Htv Punjabi
Punjab Video

SGPC ਦੇ ਮੈਂਬਰਾਂ ਨੇ ਸ਼ਰੇਆਮ ਲੋਕਾਂ ਨਾਲ ਕੀਤੀ ਗੁੰਡਾਗਰਦੀ !

ਤਸਵੀਰਾਂ ਚ ਜਿਹੜੇ ਲੋਕਾਂ ਨੂੰ ਤੁਸੀਂ ਗੁੱਸੇ ਚ ਲਾਲ ਪੀਲੇ ਹੁੰਦਿਆਂ ਦੇਖ ਰਹੇ ਹੋ ਤੇ ਸਾਹਮਣੇ ਚਿੱਟੇ ਕੁੜਤੇ ਪਜ਼ਾਮਾਂ ਵਾਲਾ ਤੇ ਨੀਲੀ ਪੱਗ ਬੰਨੀ ਖੜਿਆ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਦਾਂ ਮੇਨੇਜਰ,,, ਜਿਸਨੂੰ ਘੇਰ ਲੋਕਾਂ ਨੇ ਖੂਬ ਮੂੰਹ ਤੇ ਲਾਹਨਤਾਂ ਪਈਆਂ ਤੇ ਬੀਬੀਆਂ ਨੇ ਬਾਹਾ ਕੱਢ ਕੱਢ ਨਾਅਰੇਬਾਜ਼ੀ ਕੀਤੀ,,, ਇਲਾਕਾ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਐਸਜੀਪੀਸੀ 1520 ਬੰਦੇ ਲੈ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ,,,,,,,,,,,

ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦਾਂ ਜਿੱਥੇ ਦੇ ਲੋਕਾਂ ਦਾ ਇਲਜ਼ਾਮ ਹੈ ਕੀ ਸਾਨੂੰ ਡਰਾ ਧਮਕਾ ਕੇ ਸਾਡੇ ਘਰਾਂ ਨੂੰ ਜਾਣ ਵਾਲੇ ਰਸਤੇ ਬੰਦ ਕੀਤੇ ਜਾ ਰਹੇ ਨੇ,,ਤੇ ਪ੍ਰਸ਼ਾਸਨ ਅਤੇ ਪੁਲਿਸ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ,,ਲੋਕਾਂ ਨੇ ਇਹ ਵੀ ਇਲਜ਼ਾਮ ਲਗਾਇਆ ਕੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਵੱਲੋਂ ਸਾਡੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਸਤਨਾਮ ਸਿੰਘ ਰਿਆੜ ਨੇ ਐਸਜੀਪੀਸੀ ਦੇ 20- 25 ਮੁਲਾਜ਼ਮ ਲਿਆ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ।ਉਹਨਾਂ ਕਿਹਾ ਕਿ ਬਿਕਰਮ ਮਜੀਠੀਏ ਨੇ ਵਾਅਦਾ ਕੀਤਾ ਕਿ ਇਸ ਹੰਸਲੀ ਤੇ ਵਧੀਆ ਪਾਰਕ ਲੋਕਾਂ ਦੇ ਲਈ ਬਣਾਈ ਜਾਵੇਗੀ ਉਲਟਾ ਐਸਜੀਪੀਸੀ ਵੱਲੋਂ ਇਸ ਰਸਤੇ ਨੂੰ ਹੀ ਬੰਦ ਕੀਤਾ ਜਾ ਰਿਹਾ ਹੈ।

ਇਲਾਕਾ ਨਿਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਵੱਡਾ ਐਕਸ਼ਨ ਲੈਣ ਲਈ ਕਿਹਾਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ। ਤੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ,,,,,,,,

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ ਜਿਸ ਦੇ ਚਲਦੇ ਉਹ ਬਦਲਾ ਲੈ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਵਾਂ ਤੋਂ ਪਹਿਲਾ ਲਾੜੀ ਨਾਲ ਦੇਖੋ ਕੀ ਹੋ ਗਿਆ !

htvteam

ਪੰਜਾਬ ਦੇ ਲੋਕੋਂ ਹੁਣ ਧਿਆਨ ਰੱਖੋ ਆਪਣਾ,ਹਲਾਤ ਠੀਕ ਨਹੀਂ

htvteam

ਸ੍ਰੀ ਬਾਲਮੀਕੀ ਮਹਾਰਾਜ ਜੀ ਨੂੰ ਲੈ ਕੇ ਗ਼ਲਤ ਬੋਲ ਗਿਆ ਯੂ ਟਿਊਬਰ

htvteam

Leave a Comment