Htv Punjabi
crime news Punjab

ਸਵੇਰੇ ਸਵੇਰੇ ਸੜਕ ‘ਤੇ ਸ਼ਰਾਬੀ ਥਾਣੇਦਾਰ ਦਾ ‘ਡਾਂਸ’, ਦੇਖੋ ਪੰਜਾਬ ਪੁਲਿਸ ਕਿਵੇਂ ਨਸ਼ਾ ਕਰ ਰਹੀ ਐ ਖਤਮ

ਨਿਊਜ਼ ਡੈਸਕ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਬੜੀ ਤੇਜ਼ੀ ਨਾਲ ਫੈਲ ਰਹੀ ਐ, ਜਿਸ ‘ਚ ਤੁਸੀ ਸਾਫ ਦੇਖ ਸਕਦੇ ਓ ਪੰਜਾਬ ਪੁਲਿਸ ਦੀ ਵਰਦੀ ਪਾਈ ਦਿਖਾਈ ਦੇਂਦੇ ਇੱਕ ਅਜਿਹੇ ਵਿਅਕਤੀ ਨੂੰ ਜੋ ਡਿੱਗਦਾ-ਢਹਿੰਦਾ ਬੜੀ ਮੁਸ਼ਕਿਲ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹੈ, ਤੇ ਵਿੰਗਾ ਟੇਢਾ ਹੁੰਦਾ ਹੋਇਆ ਜਦੋਂ ਉਹ ਬੜੀ ਮੁਸ਼ਕਲ ਨਾਲ ਖੜ੍ਹਾ ਹੋ ਵੀ ਜਾਂਦੈ ਤਾਂ ਚਿਹਰਾ ਦੇਖਣ ‘ਤੇ ਪਤਾ ਲੱਗਦੈ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੈ। ਹੁਣ ਤੁਸੀਂ ਕਹੋਗੇ ਕਿ ਜੇ ਉਹ ਜ਼ਖਮੀ ਸੀ ਤਾਂ ਨੂੰ ਉਸਨੂੰ ਇਲਾਜ ਦੀ ਲੋੜ ਸੀ। ਆਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਕਿਉਂ ਪਾਈ ਗਈ। ਤਾਂ ਦੱਸ ਦਈਏ ਕਿ ਇਸੇ ਗੱਲ ਪਿਛੇ ਇਸ ਪੂਰੀ ਘਟਨਾ ਦਾ ਰਾਜ਼ ਛਿਪਿਆ ਹੋਇਐ,

