ਮੋਹਾਲੀ : ਵੀਆਈਪੀ ਸ਼ਹਿਰ ਮੋਹਾਲੀ ਵਿੱਚ ਲੁਟੇਰਿਆਂ ਨੇ ਬੁੱਧਵਾਰ ਸਵੇਰੇ ਇੱਕ ਵਾਰ ਫੇਰ ਆਤੰਕ ਮਚਾ ਦਿੱਤਾ l ਕਾਰ ਸਵਾਰ ਲੁਟੇਰੇ ਨੇ ਇੱਕ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ l ਫੇਰ ਜਦੋਂ ਉਹ ਭੱਜਣ ਲੱਗੇ ਤਾਂ ਮੌਕੇ ਤੇ ਮਾਰਕਿਟ ਵਿੱਚ ਚੌਕੀਦਾਰ ਆ ਗਿਆ l ਉਸ ਨੂੰ ਦੇਖ ਕੇ ਚੋਰਾਂ ਨੇ ਭੱਜਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ l
ਹਾਲਾਂਕਿ ਉਸ ਦਾ ਬਚਾਅ ਹੋ ਗਿਆ ਪਰ ਲੁਟੇਰੇ ਦੁਕਾਨ ਤੋਂ ਕਰੀਬ 35 ਹਜ਼ਾਰ ਦਾ ਸਮਾਨ ਅਤੇ ਪੰਦਰਾਂ ਹਜ਼ਾਰ ਦੀ ਨਕਦੀ ਲੈ ਜਾਣ ਵਿੱਚ ਕਾਮਯਾਬ ਰਹੇ l ਸੂਚਨਾ ਮਿਲਦੇ ਹੀ ਮੋਹਾਲੀ ਪੁਲਿਸ ਟੀਮ ਅਤੇ ਫਾਰੇਂਸਿਕ ਅਧਿਕਾਰੀ ਮੌਕੇ ਤੇ ਪਹੁੰਚੇ l ਉਨ੍ਹਾਂ ਨੇ ਘਟਲਾ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ l
ਇਸ ਤੋਂ ਪਹਿਲਾਂ ਇੰਡਸਟਰੀਅਲ ਏਰੀਏ ਵਿੱਚ ਵੀ ਇਸੀ ਸਟਾਈਲ ਵਿੱਚ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ l ਇਸ ਵਿੱਚ ਮੁਲਜ਼ਮ ਅਤੇ ਉਨ੍ਹਾਂ ਦੀ ਕਾਰ ਕੈਮਰੇ ਵਿੱਚ ਕੈਦ ਹੋ ਗਈ ਸੀ l ਹਾਲਾਂਕਿ ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਜਿਸ ਕਾਰ ਵਿੱਚ ਆਏ ਸਨ, ਉਸ ਤੇ ਉਨ੍ਹਾਂ ਨੇ ਫਰਜ਼ੀ ਨੰਬਰ ਲਗਾਇਆ ਹੋਇਆ ਸੀ l
previous post
