Htv Punjabi
corona news Punjab

ਥਾਣੇਦਾਰ ਸਮਾਜਸੇਵੀ ਬਣ ਕੇ ਪਹੁੰਚਿਆ ਜ਼ੇਲ੍ਹ ‘ਚ, ਕਹਿੰਦਾ ਪੀਪੀਈ ਕਿੱਟਾਂ, 1500 ਮਾਸਕ ਤੇ 1000 ਸੈਨੇਟਾਈਜ਼ਰ ਵੰਡੂ, ਜ਼ੇਲ੍ਹ ਵਾਲਿਆਂ ਨੇ ਲਿਆ ਫੜ, ਦੇਖੋ ਕੀ ਨਿਕਲਿਆ

ਫਿਰੋਜ਼ਪੁਰ : ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਤੇ ਲੋਕ ਆਰਥਿਕ ਮੰਦੀ ਅਤੇ ਭੁੱਖਮਰੀ ਤੇ ਬੇਰੁਜ਼ਗਾਰ ਹੋਣ ਕਾਰਨ ਜਿੱਥੇ ਆਤਮਹੱਤਿਆਵਾਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜ਼ੇਲ੍ਹਾਂ ਵਿੱਚ ਬੈਠੇ ਮੁਜ਼ਰਮ ਹਲੇ ਵੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਤੇ ਉਨ੍ਹਾਂ ਦਾ ਸਾਥ ਬਾਹਰ ਰਹਿ ਰਹੇ ਉਨ੍ਹਾਂ ਦੇ ਸਾਥੀ ਦੇ ਰਹੇ ਹਨ ਜਿਹੜੇ ਕਿ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਅਤੇ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਟੈਨਸ਼ਨ ਦੇ ਰਹੇ ਹਨ l
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਫਿਰੋਜ਼ਪੁਰ ਤੋਂ ਜਿੱਥੇ ਫਿਰੋਜ਼ਪੁਰ ਦੀ ਜ਼ੇਲ੍ਹ ਵਿੱਚ ਆਪਣੇ ਆਪ ਨੂੰ ਸਮਾਜ ਸੇਵੀ ਦੱਸ ਕੇ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਇੱਕ ਪੰਜਾਬ ਪੁਲਿਸ ਦਾ ਏਐਸਆਈ ਆਪਣੇ ਨਾਲ ਦੋ ਹੋਰ ਲੋਕਾਂ ਨੂੰ ਲੈ ਕੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿੱਚ ਪੀਪੀਈ ਕਿੱਟਾਂ, 1500 ਮਾਸਕ ਅਤੇ ਇੱਕ ਹਜ਼ਾਰ ਦੇ ਕਰੀਬ ਛੋਟੇ ਸੈਨੇਟਾਈਜ਼ਰ ਦੀ ਆੜ ਵਿੱਚ ਆਪਣੇ ਨਾਲ ਇੱਕ ਕੈਰਮਬੋਰਡ ਦੇ ਵਿੱਚ ਲੁਕੋ ਕੇ 6 ਮੋਬਾਈਲ ਫੋਨ, 3 ਚਾਰਜਰ, 3 ਡਾਟਾ ਕੇਬਲ ਅਤੇ 3 ਹੈਡਫੋਨ ਗੈਂਗਸਟਰ ਹਵਾਲਾਤੀ ਦੀਪਕ ਉਰਫ ਟਿੰਨੂ ਨੂੰ ਦੇਣ ਦੇ ਲਈ ਪਹੁੰਚਿਆ ਪਰ ਜਦੋਂ ਉਸ ਦੇ ਸਮਾਨ ਨੂੰ ਜ਼ੇਲ ਪੁਲਿਸ ਵੱਲੋਂ ਚੈਕ ਕੀਤਾ ਗਿਆ ਤਾਂ ਇਹ ਸਭ ਸਮਾਨ ਬਰਾਮਦ ਹੋਇਆ, ਜਿਸ ਤੋਂ ਬਾਅਦ ਕਿ ਐਸਐਚਓ ਫਿਰੋਜ਼ਪੁਰ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਕਰੋਨਾ ਕਾਲ ‘ਚ ਸੁੱਖ ਦੇ ਸਾਹ ਵਾਲੀ ਖਬਰ

htvteam

ਜਲੰਧਰ ਦੀਆਂ ਦੋ ਬੇਸ਼ਰਮ ਜਨਾਨੀਆਂ ਦੀ ਬਣੀ ਸਿੱਧੀ ਵੀਡੀਓ

htvteam

ਦੇਖਲੋ ਨੌਜਵਾਨਾਂ ਦਾ ਹਾਲ

htvteam

Leave a Comment