Htv Punjabi
International

ਇੱਕ ਅਜਿਹਾ ਆਈਲੈਂਡ ਜਿੱਥੇ ਔਰਤਾਂ ਦੇ ਜਾਣ ‘ਤੇ ਹੈ ਪਾਬੰਦੀ, ਆਦਮੀਆਂ ਨੂੰ ਵੀ ਕਰਨਾ ਪੈਂਦਾ ਹੈ ਕੜੇ ਨਿਯਮਾਂ ਦਾ ਪਾਲਣ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਦੁਨੀਆਂ ਵਿੱਚ ਅਜਿਹੀ ਕਈ ਜਗ੍ਹਾ ਹੈ, ਜੋ ਕਿਸੀ ਨਾ ਕਿਸੀ ਵਜ੍ਹਾ ਤੋਂ ਮਸ਼ਹੂਰ ਹਨ l ਇੱਕ ਅਜਿਹੀ ਜਗ੍ਹਾ ਜਪਾਨ ਵਿੱਚ ਹੈ, ਜਿਸ ਨੂੰ ਓਕਿਨੋਸ਼ਿਮਾ ਆਈਲੈਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ l ਇਸ ਆਈਲੈਂਡ ‘ਤੇ ਔਰਤਾਂ ਦਾ ਜਾਣਾ ਪ੍ਰਤੀਬੰਧਿਤ ਹੈl ਇੱਥੇ ਤੱਕ ਕਿ ਇਸ ਆਈਲੈਂਡ ‘ਤੇ ਜਾਣ ਦੇ ਲਈ ਆਦਮੀਆਂ ਦੇ ਲਈ ਵੀ ਸ਼ਖ਼ਤ ਨਿਯਮ ਬਣਾਏ ਗਏ ਹਨ l
ਓਕਿਨੋਸ਼ਿਮਾ ਆਈਲੈਂਡ ਨੂੰ ਯੂਨੇਸਕੋ ਨੇ ਵਿਸ਼ਵ ਧਰੋਹਰ ਘੋਸ਼ਿਤ ਕੀਤਾ ਹੈ l 700 ਵਰਗ ਮੀਟਰ ਵਿੱਚ ਫੈਲੇ ਇਸ ਟਾਪੂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਚੌਥੀ ਤੋਂ ਨੌਵੀਂ ਸ਼ਤਾਬਦੀ ਤੱਕ ਉਹ ਕੋਰੀਆਈ ਦੀਪ ਅਤੇ ਚੀਨ ਦੇ ਵਿੱਚ ਵਪਾਰ ਦਾ ਕੇਂਦਰ ਹੋਇਆ ਕਰਦਾ ਸੀ l
ਇਸ ਆਈਲੈਂਡ ਨੂੰ ਧਾਰਮਿਕ ਰੂਪ ਤੋਂ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ l ਪੁਰਾਣੇ ਸਮੇਂ ਚੱਲੀ ਆ ਰਹੀ ਧਾਰਮਿਕ ਪਾਬੰਦੀਆਂ ਅੱਜ ਵੀ ਇਸ ਆਈਲੈਂਡ ‘ਤੇ ਜ਼ਰੂਰੀ ਹਨ, ਜਿਨ੍ਹਾਂ ਵਿੱਚੋਂ ਔਰਤਾਂ ਦੇ ਆਉਣ ‘ਤੇ ਪਾਬੰਦੀ ਵੀ ਸ਼ਾਮਿਲ ਹੈ l

 


ਦੱਸ ਦਈਏ ਕਿ ਇਸ ਆਈਲੈਂਡ ‘ਤੇ ਜਾਣ ਤੋਂ ਪਹਿਲਾਂ ਆਦਮੀਆਂ ਨੂੰ ਨੰਗੇ ਹੋ ਕੇ ਨਹਾਉਣਾ ਜ਼ਰੂਰੀ ਹੁੰਦਾ ਹੈ l ਇਹ ਨਿਯਮ ਇੰਨੇ ਸ਼ਖ਼ਤ ਹਨ ਕਿ ਪੂਰੇ ਸਾਲ ਵਿੱਜ ਸਿਰਫ 200 ਆਦਮੀ ਹੀ ਇਸ ਟਾਪੂ ‘ਤੇ ਜਾ ਸਕਦੇ ਹਨ l
ਜਿਹੜੇ ਲੋਕ ਇਸ ਟਾਪੂ ‘ਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਖ਼ਤ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਉੱਥੇ ਤੋਂ ਕੋਈ ਵੀ ਚੀਜ਼ ਆਪਣੇ ਨਾਲ ਨਾ ਲਿਆਉਣ l ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਵੀ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣੀ ਇਸ ਯਾਤਰਾ ਦੇ ਬਾਰੇ ਵਿੱਚ ਕਿਸੇ ਨੂੰ ਵੀ ਨਾ ਦੱਸਣ l ਅਸਾਹੀ ਸ਼ਿੰਬੂਨ ਅਖਬਾਰ ਦੀ ਰਿਪੋਰਟ ਦੇ ਮੁਤਾਬਿਕ ਉੱਥੋਂ ਵਾਪਸ ਆਉਣ ਵਾਲੇ ਲੋਕ ਆਪਣੇ ਨਾਲ ਘਾਹ ਵੀ ਨਹੀਂ ਲਿਆ ਸਕਦੇ l
ਦਰਅਸਲ, ਇਸ ਆਈਲੈਂਡ ‘ਤੇ ਮੁਨਾਕਾਤਾ ਤਾਈਸ਼ਾ ਓਕਿਤਸ਼ੂ ਮੰਦਿਰ ਮੌਜੂਦ ਹੈ,ਜਿੱਥੇ ਸਮੁੰਦਰ ਦੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ l ਇੱਕੇ ਹੀ 17ਵੀਂ ਸ਼ਤਾਬਦੀ ਵਿੱਚ ਜਹਾਜਾਂ ਦੀ ਸੁਰੱਖਿਆ ਦੇ ਲਈ ਪੂਜਾ ਕੀਤੀ ਜਾਂਦੀ ਸੀ l

Related posts

ਕਰੋਨਾ: ਵਿਗਿਆਨਿਕ ਦੇਣਗੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਟ੍ਰੇਨਿੰਗ, ਦੇਖੋ ਇਲਾਜ ਕਰਨ ਦਾ ਕੱਢਿਆ ਕਿਹੜਾ ਨਵਾਂ ਤਰੀਕਾ

Htv Punjabi

ਕਾਹਦਾ ਸੈਰ ਸਪਾਟਾ? ਇੱਥੇ ਲੋਕ ਕਰੋਨਾ ਨਾਲ ਮਰ ਰਹੇ ਨੇ, ਦੇਖੋ ਸੈਰ ਸਪਾਟਾ ਵਾਲੇ ਕਿਵੇਂ ਬਰਬਾਦ ਹੋਣ ਕੰਢੇ ਨੇ!

Htv Punjabi

ਉਹ ਥਾਂ ਜਿੱਥੇ ਇੱਕ ਵੀ ਵੈਂਟੀਲੇਟਰ ਨਹੀਂ, ਬਿਮਾਰੀ ਵਧੀ ਤਾਂ ਲਾਸ਼ਾਂ ਗਿਣਨੀਆਂ ਹੋਣਗੀਆਂ ਮੁਸ਼ਕਲ

Htv Punjabi

Leave a Comment