Htv Punjabi
Uncategorized

ਬਈ ਆਹ ਬੰਦਾ ਨੀਂ ਟਲਦਾ, ਹੁਣ ਗਾਇਕ ਸਿੱਪੀ ਗਿੱਲ ਖਿਲਾਫ ਕਰਾਤਾ ਪਰਚਾ ਦਰਜ, ਕਹਿੰਦਾ ਜਿਹੜਾ ਪੰਜਾਬ ‘ਚ ਗੰਦ ਪਾਊ ਮੈਂ ਤਾਂ ਐਈਂ ਕਰੂੰ

ਮੋਗਾ : ਪ੍ਰੋ. ਪੰਡਿਤ ਰਾਓ ਧਰੇਨਵਰ ਇਹ ਉਹ ਨਾਮ ਐ ਜਿਹੜਾ ਪੰਜਾਬੀ ਨਾਂ ਹੁੰਦਿਆਂ ਹੋਇਆ ਵੀ ਪੰਜਾਬੀ ਅਤੇ ਪੰਜਾਬ ਲਈ ਇੰਨਾ ਚਿੰਤਤ ਹੈ ਕਿ ਏਸ ਨੇ ਚੰਗੇ ਚੰਗੇ ਤੇ ਨਾਮਵਰ ਵਿਗੜੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਬੀੜਾ ਚੁੱਕਿਆ ਹੋਇਆ ਹੈ l ਕਹਿੰਦੈ ਕਿ ਜਿਹੜਾ ਪੰਜਾਬ ਅਤੇ ਪੰਜਾਬੀਅਤ ਨੂੰ ਖਰਾਬ ਕਰੂ ਉਨੂੰ ਕਾਨੂੰਨੀ ਰੂਪ ਵਿੱਚ ਟੱਕਰੂੰ ਤੇ ਏਸ ਤਹਿਤ ਏਸ ਨੇ ਹੁਣ ਤੱਕ ਬਹੁਤ ਸਾਰੇ ਨਾਮਵਰ ਗਾਇਕਾਂ ਖਿਲਾਫ ਨਾਂ ਸਿਰਫ ਪੁਲਿਸ ਵਿਧਚ ਪਰਚੇ ਦਰਜ ਕਰਵਾਏ ਨੇ ਬਲਕਿ ਉਨ੍ਹਾਂ ਨੂੰ ਅਦਾਲਤੀ ਕਾਰਵਾਈਆਂ ਵਿੱਚ ਅਜਿਹਾ ਉਲਾਇਆ ਕਿ ਉਹ ਸਾਰੇ ਹੁਣ ਪ੍ਰੋ. ਪੰਡਿਤ ਰਾਓ ਧਰੇਨਵਰ ਨਾਮ ਸੁਣਦਿਆਂ ਸਾਰ ਹੀ ਮੱਥੇ ਤੇ 100 ਤਿਓੜੀਆਂ ਪਾ ਲੈਂਦੇ ਨੇ ਤੇ ਅਜਿਹੇ ਲੋਕਾਂ ਦੀ ਲਿਸਟ ਵਿੱਚ ਜਿਹੜਾ ਇੱਕ ਹੋਰ ਨਾਮ ਸ਼ਾਮਿਲ ਹੋਇਆ ਹੈ ਉਹ ਹੈ ਪ੍ਰਸਿੱਧ ਪੰਜਾਬੀ ਲੋਕ ਗਾਇਕ ਸਿੱਪੀ ਗਿੱਲ ਦਾ, ਜਿਸ ਦੇ ਖਿਲਾਫ ਪੰਡਿਤ ਜੀ ਨੇ ਥਾਣਾ ਮਹਿਣਾ ‘ਚ ਇਹ ਕਹਿੰਦਿਆਂ ਕੇਸ ਦਰਜ ਕਰਵਾਇਆ ਕਿ ਉਸ ਨੇ ਆਪਣੇ ਗਾਣਿਆਂ ਵਿੱਚ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ l
