Htv Punjabi
Punjab

ਆਹ ਮਾਰ ਗਿਆ ਢੀਂਡਸਾ ਬਾਦਲਾਂ ਨੂੰ ਵੱਡੀ ਸੱਟ, ਦੇਖੋ ਕੌਣ ਕੌਣ ਛੱਡ ਗਿਆ ਬਾਦਲਾਂ ਦਾ ਸਾਥ

ਬਠਿੰਡਾ : ਇਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਾ ਜੇਕਰ ਕਿਸੇ ਨਾਲ ਸਿਆਸੀ ਤੌਰ ਤੇ ਸਭ ਤੋਂ ਤਗੜਾ ਮੁਕਾਬਲਾ ਚੱਲ ਰਿਹਾ ਹੈ ਤਾਂ ਉਹ ਹੈ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਨਾਲ ਭਾਵੇਂ ਕਿ ਬਾਦਲਾਂ ਨੇ ਢੀਂਡਸਿਆਂ ਦੇ ਗੜ ਸੰਗਰੂਰ ਅੰਦਰ ਵੱਡੀ ਰੈਲੀ ਕਰਕੇ ਸੰਗਰੂਰ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਢੀੱਡਸਿਆਂ ਨਾਲ ਕੋਈ ਨਹੀਂ ਏਸ ਲਈ ਤੁਸੀਂ ਅਕਾਲੀ ਦਲ ਦਾ ਸਾਥ ਛੱਡਣ ਦੀ ਗਲਤੀ ਨਾ ਕਰਿਓ ਪਰ ਇਸ ਦੇ ਬਾਵਜੂਦ ਜਦੋਂ ਢੀਂਡਸਿਆਂ ਨੇ ਸੰਗਰੂਰ ‘ਚ ਆਪਣੀ ਰੈਲੀ ਕੀਤੀ ਤਾਂ ਮੰਨੋ ਬੰਦਿਆਂ ਦਾ ਹੜ੍ਹ ਹੀ ਆ ਗਿਆ ਹੋਵੇ ਤੇ ਉਤੋਂ ਢੀਂਡਸਿਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਹ ਕਹਿਕੇ ਸਿਆਸੀ ਚੂੰਡਾ ਵੱਢ ਲਿਆ ਕਿ ਉਨ੍ਹਾਂ ਦੀ ਰੈਲੀ ਵਿੱਚ ਆਏ ਲੋਕ ਢੀਂਡਸਿਆਂ ਦੇ ਅਸਲੀ ਸਹਿਯੋਗੀ ਨੇ ਨਾ ਕਿ ਸ਼ਰਾਬ ਦੀਆਂ ਬੋਤਲਾਂ ਸੁੰਘਦੇ ਸੁੰਘਦੇ ਉੱਥੇ ਪਹੁੰਚੇ ਨੇ l ਇਸ ਰੈਲੀ ਤੋਂ ਬਾਅਦ ਤਾਂ ਫੇਰ ਢੀਂਡਸੇ ਅਕਾਲੀ ਦਲ ਦੀਆਂ ਜੜ੍ਹਾਂ ਤੋੜਣ ਲਈ ਇੰਨੇ ਸਰਗਰਮ ਹੋ ਗਏ ਕਿ ਅੱਜ ਕੱਲ ਕਦੇ ਇੱਕ ਜਗ੍ਹਾ ਤੋਂ ਖਬਰ ਆਉਂਦੀ ਹੈ ਕਿ ਅਕਾਲੀ ਦਲ ਦਾ ਫਲਾਣਾ ਆਗੂ ਢੀਂਡਸਿਆਂ ਨਾਲ ਜਾ ਮਿਲਿਆ ਤੇ ਕਦੇ ਦੂਜੀ ਜਗ੍ਹਾ ਤੋਂ ਖਬਰ ਆਉਂਦੀ ਹੈ ਕਿ ਅਕਾਲੀ ਦਲ ਦਾ ਢਮਕਾਣਾ ਆਗੂ ਬਾਦਲਾਂ ਨੂੰ ਛੱਡ ਕੇ ਢੀਂਡਸਿਆਂ ਦੇ ਪਾਲੇ ਵਿੱਚ ਜਾ ਬੈਠਾ ਹੈ l ਅਜਿਹੀ ਹੀ ਹੁਣ ਇੱਕ ਹੋਰ ਖਬਰ ਆਈ ਹੈ ਬਠਿੰਡਾ ਤੋਂ ਜਿੱਥੇ ਢੀਂਡਸਿਆਂ ਨੇ ਬਾਦਲ ਪਰਿਵਾਰ ਦੇ ਜੱਦੀ ਹਲਕੇ ਵਿੱਚ ਸੰਨ੍ਹ ਲਾਉਂਦਿਆਂ ਨਾ ਸਿਰਫ ਅਕਾਲੀ ਦਲ ਦੀ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਆਪਣੇ ਨਾਲ ਰਲਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ, ਉਸ ਦੇ ਨਾਲ ਹੀ ਕਈ ਹੋੋਰ ਆਗੂਆਂ ਨੇ ਵੀ ਅਕਾਲੀਆਂ ਨੂੰ ਛੱਡ ਕੇ ਢੀਂਡਸਿਆਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਤੇ ਢੀਂਡਸਿਆਂ ਨਾਲ ਰਲਣ ਵਾਲੇ ਆਗੂਆਂ ਦੀ ਕੁੱਲ ਸੰਖਿਆ ਅੱਧੀ ਦਰਜਨ ਹੈ l
