ਜਗਰਾਉਂ : ਪੁਲਿਸ ਥਾਣਾ ਹਠੂਰ ਦੇ ਅਧੀਨ ਇੱਕ ਪਿੰਡ ਦੀ ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਸ ਦੇ ਤਾਏ ਦੇ ਮੁੰਡੇ ਨੇ ਉਸ ਦੇ ਨਾਲ ਕੁਕਰਮ ਕੀਤਾ l ਐਸਆਈ ਜਸਪ੍ਰੀਤ ਕੌਰ ਨੇ ਦੱਸਿਆ ਕਿ ਪੀੜਿਤਾ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਹ 9ਵੀਂ ਜਮਾਤ ਤੱਕ ਪੜੀ ਹੋਈ ਹੈ l
ਪੀੜਿਤਾ ਨੇ ਦੱਸਿਆ ਕਿ ਦਿਨ ਵਿੱਚ ਕਈ ਵਾਰ ਘਰ ਵਿੱਚ ਕੋਈ ਮੈਂਬਰ ਨਹੀਂ ਹੁੰਦਾ l ਉਸ ਸਮੇਂ ਉਸ ਦੇ ਤਾਏ ਦਾ ਮੁੰਡਾ ਮੈਨੂੰ ਘਰ ਵਿੱਚ ਇੱਕਲੀ ਦੇਖ ਉਸ ਦੇ ਨਾਲ ਜ਼ਬਰਨ ਕੁਕਰਮ ਕਰਦਾ ਅਤੇ ਇਸ ਸੰਬੰਧ ਵਿੱਚ ਮੈਨੂੰ ਕਿਸੀ ਨੂੰ ਦੱਸਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ l ਪੀੜਿਤਾ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਇਹ ਪੂਰੀ ਗੱਲ ਆਪਣੀ ਮਾਂ ਨੂੰ ਦੱਸੀ l ਉਸ ਦੀ ਮਾ ਉਸ ਨੂੰ ਲੈ ਕੇ ਥਾਣਾ ਹਠੂਰ ਪਹੁੰਚੀ ਅਤੇ ਕੁੜੀ ਦੇ ਬਿਆਨ ਦੇ ਆਧਾਰ ‘ਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਫਿਲਹਾਲ ਮੁਲਜ਼ਮ ਫਰਾਰ ਹੈ l ਪੁਲਿਸ ਉਸ ਦੀ ਗ੍ਰਿਫਤਾਰੀ ਕੀ ਕੋਸ਼ਿਸ਼ ਕਰ ਰਹੀ ਹੈ l