ਏਸ ਸੰਬੰਧ ਵਿੱਚ ਮੋਗਾ ਦੇ ਐਸਪੀ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਪਰਚਾ ਚੰਡੀਗੜ ਦੇ ਸੈਕਟਰ 41 ਬੀ ਵਾਸੀ ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ l ਜਿਸ ਵਿੱਚ ਮੋਗਾ ਦੇ ਪਿੰਡ ਰੋਲੀ ਵਾਸੀ ਪੰਜਾਬੀ ਗਾਇਕ ਸਿੱਪੀ ਗਿੱਲ ਤੇ ਉਸ ਦੀ ਟੀਮ ਦੇ ਮੈਂਬਰਾਂ ਖਿਲਾਫ ਇਹ ਦੋਸ਼ ਲਾਇਆ ਕਿ ਗਾਇਕ ਅਤੇ ਉਸ ਦੀ ਟੀਮ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਹਥਿਆਰਾਂ ਦਾ ਦਿਖਾਵਾ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਏ ਹਨ l ਦਰਜ ਕੀਤੀ ਗਈ ਐਫਆਈਆਰ ਨੂੰ ਜੇਕਰ ਪੜੀਏ ਤਾਂ ਉਸ ਵਿੱਚ ਇਹ ਸਾਫ ਤੌਰ ਤੇ ਲਿਖਿਆ ਕਿ ਗਾਇਕ ਸਿੱਪੀ ਗਿੱਲ ਨੇ ਆਪਣੀ ਟੀਮ ਮੈਂਬਰਾਂ ਸਮੇਤ ਗੁੰਡਾਗਰਦੀ ਨਾਮਕ ਜਿਹੜਾ ਗਾਣੇ ਦੀ ਵੀਡੀਓ ਫਿਲਮਾਈ ਹੈ, ਉਸ ਵਿੱਚ ਉਨ੍ਹਾਂ ਨੇ ਆਪਣੇ ਹੱਥ ਵਿੱਚ ਹਥਿਆਰ ਫੜੇ ਹੋਏ ਹਨ ਤੇ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ l ਕਿੳਂ, ਪੈੈ ਗਿਆ ਨਾ ਇੱਕ ਹਰ ਗਾਇਕ ਨੂੰ ਯੱਬ੍ਹ ? ਵੇਖੋ ਹੁਣ ਪੁਲਿਸ ਵਾਲੇ ਏਸ ਦੇੇ ਖਿਲਾਫ ਕੋਈ ਠੋਸ ਕਾਰਵਾਈ ਕਰਦੇ ਨੇ ਕਿ ਸਿੱਧੂ ਮੂਸੇਵਾਲਾ ਵਾਂਗ ਇਹ ਵੀ ਅਫਸਰਾਂ ਦੇ ਕਮਰਿਆਂ ਵਿੱਚ ਸੈਲਫੀਆਂ ਖਿਚਾ ਕੇ ਮੁੜ ਜਾਵੇਗਾ l

Related posts

ਘਰ ‘ਚ ਕੁਆਰੰਨਟਾਈਨ ਬੰਦੇ ‘ਚ ਆਈ ਕੁੱਤੇ ਦੀ ਆਤਮਾ ? ਬੁੱਢੀ ਜ਼ਨਾਨੀ ਨੂੰ ਦੰਦੀਆਂ ਵੱਢ ਵੱਢ ਖਾ ਗਿਆ, ਮੌਤ

Htv Punjabi

ਹੁਣ ਕੰਗਨਾ ਦੀ ਮਾਂ ਨੇ ਸ਼ਿਵ ਸੈਨਾ ‘ਤੇ ਕੀਤਾ ਸ਼ਬਦੀ ਹਮਲਾ, ਮਾਮਲਾ ਭਖਿਆ

htvteam

47 ਸਾਲ ਪਹਿਲਾਂ ਖੋਈ ਅੰਗੂਠੀ ਦਾ ਅੱਜ ਦੇਖੋ ਕੀ ਬਣਿਆ

Htv Punjabi

Leave a Comment