਮੈਨੇਜਰ ਨੇ ਇਸ ਨੂੰ ਇੱਕ ਨੇਕਨੀਅਤ ਦੇ ਰੂਪ ਵਿੱਚ ਲੈ ਕੇ ਮਾਸਕਾਂ ਦੀ ਸਿਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਇੱਥੋਂ ਟਰੇਨਿੰਗ ਹਾਸਿਲ 9 ਉਮੀਦਵਾਰਾਂ ਦੀ ਵੀ ਮਦਦ ਲਈ ਜਾ ਰਹੀ ਹੈ ਤੇ ਹੁਣ ਤੱਕ ਕੁੱਲ 2100 ਤੋਂ ਵੱਧ ਮਾਸਕ ਸੀਤੇ ਜਾ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਬੈਂਕ ਨੇ ਇਸ ਕੰਮ ਦਾ ਕੋਈ ਲਾਭ ਨਾ ਲੈਣ ਦਾ ਫੈਸਲਾ ਲਿਆ ਹੈ ਤੇ ਇਹ ਮਾਸਕ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਦਾਨ ਦਿੱਤੇ ਜਾਣਗੇ।ਜਿਸ ਵਿੱਚ ਪੁਲਿਸ ਵਿਭਾਗ ਨੂੰ 250 ਤੇ ਗਰੀਬ ਵਰਗ ਦੇ ਲੋਕਾਂ ਨੂੰ 150 ਮਾਸਕ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਬੈਂਕ ਪ੍ਰਬੰਧਕ ਨੇ ਕੁੱਲ 5000 ਹਜ਼ਾਰ ਮਾਸਕ ਦਾਨ ਕਰਨ ਦਾ ਟੀਚਾ ਰੱਖਿਆ ਹੈ।
