Htv Punjabi
Punjab

ਪੁਲਿਸ ਨੇ ਰੇਡ ਨਹੀਂ ਕੀਤੀ ਤਾਂ ਦੁਕਾਨਦਾਰ ਨੇ ਖੁਦ ਚੋਰ ਫੜ ਕੇ ਪੁਲਿਸ ਨੂੰ ਫੜਾਇਆ

ਲੁਧਿਆਣਾ : ਹੈਬੋਵਾਲ ਮੇਨ ਰੋਡ ‘ਤੇ ਕਰਿਆਨਾ ਦੁਕਾਨ ਵਿੱਚ ਚੋਰੀ ਦੇ ਮਾਮਲੇ ਵਿੱਚ ਦੁਕਾਨ ਮਾਲਿਕ ਨੇ ਚਾਰ ਦਿਨ ਦੀ ਮੁਸ਼ੱਕਤ ਦੇ ਬਾਅਦ ਚੋਰ ਨੂੰ ਖੁਦ ਲੱਭਿਆ ਅਤੇ ਪੁਲਿਸ ਦੇ ਹਵਾਲੇ ਕੀਤਾ l ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਤਾਂ ਐਫਆਈਆਰ ਕਰਨ ਦੀ ਬਜਾਏ ਮੁਲਜ਼ਮ ਦੇ ਫੜੇ ਜਾਣ ਦੇ ਬਾਅਦ ਹੀ ਜਾਂਚ ਸ਼ੁਰੂ ਕੀਤੀ l ਮੁਲਜ਼ਮ ਦੀ ਪਹਿਚਾਣ ਗੋਪਾਲ ਨਗਰ ਵਾਸੀ ਸ਼ੰਕਰ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਉਸ ਕੋਲੋਂ 700 ਰੁਪਏ ਵੀ ਰਿਕਵਰ ਕੀਤੇ ਹਨ, ਜਦਕਿ ਪੁੱਛਗਿਛ ਜ਼ਾਰੀ ਹੈ l ਪੀੜਿਤ ਸਤਨਾਮ ਸਿੰਘ ਨੇ ਦੱਸਿਆ ਕਿ ਆਪਣੀ ਕਰਿਆਨਾ ਸਟੋਰ ਨੂੰ 19 ਫਰਵਰੀ ਦੀ ਰਾਤ ਨੂੰ ਬੰਦ ਕਰਕੇ ਚਲਾ ਗਿਆ l ਸਵੇਰੇ ਜਦ ਆਇਆ ਤਾਂ ਦੇਖਿਆ ਕਿ ਗਲੇ ਵਿੱਚੋਂ 25 ਜ਼ਾਰ ਦੀ ਨਕਦੀ ਚੋਰੀ ਸੀ l ਜਦ ਦੁਕਾਨ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਿਆ ਕਿ ਚੋਰ ਛੱਤ ਦੇ ਰਸਤੇ ਦੁਕਾਨ ਵਿੱਚ ਵੜਿਆ ਅਤੇ ਚੋਰੀ ਕਰਕੇ ਨਿਕਲ ਗਿਆ l ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ l ਸਤਨਾਮ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਦੁਕਾਨ ਵਿੱਚ ਚੋਰੀ ਹੋਈ ਸੀ ਉਸ ਦੇ ਕੋਲ ਜਾ ਕੇ ਫੁਟੇਜ ਚੈਕ ਕੀਤੀ l ਤਦ ਪਤਾ ਲੱਗਿਆ ਕਿ ਇਹ ਉਹੀ ਮੁਲਜ਼ਮ ਹੈ ਜਿਸ ਨੇ ਉਸ ਦੁਕਾਨ ‘ਤੇ ਵੀ ਚੋਰੀ ਕੀਤੀ ਹੈ l ਜਿਸ ਦੇ ਬਾਅਦ ਪੁਲਿਸ ਨੂੰ ਫੋਨ ਕਰਕੇ ਦੱਸਿਆ ਤਾਂ ਪੁਲਿਸ ਮੁਲਾਜ਼ਿਮ ਬੋਲਿਆ, ਹੁਣ ਨੀਂ ਮੈਂ ਸਵੇਰੇ 6 ਵਜੇ ਰੇਡ ਕਰਨ ਜਾਊਂਗਾ l ਪੀਸੀਆਰ ਨੇ ਉਸ ਸਮੇਂ ਉੱਥੇ ਖੜੇ ਨੌਜਵਾਨ ਨੂੰ ਪੁੱਛਿਆ ਵੀ ਸੀ ਕਿ ਇੱਥੇ ਕੀ ਕਰ ਰਿਹਾ ਹੈ ਤਾਂ ਉਹ ਕਹਿੰਦਾ ਆਟੋ ਦਾ ਇੰਤਜ਼ਾਰ ਕਰ ਰਿਹਾ ਹਾਂ l ਜਿਸ ਤੋਂ ਬਾਅਦ ਉਸ ਨੇ ਹੀ ਚੋਰੀ ਕੀਤੀ l

Related posts

ਆਹ ਲੱਕੜ ਤੁਹਾਨੂੰ IVF ਤੋਂ ਬਚਾਏਗੀ

htvteam

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ  

htvteam

ਲਓ ਜੀ ਕੌਂਸਲਰ ਦੀ ਕੋਠੀ ਚੜ੍ਹੀ ਪੀਲੇ ਪੰਜੇ ਦੇ ਅੜਿੱਕੇ

htvteam

Leave a Comment