ਦੱਸ ਦਈਏ ਕਿ ਢੀਂਡਸਿਆਂ ਦੀ ਹਮਾਇਤ ਕਰਨ ਦਾ ਐਲਾਨ ਕਰਨ ਵਾਲੀ ਸਾਬਕਾ ਮੈਂਬਰ ਪਾਰਲੀਮੈਂਟ ਦਾ ਨਾਮ ਹੈ ਪਰਮਜੀਤ ਕੌਰ ਗੁਲਸ਼ਨ ਜਿਸ ਦੇ ਨਾਲ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ, ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਡੂੰਮਵਾਲੀ, ਇਸਤਰੀ ਅਕਾਲੀ ਦਲ ਦੀ ਬਠਿੰਡਾ ਸ਼ਹਿਰੀ ਪ੍ਰਧਾਨ ਗੁਰਵਿੰਦਰ ਕੌਰ, ਜਨਰਲ ਸਕੱਤਰ ਪਰਮਜੀਤ ਕੌਰ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਰਾਜਵਿੰਦਰ ਕੌਰ ਦਿਓਣ, ਸੁਖਮੰਦਰ ਸਿੰਘ ਭਾਗੀਵਾਂਦਰ, ਰਾਜਵਿੰਦਰ ਕੌਰ ਦਿਓਣ ਦੇ ਪਤੀ ਅੰਗਰੇਜ਼ ਸਿੰਘ ਦਿਓਣ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੁਖਦੇਵ ਸਿੰਘ ਢੀਂਡਸਾ ਧੜੇ ਦੀ ਹਮਾਇਤ ਕਰਨ ਦਾ ਖੁੱਲਾ ਐਲਾਨ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕੀਤਾ l
ਏਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡੇ ਢੀਂਡਸੇ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਬਲਕਿ ਇਹ ਸਿਧਾਂਤਾਂ ਦੀ ਲੜਾਈ ਹੈ l ਸੁਖਦੇਵ ਸਿੰਘ ਢੀਂਡਸਾ ਅਨੁਸਾਰ ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਥਿੜਕ ਚੁੱਕਿਆ ਹੈ l ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਵੀ ਦਬ ਕੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਤੇ ਰਹਿੰਦੀ ਖੂੰਹਦੀ ਕਸਰ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਕਰ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸੱਟ ਮਾਰ ਕੇ l ਸੁਖਦੇਵ ਸਿੰਘ ਢੀਂਡਸਾ ਅਨੁਸਾਰ ਉਹ ਇਹ ਸਭ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ‘ਚੋਂ ਮੁਕਤ ਕਰਾਉਣ ਲਈ ਕਰ ਰਹੇ ਹਨ ਤੇ ਏਸੇ ਲਈ ਉਹ ਲੋਕਾਂ ਦੀ ਕਚਹਿਰੀ ਵਿੱਚ ਪਹੰੁਚੇ ਹਨ l ਢੀਂਡਸਾ ਅਨੁਸਾਰ ਜਿਹੜਾ ਅਕਾਲੀ ਦਲ 1920 ਵਿੱਚ ਬਣਿਆ ਸੀ ਉਸ ਨੂੰ 2020 ਵਿੱਚ ਮੁੜ ਸੁਰਜੀਤ ਕਰਨ ਦੀ ਲੋੜ ਪੈ ਗਈ ਹੈ l
ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਤੇ ਤਾਨਾਸ਼ਾਹੀ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਕਿਉਂਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸ਼੍ਰਮੋਣੀ ਅਕਾਲੀ ਦਲ ਦੀ ਵਾਗਡੋਰ ਛੋਟੇ ਬਦਲ ਦੇ ਹੱਥ ‘ਚ ਆਈ ਹੈ l ਏਸ ਮੌਕੇ ਵੱਲੇ ਢੀਂਡਸਾ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਹੁਣ ਆਉਂਦੇ ਭਵਿੱਖ ਵਿੱਚ ਆਪ ਕੋਈ ਚੋਣ ਨਹੀਂ ਲੜਨਗੇ ਤੇ ਪਾਰਟੀ ਦੀ ਕਮਾਂਡ ਨੌਜਵਾਨੀ ਦੇ ਹੱਥ ਸੌਂਪਣਗੇ l ਇੱਥੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਹਿਕੇ ਕਈਆਂ ਨੂੰ ਦਬਾਦਬ ਚੁਗਲੀਆਂ ਕਰਨ ਲਾ ਦਿੱਤਾ ਕਿ ਅਕਾਲੀ ਦਲ ਦੇ ਕਈ ਸਾਬਕਾ ਮੰਤਰੀ ਤੇ ਵੱਡੇ ਵੱਡੇ ਆਗੂ ਵੀ ਉਨ੍ਹਾਂ ਦੇ ਰਾਬਤੇ ਵਿੱਚ ਹਨ, ਜਿਹੜੇ ਕਿ ਸਮਾਂ ਆਉਣ ਤੇ ਉਨ੍ਹਾਂ ਨਾਲ ਜੁੜ ਕੇ ਵੱਡਾ ਧਮਾਕਾ ਕਰਨਗੇ l ਢੀਂਡਸਾ ਨੇ ਕਿਹਾ ਕਿ ਉਹ ਟਕਸਾਲੀ ਅਕਾਲੀ ਦਲ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੌਰਾਨ ਇੱਕ ਸਾਂਝਾ ਪ੍ਰੋਗਰਾਮ ਉਲੀਕਣਗੇ ਤੇ ਜਿਹੜੇ ਲੋਕ ਉਨ੍ਹਾਂ ਦਾ ਟਕਸਾਲੀਆਂ ਨਾਲ ਮਤਭੇਦ ਕਹਿਕੇ ਰੌਲਾ ਪਾ ਰਹੇ ਹਨ ਉਹ ਸਭ ਝੂਠ ਫੈਲਾ ਰਹੇ ਹਨ l ਅਖੀਰ ਵਿੱਚ ਵੱਡੇ ਢੀਂਡਸਾ ਨੇ ਇਹ ਕਹਿਕੇ ਗੱਲ ਖਤਮ ਕਰ ਦਿੱਤੀ ਕਿ 2022 ਦੀਆਂ ਚੋਣਾਂ ਦੌਰਾਨ ਉਹ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ l

Related posts

ਨੌਜਵਾਨ ਪਿੰਡ ਵਿੱਚ ਸ਼ਰੇਆਮ ਵੇਚਦਾ ਸੀ ਚਿੱਟਾ ਪਿੰਡ ਵਾਲਿਆਂ ਰੰਗੇ ਹੱਥੀਂ ਫੜਿਆ ; ਦੇਖੋ ਵੀਡੀਓ

htvteam

ਸ਼੍ਰੋਮਣੀ ਅਕਾਲੀਦਲ ਨਿੱਕਲੀ ਦੱ ਲਿਆਂ ਦੀ ਪਾਰਟੀ

htvteam

ਸਕੂਲ ਨੂੰ ਬੰ/। ਬ ਨਾਲ ਉਡਾਉਣ ਵਾਲੀ ਧਮਕੀ ਮਾਮਲੇ ਚ ਜਾਣੋ ਸੱਚ !

htvteam

Leave a Comment