ਲੁਧਿਆਣਾ : ਇੱਥੋਂ ਦੇ ਲੋਹਾਰਾ ਇਲਾਕੇ ਦੀ ਸੁੰਦਰ ਨਗਰ ਕਲੋਨੀ ਵਿੱਚ ਰਹਿਣ ਵਾਲੀ 46 ਸਾਲਾ ਰਜਨੀ ਸਾਥੀ ਇੰਨੀਂ ਦਿਨੀਂ ਆਪਣੇ 18 ਸਾਲ ਦੇ ਪੁੱਤ ਦੀ ਕਲਾਸਮੇਟ ਬਣ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਸਕੂਲ ਕੈਟੇਗਿਰੀ ਵਿੱਚ 12ਵੀਂ ਕਲਾਸ ਦੇ ਪੇਪਰ ਦੇ ਰਹੀ ਹੈ l ਪਾਰਿਵਾਰਿਕ ਪਰੇਸ਼ਾਨੀ ਦੇ ਕਾਰਨ ਉਹ 1990 ਵਿੱਚ 10ਵੀਂ ਦੇ ਪੇਪਰ ਨਹੀਂ ਦੇ ਸਕੀ l
ਦੋ ਸਾਲ ਪਹਿਲਾਂ ਪਤੀ ਰਾਜਕੁਮਾਰ ਸਾਥੀ ਦੀ ਪ੍ਰੇਰਨਾ ਨਾਲ ਦੁਬਾਰਾ ਪੜਾਈ ਸ਼ੁਰੂ ਕੀਤੀ l 2018 ਵਿੱਚ ਉਸ ਨੇ ਆਪਣੇ ਪੁੱਤ ਦੀਪਕ ਦੇ ਨਾਲ ਹੀ 10ਵੀਂ ਦੀ ਕਲਾਸ ਪਾਸ ਕੀਤੀ ਸੀ ਅਤੇ ਮੰਗਲਵਾਰ ਦੋਬਾਰਾ ਦੋਨੋਂ ਮਾਂ ਪੁੱਤ ਨੇ ਇੱਕੋ ਵਾਰ 12ਵੀਂ ਦੀ ਪ੍ਰੀਖਿਆ ਵਿੱਚ ਪੰਜਾਬੀ ਲਾਜ਼ਮੀ ਦਾ ਪੇਪਰ ਦਿੱਤਾ l
ਰਜਨੀ ਨੇ ਦੱਸਿਆ ਕਿ ਉਹ ਪੜਨਾ ਚਾਹੁੰਦੀ ਸੀ l 1989 ਵਿੱਚ ਉਸ ਨੇ ਤਰਨਤਾਰਨ ਦੇ ਆਰੀਆ ਗਰਲਜ਼ ਹਾਈਸਕੂਲ ਤੋਂ ਨੌਵੀਂ ਦੀ ਕਲਾਸ ਤਾਂ ਪਾਸ ਕਰ ਲਈ l ਪਰਿਵਾਰ ਵਿੱਚ ਚੱਲ ਰਹੀ ਸਮੱਸਿਆ ਦੇ ਕਾਰਨ ਦਸਵੀਂ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੀ l ਦੋ ਕੁੜੀਆਂ ਗਰੈਜੂਏਸ਼ਨ ਪੂਰੀ ਕਰ ਚੁੱਕੀਆਂ ਹਨ ਅਤੇ ਪੁੱਤ ਦੀਪਕ ਉਸ ਦੇ ਨਾਲ ਹੀ 12ਵੀਂ ਦੀ ਪ੍ਰੀਖਿਆ ਦੇ ਰਿਹਾ ਹੈ l
ਰਜਨੀ ਦਾ ਕਹਿਣਾ ਹੈ ਕਿ ਪਤੀ ਰਾਜਕੁਮਾਰ ਸਾਥੀ ਪਿਛਲੇ ਕਈ ਸਾਲ ਤੋਂ ਉਸ ਨੂੰ ਆਪਣੀ ਪੜਾਈ ਦੁਬਾਰਾ ਸ਼ੁਰੂ ਕਰਨ ਦੇ ਲਈ ਸਮਝਾ ਰਹੇ ਸਨ.ਸਾਲ 2018 ਵਿੱਚ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਕੈਟੇਗਿਰੀ ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ l ਉਹ ਪੁੱਤ ਦੀਪਕ ਦੇ ਨਾਲ ਹੀ ਟਿਊਸ਼ਨ ਪੜਦੀ ਅਤੇ ਘਰ ਵਿੱਚ ਹੀ ਪੁੱਤ ਦੇ ਨਾਲ ਪ੍ਰੀਖਿਆ ਦੀ ਤਿਆਰੀ ਕਰਦੀ l
