Htv Punjabi
Punjab

ਲਾਹਨਤ ਐ! ਸਰਪੰਚ ਦੇ ਪਤੀ ਨੇ ਦੇਖੋ ਆਹ ਨਵਾਂ ਈ ਚੰਨ ਚਾੜ੍ਹ ਤਾ, ਪੁਲਿਸ ਵੀ ਹੈਰਾਨ!

ਕਾਦੀਆਂ : ਪੁਲਿਸ ਥਾਣਾ ਸੇਖਵਾਂ ਦੇ ਅਧੀਨ ਆਉਂਦੇ ਪਿੰਡ ਖਾਰਾ ਵਿੱਚ ਮੰਗਲਵਾਰ ਦੀ ਦੇਰ ਰਾਤ ਨੂੰ ਇੱਕ ਰਿਟਾਇਰ ਫੌਜੀ ਨੇ ਇੱਕ 55 ਸਾਲ ਦੇ ਵਿਅਕਤੀ ਦੀ ਢਿੱਡ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ l ਮੁੰਡਾ ਜ਼ਖ਼ਮੀ ਬਾਪ ਨੂੰ ਲੈ ਕੇ ਰਾਤ ਨੂੰ ਕਰੀਬ 12 ਵਜੇ ਬਟਾਲਾ ਦੇ ਸਿਵਿਲ ਹਸਪਤਾਲ ਪਹੁੰਚਿਆ ਪਰ ਜ਼ਖ਼ਮੀ ਦਿਲਬਾਗ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਟਾਲਾ ਦੇ ਡਾਕਟਰਾਂ ਨੇ ਫਰਸਟ ਏਡ ਦੇ ਕੇ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਪਰ ਰਸਤੇੇ ਵਿੱਚ ਹੀ ਦਿਲਬਾਗ ਸਿੰਘ ਦੀ ਮੌਤ ਹੋ ਗਈ l ਇਸ ਮਾਮਲੇ ਵਿੱਚ ਪੁਲਿਸ ਨੇ ਰਿਟਾਇਰ ਫੌਜੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ l
ਫਿਲਹਾਲ ਮੁਲਜ਼ਮ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹੈ l ਰਿਟਾਇਰ ਫੌਜੀ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਹੈ l ਮਿ੍ਰਤਕ ਦਿਲਬਾਗ ਸਿੰਘ ਕਾਦੀਆਂ ਦੇ ਇੱਕ ਸਕੂਲ ਦੀ ਬੱਸ ਦਾ ਡਰਾਈਵਰ ਸੀ, ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਅਤੇ ਦੂਜਾ ਮੁੰਡਾ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ, ਜਦ ਕਿ ਧੀ ਦਾ ਵਿਆਹ ਕਰ ਦਿੱਤਾ ਸੀ l ਮਿ੍ਰਤਕ ਦੀ ਪਤਨੀ ਅਤੇ ਮੁੰਡੇ ਜਗਰੂਪ ਦਾ ਰੋ ਰੋ ਕੇ ਬੁਰਾ ਹਾਲ ਹੈ l ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ l
ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੇ ਮੁਖੀ ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਦਿਲਬਾਗ ਸਿੰਘ ਦੇ ਮੁੰਡੇ ਜਗਰੂਪ ਸਿੰਘ ਦੇ ਬਿਆਨਾ ਤੇ ਹਮਲਾਵਰ ਮਨਬੀਰ ਸਿੰਘ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਫਿਲਹਾਲ ਬਟਾਲਾ ਵਿੱਚ ਮਿ੍ਰਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ l ਥਾਣਾ ਮੁਖੀ ਨੇ ਕਿਹਾ ਕਿ ਫਿਲਹਾਲ ਹਮਲਾਵਰ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹੈ, ਜਲਦ ਹੀ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ l
ਦੱਸ ਦਈਏ ਕਿ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਰਤਕ ਦਿਲਬਾਗ ਸਿੰਘ ਦੇ ਮੁੰਡੇ ਜਗਰੂਪ ਸਿੰਘ ਵਾਸੀ ਪਿੰਡ ਖਾਰਾ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਕਰੀਬ 11 ਵਜੇ ਉਨ੍ਹਾਂ ਦੇ ਗੇਟ ਤੇ ਕਿਸੇ ਨੇ ਪੱਥਰ ਮਾਰੇ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਪਿੰਡ ਦੀ ਸਰਪੰਚ ਦਾ ਪਤੀ ਰਿਟਾਇਰਡ ਫੌਜੀ ਮਨਬੀਰ ਸਿੰਘ ਆਪਣੇ ਹੱਥਾਂ ਵਿੱਚ ਰਾਈਫਲ ਲੈ ਕੇ ਖੜਿਆ ਸੀ ਅਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਪਿੰਡ ਵਿੱਚ ਕਿਸੇ ਦੀ ਬਦਮਾਸ਼ੀ ਨਹੀਂ ਚੱਲਣ ਦੇਣੀ l ਇਸ ਦੇ ਰਿਟਾਇਰਡ ਫੌਜੀ ਉਨ੍ਹਾਂ ਨੂੰ ਗਾਲ੍ਹਾਂ ਕੱਢਦ ਲੱਗਿਆ l ਜਦੋਂ ਉਸ ਨੂੰ ਗਾਲ੍ਹਾਂ ਕੱਢਣ ਤੋਂ ਮਨ੍ਹਾਂ ਕੀਤਾ ਤਾਂ ਇਸ ਦੌਰਾਨ ਰਿਟਾਇਰਡ ਫੌਜੀ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਉਸ ਦੇ ਪਿਤਾ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ l
ਇਸ ਦੇ ਬਾਅਦ ਜਾਂਦੇ ਸਮੇਂ ਉਸ ਨੇ ਇੱਕ ਹਵਾਈ ਫਾਇਰ ਵੀ ਕੀਤਾ l ਜ਼ਖ਼ਮੀ ਪਿਤਾ ਨੂੰ ਲੈ ਕੇ ਉਹ ਬਟਾਲਾ ਸਿਵਿਲ ਹਸਪਤਾਲ ਪਹੁੰਚਿਆ ਪਰ ਉੱਥੇ ਦੇ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਪਰ ਰਸਤੇ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ l ਮਿ੍ਰਤਕ ਦੇ ਪੁੱਤਰ ਜਗਰੂਪ ਸਿੰਘ ਨੇ ਇਹ ਇਲਜ਼ਾਮ ਲਾਇਆ ਹੈ ਕਿ ਹਮਲਾਵਰ ਨੇ ਜਦੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਤਾਂ ਉਹ ਨਸ਼ੇ ਵਿੱਚ ਸੀ l

Related posts

ਇਰਾਨ- ਇਜ਼ਰਾਈਲ ਜੰਗ ‘ਚ ਭਾਰਤੀ ਦਾ ਬੁਰਾ ਹਾਲ

htvteam

ਦੇਖੋ ਚੱਲਦੇ ਵਿਆਹ ‘ਚ ਆਹ ਕੀ ਰੌ-ਲਾ ਪੈਗਿਆ

htvteam

ਘਰਾਂ ਚ ਗ਼ਲਤ ਸਮਾਨ ਰੱਖਣ ਵਾਲੇ ਹੋ ਜਾਓ ਸਿੱਧੇ, ਛੋਟੀ ਜਿਹੀ ਕਰਵਾਊ ਕਾਰਾ

htvteam

Leave a Comment