Htv Punjabi
India Punjab

ਕਿਚਨ ਦੇ ਨਲ ‘ਚੋਂ ਪਾਣੀ ਦੀ ਜਗ੍ਹਾ ਨਿਕਲਣ ਲੱਗੀ ਸ਼ਰਾਬ, ਹੈਰਾਨ ਹੋ ਗਏ ਲੋਕ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਕਿਚਨ ਵਿੱਚ ਲੱਗੇ ਨਲ ਦਾ ਇਸਤੇਮਾਲ ਆਮ ਤੌਰ ‘ਤੇ ਪਾਣੀ ਦੇ ਲਈ ਕੀਤਾ ਜਾਂਦਾ ਹੈ ਪਰ ਪਾਣੀ ਦੀ ਜਗ੍ਹਾ ਜਦੋਂ ਟੂਟੀ ‘ਚੋਂ ਸ਼ਰਾਬ ਨਿਕਲਣ ਲੱਗੇ ਤਾਂ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ l ਇੱਕ ਅਜਿਹੀ ਹੀ ਮਾਮਲਾ ਸਾਹਮਣੇ ਆਇਆ ਹੈ l ਇੱਥੋਂ ਦੀ ਇੱਕ ਸੁਸਾਇਟੀ ਵਿੱਚ ਰਹਿਣ ਵਾਲੇ ਲੋਕ ਉਸ ਸਮੇਂ ਪਰੇਸ਼ਾਨ ਹੋ ਗਏ ਜਦੋਂ ਉਨ੍ਹਾਂ ਦੇ ਘਰ ਦੇ ਕਿਚਨ ਵਿੱਚ ਲੱਗੀਆਂ ਟੂਟੀਆਂ ਵਿੱਚੋਂ ਪਾਣੀ ਦੀ ਜਗ੍ਹਾ ਸ਼ਰਾਬ ਨਿਕਲਣ ਲੱਗੀ l
ਦਰਅਸਲ, ਕੇਰਲ ਦੇ ਦਰਿਸੂਰ ਵਿੱਚ ਬਲਾਕੁਡੀ ਕਸਬੇ ਵਿੱਚ ਸਥਿਤ ਐਵੇਨਿਊ ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਉਸ ਸਮੇਂ ਭੱਜ ਦੌੜ ਮੱਚ ਗਈ, ਜਦੋਂ ਉਨ੍ਹਾਂ ਦੇ ਘਰ ਦੀ ਟੂਟੀਆਂ ਵਿੱਚੋਂ ਪਾਣੀ ਦੀ ਜਗ੍ਹਾ ਅਲਕੋਹਲ ਨਿਕਲਣ ਲੱਗੀ l ਅਪਾਰਟਮੈਂਟ ਦ ਲੋਕਾਂ ਨੇ ਦੱਸਿਆ ਕਿ ਸਵੇਰੇ ਟੂਟੀ ਤੋਂ ਭੂਰੇ ਰੰਗ ਦਾ ਪਾਣੀ ਆ ਰਿਹਾ ਸੀ ਅਤੇ ਉਸ ਵਿੱਚ ਗੰਦੀ ਸਮੈਲ ਵੀ ਆ ਰਹੀ ਸੀ l ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ੱਕ ਹੋਇਆ ਕਿ ਕਿਸੇ ਨੇ ਪਾਣੀ ਦੀ ਟੈਂਕੀ ਵਿੱਚ ਸ਼ਰਾਬ ਮਿਲਾ ਦਿੱਤੀ ਹੈ ਪਰ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ l
ਇਸ ਦੇ ਬਾਅਦ ਅਪਾਰਟਮੈਂਟ ਦੇ ਲੋਕਾਂ ਨੇ ਇਸ ਗੱਲ ਦੀ ਸ਼ਿਕਾਇਤ ਨਗਰ ਨਿਗਮ ਦੇ ਅਫਸਰਾਂ ਨੂੰ ਕੀਤੀ l ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਇਹ ਗੜਬੜੀ ਆਬਕਾਰੀ ਵਿਭਾਗ ਦੁਆਰਾ ਹੋਈ ਹੈ l ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ 6000 ਲੀਟਰ ਜ਼ਬਤ ਸ਼ਰਾਬ ਇੱਕ ਖੱਡੇ ਵਿੱਚ ਸੁੱਟ ਦਿੱਤੀ ਸੀ l ਇਹ ਸ਼ਰਾਬ ਉਸ ਗੱਢੇ ਤੋਂ ਵਹਿ ਕੇ ਨਾਲ ਦੇ ਹੀ ਇੱਕ ਖੂਹ ਵਿੱਚ ਚੱਲੀ ਗਈ l ਇਹ ਖੂਹ ਸੋਲੋਮੋਨ ਐਵੇਨਿਊ ਦੇ ਲੋਕਾਂ ਦੇ ਪੀਣ ਦੇ ਪਾਣੀ ਦਾ ਮੁੱਖ ਸਰੋਤ ਹੈ l ਹਾਲਾਂਕਿ ਨਗਰ ਨਿਗਮ ਦੇ ਅਧਿਕਾਰੀ ਖੂਹ ਦੀ ਸਫਾਈ ਕਰਵਾ ਰਹੇ ਹਨ l ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਤਦ ਤੱਕ ਇਹ ਖੂਹ ਦੀ ਸਫਾਈ ਕਰਾਉਣਗੇ ਜਦੋਂ ਤੱਕ ਪਾਣੀ ਪੀਣ ਲਾਇਕ ਨਾ ਹੋ ਜਾਵੇ l ਵੈਸੇ ਪੂਰੇ ਦੇਸ਼ ਵਿੱਚ ਕੇਰਲ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਐਲਕੋਹਲ ਦੀ ਸਭ ਤੋਂ ਜ਼ਿਆਦਾ ਖਪਤ ਹੁੰਦੀ ਹੈ l

Related posts

ਨਿੱਕੀ ਜਿਹੀ ਆਤਿਸ਼ਬਾਜ਼ੀ ਨੇ ਦੇਖੋ ਸ਼ਹਿਰ ‘ਚ ਆਹ ਕੀ ਕਰਵਾ’ਤਾ

htvteam

ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਦਿਲ ਫਰੋਲਿਆ

htvteam

ਰਾਹੁਲ ਗਾਂਧੀ ਦੇ ਹੱਕ ‘ਚ ਕੋਰਟ ਦਾ ਵੱਡਾ ਫੈਸਲਾ

htvteam

Leave a Comment