Htv Punjabi
Punjab

ਲਓ ਬਈ ਸੱਚਖੰਡ ਦਰਸ਼ਨ ਕਰਨ ਜਾਣ ਵਾਲਿਓ ਹੁਣ ਕਮਰੇ ਦੀਆਂ ਨਹੀਂ ਆਵੇਗੀ ਘਾਟ, 100 ਕਰੋੜ ਦੀ ਲਾਗਤ ਨਾਲ ਬਣ ਰਿਹਾ ਯਾਤਰੀ ਨਿਵਾਸ

ਅੰਮ੍ਰਿਤਸਰ : ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬੀਚਲ ਨਗਰ ਨੰਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਇਹ ਐਲਾਨ ਕਰਕੇ ਗੁਰੂ ਘਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਦੇ ਕਾਲਜੇ ਠੰਢ ਪਾ ਦਿੱਤੀ ਹੈ ਕਿ ਹੁਣ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਰਿਹਾਇਸ਼ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਤਰੀ ਨਿਵਾਸਸ ਦੀ ਇਮਾਰਤ ਨੂੰ ਢਾਹ ਕੇ ਹੁਣ ਇਸ ਦੀ ਥਾਂ ਨਵਾਂ ਨਕੋਰ ਮਾਤਾ ਗੁਜਰੀ ਜੀ ਯਾਤਰੀ ਨਿਵਾਸ ਕੰਪਲੈਕਸ ਅਧੀਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੇ ਨਾਮ ਇੱਕ 10 ਮੰਜ਼ਿਲਾਂ 4 ਵੱਡੇ ਰਿਹਾਈਸ਼ੀ ਟਾਵਰਾਂ ਵਾਲੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ l ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਮਾਰਤ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ 618 ਖੁੱਲੇ ਅਤੇ ਹਵਾਦਾਰ ਕਮਰੇ ਉਸਾਰੇ ਜਾਣਗੇ, ਜਿਸ ਦੀ ਕੁੱਲ ਲਾਗਤ 100 ਕਰੋੜ ਰੁਪਏ ਆਂਕੀ ਗਈ ਹੈ l ਉਨ੍ਹਾਂ ਨੇ ਦੱਸਿਆ ਕਿ ਜਿਹੜੀ ਵੀ ਸੰਗਤ ਇਸ ਉਸਾਰੀ ਵਿੱਚ ਆਪਣੇ ਦਸਵੰਧ ਰਾਹੀਂ ਯੋਗਦਾਨ ਪਾਉਣਾ ਚਾਹੁੰਦੀ ਹੈ ਤਾਂ ਉਸ ਦੀ ਪ੍ਰਤੀ ਕਮਰਾ ਭੇਟਾ 15 ਲੱਖ ਰੁਪਏ ਰੱਖੀ ਗਈ ਹੈ l ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਪ੍ਰੋਜੈਕਟ ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਵਧੀਆ ਰਿਹਾਇਸ਼ੀ ਸਹੂਲਤਾਂ ਮੁਹੱਈਆ ਕਰਾਉਣ ਲਈ ਕੀਤਾ ਜਾ ਰਿਹਾ ਹੈ l

Related posts

ਦੇਖੋ ਕਿਹੜੇ ਬੰਦਿਆਂ ਨੇ ਪ੍ਰਸ਼ਾਸਨ ਨੂੰ ਪਾਇਆ ਬਿਪਤਾ ‘ਚ ?

htvteam

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi

ਸ਼ਿਵ ਸੈਨਾ ਦਾ ਵੱਢਤਾ ਪ੍ਰਧਾਨ, ਦੇਖੋ ਵੀਡੀਓ

htvteam

Leave a Comment