ਲੁਧਿਆਣਾ ਦੇ ਸਿਵਿਲ ਹਸਪਤਾਲ ਵਿੱਚ ਪਿਛਲੇ ਪੰਜ ਸਾਲ ਤੋਂ ਪਾਰਟ ਟਾਈਮ ਅਟੈਂਡੈਂਟ ਦੇ ਤੌਰ ਤੇ ਕੰਮ ਕਰਦੀ ਰਜਨੀ ਕਹਿੰਦੀ ਹੈ ਕਿ ਪੜ ਲਿਖ ਜਾਵਾਂਗੀ ਤਾਂ ਨੌਕਰੀ ਰੈਗੁਲਰ ਹੋਣ ਦਾ ਮੌਕਾ ਮਿਲ ਸਕਦਾ ਹੈ l ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੇ ਉਸ ਦੀ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ ਸੀ ਅਤੇ ਇਸ ਨੇ ਉਸ ਨੂੰ ਅੱਗੇ ਪੜਨ ਦੇ ਲਈ ਉਤਸ਼ਾਹਿਤ ਕੀਤਾ l
ਰਜਨੀ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਪੜਾਈ ਦੁਬਾਰਾ ਸ਼ੁਰੂ ਕੀਤੀ ਤਾਂ ਟਿਊਸ਼ਨ ਸੈਂਟਰ ਵਿੱਚ ਛੋਟੇ ਬੱਚਿਆਂ ਦੇ ਵਿੱਚ ਬੈਠ ਕੇ ਪੜਨਾ ਥੋੜਾ ਅਜੀਬ ਲੱਗਦਾ ਸੀ ਪਰ ਅੱਜ ਉਹ ਆਪਣੇ ਫੈਸਲੇ ਤੋਂ ਬਹੁਤ ਖੁਸ਼ ਹੈ l ਪੜਾਈ ਤੋਂ ਲੈ ਕੇ ਘਰ ਦੇ ਕੰਮ ਤੱਕ ਵਿੱਚ ਪਤੀ ਪੂਰਾ ਸਹਿਯੋਗ ਦੇ ਰਹੇ ਹਨ l ਰਜਨੀ ਨੇ ਦੱਸਿਆ ਕਿ ਉਸ ਦੀ ਸੱਸ ਪੜੀ ਲਿਖੀ ਨਹੀਂ ਹੈ ਪਰ ਪੜਾਈ ਵਿੱਚ ਉਸ ਦਾ ਪੂਰਾ ਸਹਿਯੋਗ ਕਰਦੀ ਹੈ l ਹਸਪਤਾਲ ਵਿੱਚ ਸਟਾਫ ਤੋਂ ਲੈ ਕੇ ਐਸਐਮਓ ਤੱਕ ਮੈਨੂੰ ਪੜਾਈ ਵਿੱਚ ਪੂਰਾ ਸਹਿਯੋਗ ਦਿੰਦੇ ਹਨ l
ਰਜਨੀ ਨੇ ਦੱਸਿਆ ਕਿ ਅੱਖਾਂ ਦੀ ਰੌਸ਼ਨੀ ਘੱਟ ਹੋ ਗਈ ਸੀ l ਇਸ ਕਾਰਨ ਉਸ ਨੂੰ ਨੇੜੇ ਪਈ ਚੀਜ਼ ਵੀ ਧੁੰਦਲੀ ਦਿਖਾਈ ਦਿੰਦੀ ਸੀ l ਇਸ ਨਾਲ ਉਸ ਤੋਂ ਅੱਗੇ ਪੜਿਆ ਨਹੀਂ ਜਾ ਰਿਹਾ ਸੀ l ਉਸ ਨੇ 3 ਫਰਵਰੀ ਨੂੰ ਇੱਕ ਅੱਖ ਦੀ ਸਰਜਰੀ ਕਰਾਈ ਅਤੇ ਅੱਜ ਪੂਰੇ ਇੱਕ ਮਹੀਨੇ ਬਾਅਦ 12ਵੀਂ ਦੀ ਪ੍ਰੀਖਿਆ ਦੇਣ ਪਹੁੰਚੀ l