Htv Punjabi
Punjab

ਕੋਰੋਨਾ ਦੇ ਸਾਈਡ ਇਫੈਕਟ : ਜਿਨ੍ਹਾਂ ਨੂੰ ਬੀਮਾਰੀ ਨਹੀਂ ਵੀ ਹੋਈ ਉਹ ਵੀ ਪਹੁੰਚਣ ਲੱਗੇ ਹਸਪਤਾਲਾਂ ‘ਚ, ਵੱਡੀ ਡਾਕਟਰਨੀ ਨੇ ਕੀਤੇ ਵੱਡੇ ਖੁਲਾਸੇ

ਮਲੇਰਕੋਟਲਾ : ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ ਭੈਅ ਕਾਰਨ ਪੂਰੀ ਦੁਨੀਆਂ ਵਿੱਚ ਤਾਲਾਬੰਦੀ ਹੈ ਤੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਹੋ ਗਏ ਹਨ।ਅਜਿਹੇ ਵਿੱਚ ਜਿੱਥੇ ਦੁਨੀਆਂ ਦੇੇ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਡੁੱਬਣ ਕੰਡੇ ਪਹੁੰਚ ਗਈ ਹੈ, ਲੋਕ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਨੇ, ਬੇਰੁਜ਼ਗਾਰ ਵੱਧ ਗਈ ਹੈ ਤੇ ਦੁਨੀਆਂ ਦਾ ਵਿਕਾਸ ਰੁਕ ਗਿਆ ਹੈ।ਉੱਥੇ ਕੋਰੋਨਾ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾ ਗਏ ਨੇ ਤੇ ਲੱਖਾਂ ਅੱਜ ਹਸਪਤਾਲਾਂ ‘ਚ ਪਏ ਜਿ਼ੰਦਗੀ ਮੌਤ ਦੀ ਜੰਗ ਲੜ ਰਹੇ ਨੇ, ਇਹ ਤਾਂ ਨੇ ਉਹ ਪ੍ਰਤੱਖ ਚੀਜ਼ਾਂ ਜਿਹੜੀਆਂ ਕਿ ਸਾਨੂੰ ਦਿਖਾਈ ਦੇ ਰਹੀਆਂ ਹਨ ਤੇ ਜਿਸ ਨੂੰ ਅਸੀਂ ਕੋਰੋਨਾ ਕਾਰਨ ਹੋ ਰਹੇ ਨੁਕਸਾਨ ਨਾਲ ਸਿੱਧੇ ਤੌਰ ਤੇ ਜੋੜ ਕੇ ਵੇਖ ਰਹੇ ਹਾਂ ਪਰ ਕੋਰੋਨਾ ਮਹਾਂਮਾਰੀ ਦੇ ਕੁਝ ਅਜਿਹੇ ਲੁਕਵੇਂ ਸਾਈਡ ਇਫੈਕਟ ਵੀ ਸਾਹਮਣੇ ਆ ਰਹੇ ਨੇ, ਜਿਨ੍ਹਾਂ ਵੱਲ ਜੇਕਰ ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਗਿਆ ਤਾਂ ਇਹ ਵੀ ਆਉਣ ਵਾਲੇ ਸਮੇਂ ਵਿੱਚ ਇਨਸਾਨੀਅਤ ਲਈ ਬੇਹੱਦ ਘਾਤਕ ਸਾਬਿਤ ਹੋੋ ਸਕਦੇ ਹਨ, ਇਨ੍ਹਾਂ ਵਿੱਚੋਂ ਇੱਕ ਸਾਈਡ ਇਫੈਕਟ ਹੈ ਮਨੋਰੋਗ।ਜੀ ਹਾਂ ਮਨੋਰੋਗ ਤੇ ਇਸ ਮਨੋਰੋਗ ਨੂੰ ਵੱਧ ਤੋਂ ਵੱਧ ਫੈਲਣ ਵਿੱਚ ਮਦਦ ਕਰ ਰਿਹਾ ਹੈ ਸਾਡਾ ਸ਼ੋਸ਼ਲ ਮੀਡੀਆ, ਜਿੱਥੇ ਵਿਹਲੇ ਹੋਣ ਕਾਰਨ ਸਾਰਾ ਦਿਨ ਲੋਕ ਆਪਣਾ ਸਮਾਂ ਬਤੀਤ ਕਰਦੇ ਨੇ ਤੇ ਉੱਥੇ ਆ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਉਨ੍ਹਾਂ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਈਆਂ ਨੇ, ਜਿਹੜੇ ਲੋਕ ਜਾਂ ਤਾਂ ਪਹਿਲਾਂ ਮਾਨਸਿਕ ਰੋਗੀ ਰਹਿ ਚੁੱਕੇ ਸਨ ਜਾਂ ਫੇਰ ਉਨ੍ਹਾਂ ਅੰਦਰ ਹਲੇ ਮਾਨਸਿਕ ਰੋਗ ਦੇ ਲੱਛਣ ਹਲੇ ਪੈਦਾ ਹੀ ਹੋਏ ਸਨ।