ਇਸ ਵੀਡੀਓ ਦਾ ਵਿਸਥਾਰ ਜਾਣਨ ਤੋਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਰਾ ਯਾਦ ਕਰੋ ਇਨ੍ਹੀ ਦਿਨੀ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਪੈਂਦੇ ਜ਼ਿਲ੍ਹਿਆਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਨੂੰ ਕੁਛ ਯਾਦ ਆਇਆ ? ਚਲੋ ਹੁਣ ਦੱਸਦੇ ਹਾਂ ਇਸ ਵੀਡੀਓ ਦੀ ਕਹਾਣੀ ਜਿਸ ਨੂੰ ਚਲਾ ਕੇ ਦੇਖਣ ਤੇ ਦਿਖਾਈ ਦੇਂਦਾ ਹੈ ਪੁਲਿਸ ਦੀ ਵਰਦੀ ਪਾਈ ਦਿਖਾਈ ਦੇਂਦਾ ਹੈ ਇੱਕ ਇਨਸਾਨ। ਜਿਸਦਾ ਨਾਮ ਵੀਡੀਓ ਬਣਾਉਣ ਵਾਲੇ ਗੁਰਦਿਆਲ ਸਿੰਘ ਏਐਸਆਈ ਲੈ ਰਹੇ ਨੇ। ਇਸ ਦੌਰਾਨ ਵੀਡੀਓ ਵਿੱਚ ਬੋਲਦੇ ਬੰਦੇ ਨੂੰ ਤੁਸੀਂ ਸਾਫ ਸੁਣ ਤੇ ਦੇਖ ਸਕਦੇ ਓ ਜਿਹੜਾ ਥਾਣੇਦਾਰ ਦੀ ਵਰਦੀ ਪਾਈ ਉਸ ਬੰਦੇ ਨੂੰ ਕਹਿ ਰਿਹਾ ਹੈ ਕੀ ਸ਼ਰਮ ਕਰੋ ਅਸੀਂ ਤੁਹਾਡੇ ਮਲ੍ਹਮ ਪੱਟੀ ਕਰ ਰਹੇ ਆਂ, ਤੁਹਾਡੀ ਡਿੱਗੀ ਹੋਈ ਪੱਗ ਤੁਹਾਨੂੰ ਫੜਾ ਰਹੇ ਆਂ ਤੇ ਤੁਸੀਂ ਸਾਨੂੰ ਗਾਲਾਂ ਕੱਢ ਰਹੇ ਓ। ਗੱਲਾਂ ਗੱਲਾਂ ‘ਚ ਵੀਡੀਓ ਬਣਾਉਣ ਵਾਲੇ ਵਿਅਕਤੀ ਨਸ਼ੇ ਦੀ ਹਾਲਤ ‘ਚ ਦਿਖਾਈ ਦੇਂਦੇ ਉਸ ਪੁਲਿਸ ਦੀ ਵਰਦੀਧਾਰੀ ਬੰਦੇ ਨੂੰ ਨਾ ਸਿਰਫ ਸ਼ਰਾਬੀ ਕਹਿ ਦੇਂਦੇ ਨੇ ਬਲਕਿ ਉਸਦੀ ਡਿੱਗੀ ਹੋਈ ਪੱਗ ਚੁੱਕ ਕੇ ਵੀ ਫੜਾਉਂਦੇ ਨੇ।
ਇਹ ਵੀਡੀਓ ਕਿਥੇ ਦੀ ਹੈ ?ਇਸ ਨੂੰ ਕਿਸ ਨੇ ਸ਼ੂਟ ਕੀਤਾ ਹੈ ? ਕੀ ਇਹ ਬੰਦਾ ਵਾਕਿਆ ਹੀ ਥਾਣੇਦਾਰ ਹੈ ਵੀ ਯਾ ਨਹੀਂ ? ਤੇ ਬਾਅਦ ਵਿੱਚ ਇਸ ਨਸ਼ੇ ਦੀ ਹਾਲਤ ਵਾਲੇ ਬੰਦੇ ਦਾ ਕੀ ਬਣਿਆ ? ਇਸ ਗੱਲ ਦੀ ਤਾਂ ਅਜੇ ਤੱਕ ਕਿਸੇ ਪਾਸਿਓਂ ਕੋਈ ਪੁਸ਼ਟੀ ਨਹੀਂ ਹੋ ਪਾਈ ਐ। ਪਰ ਇੰਨਾ ਜ਼ਰੂਰ ਐ ਕਿ ਉਨ੍ਹਾਂ ਹਾਲਾਤਾਂ ‘ਚ ਜਦੋਂ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ 116 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੋਣ ਅਜਿਹੇ ਵਿੱਚ ਇੱਕ ਪੁਲਿਸ ਦੀ ਵਰਦੀ ਪਾਈ ਕਿਸੇ ਥਾਣੇਦਾਰ ਦੱਸੇ ਜਾ ਰਹੇ ਬੰਦੇ ਦੀ ਸ਼ਰਾਬੀ ਹਾਲਤ ‘ਚ ਵੀਡੀਓ ਸਾਹਮਣੇ ਆਉਣ ਨਾਲ ਆਪਣੇ ਆਪ ‘ਚ ਹੀ ਪੁਲਿਸ ਮਹਿਕਮੇ ‘ਤੇ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਲੋੜ ਐ ਇਸ ਮਾਮਲੇ ਦਾ ਸੱਚ ਜਾਂਚ ਕਰਕੇ ਸਾਹਮਣੇ ਲਿਆਉਣ ਦੀ, ਤਾਂਕਿ ਜਨਤਾ ਨੂੰ ਇਸਦੀ ਸਚਾਈ ਦਾ ਪਤਾ ਲੱਗ ਸਕੇ।

Related posts

ਵੱਡੀ ਖਬਰ : ਪੰਜਾਬ ਦੇ 5 ਵਿਧਾਇਕਾਂ ਨੇ ਕੈਪਟਨ ਨੂੰ ਦਿੱਤੇ ਅਸਤੀਫੇ ਨਾਮ ਜਾਣ ਕੇ ਰਹਿ ਜਾਓਗੇ ਹੈਰਾਨ

Htv Punjabi

ਸਾਬਕਾ ਸਰਪੰਚ ਨੂੰ ਜ਼ਲੀਲ ਕਰ ਰੋਜ਼ ਹੁੰਦਾ ਸੀ ਪੁੱਠਾ ਕਾਰਾ; ਜੇ ਰਿਕਾਰਡਿੰਗ ਬਾਹਰ ਨਾ ਆਉਂਦੀ ਤਾਂ

htvteam

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam