Htv Punjabi
Punjab

ਆਹ ਦੇਖ ਲਓ ਕੀ ਹਾਲ ਹੋ ਰਿਹੈ ਕੋਰੋਨਾ ਤੇ ਭੁੱਖ ਤੋਂ ਸਤਾਏ ਲੋਕਾਂ ਦਾ, ਹੈ ਰੱਬਾ ! 16 ਮੌਤਾਂ ਇਕੱਠੀਆਂ ?

ਭਾਰਤ ਵਿੱਚ ਕਰੋਨਾ ਮਰੀਜ਼ਾਂ ਨੇ ਇੱਕ ਲੱਖ ਦਾ ਅੰਕੜਾ ਪਾਰ ਕਰ ਲਿਆ ਤੇ ਮੌਤਾਂ ਦੀ ਗਿਣਤੀ ਵਿੱਚ ਵੀ ਕਮੀ ਨਹੀਂ ਆ ਰਹੀ । ਦੂਸਰੇ ਪਾਸੇ ਕਰੋਨਾ ਤੋਂ ਬਿਨ੍ਹਾਂ ਵੀ ਇਸ ਤਰ੍ਹਾਂ ਦੇ ਕੁੱਝ ਲੋਕ ਹਨ ਜਿਹਨਾਂ ਦੀ ਮੌਤ ਦੇ ਹੋਰ ਕਾਰਨ ਸਾਹਮਣੇ ਆ ਰਹੇ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ 12 ਘੰਟਿਆਂ ਵਿਚ 3 ਸੜਕੀ ਹਾਦਸਿਆਂ ਵਿੱਚ ਤਕਰੀਬਨ 16 ਪ੍ਰਵਾਸੀ ਮਜਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਗੌਰਤਲਬ ਹੈ ਕੇ ਕਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਤਾਲਾਬੰਦੀ ਹੋਈ ਪਈ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਥਾਵਾਂ ‘ਤੇ ਪੈਸੇ ਦੀ ਤੰਗੀ ਵੀ ਆ ਰਹੀ ਸੀ ਜਿਸ ਦੇ ਚੱਲਦਿਆਂ ਉਹ ਆਪਣੇ ਰਾਜਾਂ ਨੂੰ ਵਾਪਸ ਜਾ ਰਹੇ ਸਨ, ਦੱਸਣਯੋਗ ਹੈ ਕੇ ਇਹ 3 ਹਾਸਦੇ ਬਿਹਾਰ,ਮਹਾਰਾਸ਼ਟਰ, ਯੂਪੀ ਤੋਂ ਸਾਹਮਣੇ ਆਏ ਹਨ।
ਬਿਹਾਰ ਵਿੱਚ 9 ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਜਿੱਥੇ ਬਿਹਾਰ ਦੇ ਭਾਗਲਪੁਰ ਦੇ ਨੌਗਛੀਆਂ ਇਲਾਕੇ ਨਜ਼ਦੀਕ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜੋ ਹਾਦਸੇ ਦੌਰਾਨ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਉਤਰ ਗਿਆ ਤੇ ਪਲਟ ਗਿਆ। ਪੁਲਿਸ ਮੁਤਾਬਕ ਟਰੱਕ ਦੇ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਕਰੇਨ ਦੀ ਮਦਦ ਨਾਲ ਮਲਬਾ ਇਕ ਪਾਸੇ ਕਰਕੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ।
ਇਸੇ ਤਰ੍ਹਾਂ ਯੂਪੀ ਦੇ ਮਹੋਬਾ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਦੇ ਸਮੇਂ ਹਾਦਸਾ ਵਾਪਰਿਆ, ਇੱਥੇ ਵੀ ਮਜ਼ਦੂਰਾਂ ਦਾ ਭਰਿਆ ਟਰੱਕ ਪਲਟ ਗਿਆ।ਇਹ ਹਾਦਸਾ ਝਾਂਸੀ-ਮਿਰਜ਼ਾਪੁਰ ਸ਼ਾਹਰਾਹ ‘ਤੇ ਮਹੁਆ ਮੋੜ ‘ਤੇ ਵਾਪਰਿਆ।ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ 22 ਲੋਕ ਸਵਾਰ ਸਨ ਜਿਹਨਾਂ ਵਿੱਚੋਂ 3 ਮਹਿਲਾਂ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।
ਅਯੁੱਧਿਆ ਵਿੱਚ ਵੀ ਛੋਟੇ ਤੇ ਵੱਡੇ ਟਰੱਕ ਦੀ ਟੱਕਰ ਹੋ ਗਈ, ਜਿੱਥੇ 20 ਮਜ਼ਦੂਰ ਜ਼ਖਮੀ ਹੋਏ,ਇਸੇ ਤਰ੍ਹਾਂ ਮਹਾਰਾਸ਼ਟਰ ਦੇ ਯਵਤਮਾਨ ਵਿੱਚ ਬੱਸ ਤੇ ਟਰੱਕ ਦੀ ਟੱਕਰ ਵਿੱਚ 4 ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕੇ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੇ ਹਾਦਸੇ ਜ਼ਰੂਰ ਸਵਾਲ ਖੜੇ ਕਰ ਰਹੇ ਹਨ।

Related posts

ਐਵੇਂ ਇਸਤੇਮਾਲ ਕਰੋ ਫਟਕੜੀ ਫੇਰ ਸਾਹ-ਦਮੇ ਨਾਲ ਛਾਤੀ ਨੀ ਖੜਕਦੀ

htvteam

ਮਾਂ ਨੇ ਹੀ ਲਈ ਆਪਣੀ 3 ਸਾਲਾ ਮਾਸੂਮ ਧੀ ਦੀ ਜਾਨ, ਦੇਖ ਕੀ ਸੀ ਕਾਰਨ

Htv Punjabi

ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਦਿਲ ਫਰੋਲਿਆ

htvteam

Leave a Comment