Htv Punjabi
crime news Punjab Video

ਰਿਕਸ਼ੇ ‘ਤੇ ਜਾਂਦੀ ਜ਼ਨਾਨੀ ਦੀ ਏਸ ਚੀਜ਼ ਨੂੰ ਬਾਈਕ ਸਵਾਰਾਂ ਨੇ ਪਾਇਆ ਹੱਥ, ਜ਼ਨਾਨੀ ਦਾ ਸਾਹ ਹੋਇਆ ਬੰਦ, CCTV ਵੀਡੀਓ

ਲੁਧਿਆਣਾ (ਸੁਰਿੰਦਰ ਸੋਨੀ)   ਇੰਝ ਜਾਪਦੈ ਜਿਵੇਂ ਪੰਜਾਬ ‘ਚ ਚੋਰਾਂ ਲੁਟੇਰਿਆਂ ਤੇ ਝਪੱਟਾ ਮਾਰਾਂ ਨੂੰ ਪੰਜਾਬ ਪੁਲਿਸ ਦਾ ਖੌਫ ਖਤਮ ਹੋ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਲੁਧਿਆਣਾ ਦੇ ਥਾਣਾ ਪੀਏਯੂ ਕੋਲੋਂ ਲੰਘਦੀ ਇੱਕ ਸੜਕ  ‘ਤੇ ਵਾਪਰੇ ਤਾਜ਼ੇ ਮਾਮਲੇ ਨੂੰ ਦੇਖਕੇ ਜਿੱਥੇ ਪੈਂਦੇ ਕੂਹਣੀ ਮੋੜ ਤੋਂ ਆਪਣੇ ਬੱਚੇ ਨਾਲ ਰਿਕਸ਼ਾ ਸਾਗ ਸਵਾਰ ਹੋ ਕੇ ਜਾਂਦੀ ਇੱਕ ਜ਼ਨਾਨੀ ਨੂੰ ਉਸਦੇ ਪਿੱਛੇ ਆ ਰਹੇ ਦੋ ਬਾਈਕ ਸਵਾਰਾਂ ਨੇ ਅਜਿਹਾ ਗੱਲ ਹੱਥਾ ਮਾਰਿਆ ਕਿ ਜਦ ਤੱਕ ਔਰਤ ਖੁਦ ਨੂੰ ਸੰਭਾਲਦੀ ਉਹ ਝਪਟਮਾਰ ਉਸ ਦੇ ਗਲ ‘ਚ ਪਾਈ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀਆਂ ਲਾਈਵ ਤਸਵੀਰਾਂ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦੇ ਖੁਦ ਪੀੜਿਤ ਔਰਤ ਸ਼ਿਪਰਾ ਗਰਗ ਅਤੇ ਉਸਦੇ ਪਤੀ ਨੇ ਦੱਸਿਆ ਕਿ ਕਿ ਉਹ ਖ਼ਰੀਦਦਾਰੀ ਕਰਕੇ ਘੁਮਾਰ ਮੰਡੀ ਤੋਂ ਆਪਣੇ ਘਰ ਵਾਪਿਸ ਜਾ ਰਹੇ ਸਨ ਕਿ ਪਿੱਛਿਓਂ ਆ ਰਹੇ ਬਾਈਕ ਸਵਾਰ ਝਪੱਟਾ ਮਾਰਾਂ ਨੇ ਉਸਦੀ ਦੋ ਤੋਲੇ ਦੀ ਸੋਨੇ ਦੀ ਚੈਂਨ ਇੱਕ ਝਟਕੇ ‘ਚ ਖੋਹ ਲਈ ਤੇ ਫਰਾਰ ਹੋ ਗਏ।
ਅਕਸਰ ਅਜਿਹੀਆਂ ਘਟਨਾਵਾਂ ਸੀਸੀਟੀਵੀ ਕੈਮਰਿਆਂ ‘ਚ ਕੈਦ ਹੁੰਦੀਆਂ ਰਹਿੰਦੀਆਂ ਨੇ। ਕਈ ਮਾਮਲਿਆਂ ‘ਚ ਲੁਟੇਰੇ ਮੌਕੇ ‘ਤੇ ਲੋਕਾਂ ਵੱਲੋਂ ਕਾਬੂ ਕਰ ਲਏ ਜਾਂਦੇ ਨੇ ਤੇ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤੇ ਜਾਂਦੇ ਨੇ, ਕਈ ਵਾਰ ਲੁਟੇਰੇ ਭੱਜਣ ‘ਚ ਕਾਮਯਾਬ ਵੀ ਹੋ ਜਾਂਦੇ ਨੇ ਤੇ ਫਿਰ ਪੁਲਿਸ ਉਨ੍ਹਾ ਨੂੰ ਲੱਭਦੀ ਰਹਿੰਦੀ ਐ ਤੇ ਪੀੜਿਤ ਥਾਣਿਆਂ ਦੇ ਚੱਕਰ ਕੱਟਦੇ ਕੱਟਦੇ ਥੱਕ ਜਾਂਦੇ ਨੇ ਤੇ ਭੁੱਲ ਜਾਂਦੇ ਨੇ ਕਿ ਉਨਾਂ ਦਾ ਕੋਈ ਨੁਕਸਾਨ ਹੋਇਐ। ਅਜਿਹਾ ਏਸ ਲਈ ਕਿਉਂਕਿ ਇੱਕ ਵਾਰ ਹੱਥੋਂ ਨਿਕਲੇ ਲੁਟੇਰੇ ਪੁਲਿਸ ਦੇ ਹੱਥ ਘੱਟ ਹੀ ਲੱਗਦੇ ਨੇ।

Related posts

ਥਾਣੇ ਮੂਹਰੇ ਖੁਸਰਿਆਂ ਨੇ ਲਾਈ ਮਹਿਫਲ; ਤਾੜੀਆਂ ਮਾਰ-ਮਾਰਕੇ ਹਿੱਲਾ ਦਿੱਤੀ ਥਾਣੇਦਾਰੀ ਦੀ ਕੁਰਸੀ

htvteam

ਕੁਆਰੀ ਕੁੜੀ ਨਾਲ ਵਿਆਹ ਕਰਵਾਉਣ ਲਈ ਪਾਸਟਰ ਨੇ ਦੇਖੋ ਕਿਹੋ ਜਿਹੀ ਵੀਡੀਓ ਬਣਾਈ

htvteam

ਸੋਹਣੀਆਂ ਕੁੜੀਆਂ ਗਰੁੱਪ ਬਣਾ ਕਮਰੇ ‘ਚ ਲੈ ਰਹੀਆਂ ਸਨ ਗੰਦੇ ਨਜ਼ਾਰੇ

htvteam