ਕਪੂਰਥਲਾ : ਕੋਰੋਨਾ ਵਾਇਰਸ ਦੇ ਚੱਲਦੇ ਜਿਥੇ ਪੂਰੇ ਦੇਸ਼ ਵਿੱਚ ਕਈ ਬਦਲਾਆ ਦੇਖਣ ਨੂੰ ਮਿਲ ਰਹੇ ਹਨ ਉੱਥੇ ਨਸ਼ੇ ਦੇ ਲਈ ਬਦਨਾਮ ਪੰਜਾਬ ਵਿੱਚ ਵੀ ਹੁਣ ਹਾਂ ਪੱਖੀ ਨਤੀਜੇ ਦਿਖਾਈ ਦੇਣ ਲੱਗ ਪਏ ਨੇ ।ਇੱਥੋਂ ਦੇ ਤਿੰਨ ਪਿੰਡ ਜਿੱਥੇ ਲੋਕ ਆਪਣੀ ਕੁੜੀ ਦਾ ਵਿਆਹ ਕਰਨਾ ਵੀ ਪਸੰਦ ਨਹੀਂ ਸਨ ਕਰਦੇ ਕਿਉਂਕਿ ਉਥੇ ਹਰ ਦੂਸਰੇ ਤੀਸਰੇ ਘਰ ਵਿੱਚ ਨੌਜਵਾਨ ਨਸ਼ਾ ਕਰਦਾ ਸੀ, ਉੱਥੇ ਹੁਣ ਲਾਕਡਾਊਨ ਮਗਰੋਂ ਨੌਜਵਾਨਾਂ ਨੇ ਨਸ਼ੇ ਤੋਂ ਤੌਬਾ ਕਰ ਲਈ ਹੈ ।ਪਿੰਡ ਦੀਆਂ ਕੰਧਾਂ ‘ਤੇ ਭਗਤ ਸਿਘ ਦੀ ਦੇਸ਼ ਭਗਤੀ ਵਾਲੇ ਨਾਅਰੇ ਲਿਖੇ ਜਾ ਰਹੇ ਹਨ।
ਇਹ ਐ ਤਰਨਤਾਰਨ ਜਿਲੇ ਦਾ ਪਿੰਡ ਹਵੇਲੀਆਂ। ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਸ ਆਖਰੀ ਪਿੰਡ ਦੀ 1980 ਦੇ ਦਹਾਕੇ ਤੱਕ 11 ਮੈਂਬਰੀ ਕੱਬਡੀ ਟੀਮ ਸੀ।ਪਹਿਲਵਾਨੀ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਨਾਮ ਗੂੰਜਦਾ ਸੀ।ਨਸ਼ੇ ਨੇ ਕਬੱਡੀ ਅਤੇ ਪਹਿਲਵਾਨੀ ਦੋਨੋਂ ਖਤਮ ਕਰ ਦਿੱਤੀ।ਤਸਕਰਾਂ ਦੀ ਤੂਤੀ ਬੋਲਣ ਲੱਗੀ।ਤਸਕਰਾਂ ਦੀ ਦਹਿਸ਼ਤ ਤੋਂ ਪੁਲਿਸ ਵੀ ਘਬਰਾਂਉਂਦੀ ਸੀ।ਹੁਣ ਇੱਥੇ ਸਿੱਖਿਆ ਦੀ ਗੱਲ ਹੁੰਦੀ ਹੈ।
ਨੌਸ਼ਹਿਰਾ ਪਿੰਡ ਤਰਨਤਾਰਨ ਜਿਲੇ ਵਿੱਚ ਭਾਰਤ ਪਾਕਿ ਸਰਹੱਦ ਨਾਲ ਲੱਗਦਾ ਹੈ।ਇੱਥੇ ਕਈ ਅੰਤਰਰਾਸ਼ਟਰੀ ਸਮੱਗਲਰ ਹੋਏ।ਹੁਣ ਲਾਕਡਾਊਨ ਦੌਰਾਨ ਪਿੰਡ ਵਿੱਚ ਨਸ਼ੇ ਸਬੰਧੀ ਭਾਰੀ ਬਦਲਾ ਆਇਆ।ਲੋਕਾਂ ਦਾ ਕਹਿਣਾ ਹੈ ਕਿ ਵਿਸਾਖੀ ਦਾ ਮੇਲਾ ਅਤੇ ਪਿੰਡ ਦੀ ਪਹਿਲਵਾਨੀ ਦੁਨੀਆਂ ਵਿੱਚ ਮਸ਼ਹੂਰ ਸੀ।ਨਸ਼ੇ ਨੇ ਸਭ ਵਿਗਾੜ ਕੇ ਰੱਖ ਦਿੱਤਾ।ਹੁਣ ਨਸ਼ੇ ਨੂੰ ਛੱਡਣ ਦੀ ਸੋਝੀ ਆਈ ਹੈ।ਨਸ਼ਾ ਛੱਡ ਨੌਜਵਾਨ ਹੁਣ ਫੌਜ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ।
ਮੋਗਾ ਜਿਲੇ ਦਾ ਦੌਲੇਵਾਲ ਪਿੰਡ, ਆਬਾਦੀ 4 ਹਜ਼ਾਰ, ਪੜੇ ਲਿਖੇ ਲੋਕ ਸਿਰਫ 20 ਪ੍ਰਤੀਸ਼ਤ ਹਨ।ਨਸ਼ੇ ਲਈ ਬਦਨਾਮ ਇੰਨਾ ਕਿ ਪਿੰਡ ਵਿੱਚ ਪੁਲਿਸ ਚੌਂਕੀ ਬਣਾਉਣੀ ਪਈ।ਇੱਥੇ ਦੇ ਜਿਆਦਾਤਰ ਲੋਕਾਂ ਤੇ ਨਸ਼ੇ ਦੇ ਕਈ ਕਈ ਕੇਸ ਹਨ।ਹੁਣ ਇੱਥੇ ਲਾਕਡਾਊਨ ਵਿੱਚ ਬਦਲਾਵ ਦਿਖਿਆ ਹੈ।ਪਹਿਲਾਂ ਪਿੰਡ ਲੋਕ ਆਉਣ ਤੋਂ ਡਰਦੇ ਸਨ।ਹੁਣ ਪਿੰਡ ਵਿੱਚ ਵਿਕਾਸ ਦੇ ਕੰਮ ਹੋ ਰਹੇ ਹਨ।ਸਰਪੰਚ ਸੁਖਵਿੰਦਰ ਦੀਵਾਰਾਂ ‘ਤੇ ਨਸ਼ੇ ਤੋਂ ਬਚਾਅ ਦੇ ਜਾਗਰੁਕਤਾ ਨਾਅਰੇ ਲਿਖਵਾ ਰਹੇ ਹਨ।ਪਹਿਲਾਂ ਲੋਕ ਹੀ ਵਿਰੋਧ ਕਰਦੇ ਸਨ।ਹੁਣ ਨੌਜਵਾਨ ਨਸ਼ਾ ਛੱਡਣ ਓਟ ਜਾ ਰਹੇ ਹਨ।