ਇਸ ਸੰਬੰਧੀ ਮਲੇਰਕੋਟਲਾ ਦੇ ਸਿਵਿਲ ਹਸਪਤਾਲ ਅੰਦਰ ਮਾਨਸਿਕ ਰੋਗਾਂ ਦੇ ਮਾਹਿਰ ਅਤੇ ਓਟ ਸੈਂਟਰ ਨੂੰ ਸੰਭਾਲ ਰਹੀ ਡਾਕਟਰ ਸ਼ਾਜ਼ੀਆ ਅੰਜੁਮ ਕਹਿੰਦੇ ਨੇ ਕਿ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਜੇਕਰ ਕੋਈ ਕਿਸੇ ਦੇ ਸਾਹਮਣੇ ਇੱਕ ਛਿੱਕ ਵੀ ਮਾਰ ਦੇਵੇ ਤਾਂ ਲੋਕ ਇਸ ਨੂੰ ਇਸ ਨਜ਼ਰੀਏ ਨਾਲ ਦੇਖਦੇ ਨੇ ਜਿਵੇਂ ਉਸ ਨੇ ਕੋਈ ਅੱਤਵਾਦੀ ਘਟਨਾ ਕਰ ਦਿੱਤੀ ਹੋਵੇ ਤੇ ਜਾਂ ਤਾਂ ਉਸ ਨੂੰ ਥਾਂ ਤੇ ਹੀ ਮਰੋੜ ਦਿੱਤਾ ਜਾਵੇ ਤੇ ਜਾਂ ਫੇਰ ਉਸ ਨੂੰ ਫੜ ਕੇ ਜ਼ੇਲ ਭੇਜ ਦਿੱਤਾ ਜਾਵੇ।ਡਾਕਟਰ ਸਾਜ਼ੀਆ ਅੰਜੁਮ ਅਨੁਸਾਰ ਕੋਰੋਨਾ ਕਾਰਨ ਡਰ ਅਤੇ ਵਹਿਮ ਦਾ ਮਾਹੌਲ ਬੜੀ ਤੇਜ਼ੀ ਨਾਲ ਬਣਦਾ ਜਾ ਰਿਹਾ ਹੈ ਤੇ ਮਾਨਸਿਕ ਰੋਗਾਂ ਦੇ ਸਿ਼ਕਾਰ ਲੋਕ ਇੱਕ ਨਵੇਂ ਦੌਰ ਵਿੱਚੋਂ ਗੁਜਰਲ ਲੱਗ ਪਏ ਨੇ, ਜਿਨ੍ਹਾਂ ਦੇ ਲੱਛਣਾਂ ਬਾਰੇ ਜਾਣ ਕੇ ਮਨੋਰੋਗਾਂ ਦੇ ਮਾਹਿਰ ਡਾਕਟਰ ਵੀ ਹੈਰਾਨ ਨੇ।

ਡਾਕਟਰ ਅੰਜੁਮ ਨੇ ਖੁਲਾਸਾ ਕੀਤਾ ਕਿ  ਜਿਸ ਦਿਨ ਤੋਂ ਕੋਵਿਡ 19 ਯਾਨੀ ਕਿ ਕੋਰੋਨਾ ਮਹਾਂਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਨੇ, ਉਸ ਦਿਨ ਤੋਂ ਮਾਨਸਿਕ ਰੋਗਾਂ ਦੇ ਡਾਕਟਰਾਂ ਅਤੇ ਓਟ ਸੈਂਟਰਾਂ ਵਿੱਚ ਨਸ਼ੇੜੀਆਂ ਅਤੇ ਮਨੋਰੋਗੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਹਾਲਾਤ ਇੱਥੋਂ ਤੱਕ ਖਰਾਬ ਹੋਣ ਲੱਗ ਪਏ ਹਨ, ਜਿਹੜੇ ਮਾਨਸਿਕ ਰੋਗੀ ਪਹਿਲਾਂ ਠੀਕ ਹੋ ਚੁੱਕੇ ਸਨ ਇਸ ਡਰ ਤੇ ਵਹਿਮ ਦੇ ਮਾਹੌਲ ਵਿੱਚ ਉਨ੍ਹਾਂ ਅੰਦਰ ਦੁਬਾਰਾ ਮਾਨਸਿਕ ਰੋਗਾਂ ਦੇ ਲੱਛਣ ਨਜ਼ਰ ਆਉਣ ਲੱਗ ਪਏ ਹਨ।

ਇਸ ਤੋਂ ਇਲਾਵਾ ਡਾਕਟਰ ਸ਼ਾਜ਼ੀਆ ਅੰਜੁਮ ਨੇ ਐਚਟੀਵੀ ਪੰਜਾਬੀ ਯਾਨੀ ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹੋਰ ਕੀ ਕੀ ਖੁਲਾਸੇ ਕੀਤੇ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਇੰਟਰਵਿਓੂ,,,,,,

Related posts

ਸਕੇ ਭੈਣ-ਭਰਾ ਨੇ ਦੇਖੋ ਲਾਹੀ ਸ਼ਰਮ

htvteam

ਸੁਨੱਖੀ ਕੁੜੀ ਦੀ ਵਿਚੋਲਗੀ ਪੁਲਿਸ ਵਾਲੇ ਨੂੰ ਪਈ ਮਹਿੰਗੀ

htvteam

CM ਮਾਨ ਦੇ ਖਿਲਾਫ ਬੈਠਿਆ ਆਪ MLA, ਦੇਖੋ ਕੀ ਬਣਿਆ ਮਾਹੌਲ…

htvteam

Leave a Comment