Htv Punjabi
Punjab

ਮੁੰਡਿਆਂ ਦੀ ਮੌਤ ਤੋਂ ਪਰੇਸ਼ਾਨ ਸੀ ਕਿਸਾਨ, ਘਰ ਵਿੱਚ ਫੰਦੇ ਨਾਲ ਲਟਕ ਕੇ ਦੇ ਦਿੱਤੀ ਜਾਨ

ਲੁਧਿਆਣਾ : ਕਟਾਨੀ ਕਲਾਂ ਦੇ ਰਹਿਣ ਵਾਲੇ ਬਜ਼ੁਰਗ ਨੇ ਮਾਨਸਿਕ ਪਰੇਸ਼ਾਨੀ ਤੋਂ ਦੁਖੀ ਹੋ ਕੇ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ l ਥਾਣਾ ਕੂਮਕਲਾਂ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ l ਮ੍ਰਿਤਕ ਦਾ ਨਾਮ ਅਮਰਦੀਪ ਸਿੰਘ ਹੈ.ਜਾਂਚ ਅਧਿਕਾਰੀ ਨੇ ਦੱਸਿਆ ਕਿ ਅਮਰਦੀਪ ਖੇਤੀਬਾੜੀ ਕਰਦਾ ਸੀ l ਕੁਝ ਸਮਾਂ ਪਹਿਲਾਂ ਉਸ ਦੇ ਦੋ ਮੁੰਡਿਆਂ ਦੀ ਮੌਤ ਹੋ ਗਈ ਸੀ l ਇਸ ਦੇ ਬਾਅਦ ਤੋਂ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ ਸੀ l ਅਮਰਦੀਪ ਨੇ ਸੋਮਵਾਰ ਦੀ ਸਵੇਰ ਆਪਣੇ ਘਰ ਵਿੱਚ ਗਾਰਡਰ ਨਾਲ ਕੱਪੜਾ ਟੰਗ ਕੇ ਖੁਦਕੁਸ਼ੀ ਕਰ ਲਈ l ਜਦੋਂ ਇਸ ਦਾ ਪਤਾ ਰਿਸ਼ਤੇਦਾਰਾਂ ਨੂੰ ਲੱਗਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ l ਪੁਲਿਸ ਨੇ ਫਿਲਹਾਲ ਮ੍ਰਿਤਕ ਦੇ ਭਤੀਜੇ ਦੇ ਬਿਆਨਾਂ ‘ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਵੋਟ ਪਾਉਣ ਦਾ ਨਿਸ਼ਾਨ ਦਿਖਾਓ, ਮੁਫਤ ਪੇਸਟਰੀਆਂ ਖਾਓ

htvteam

ਆਵਾਰਾ ਕੁੱ ਤਿਆਂ ਨੇ ਖਾ ਲਿਆ ਪੂਰੇ ਦਾ ਪੂਰਾ ਬੰ/ਦਾ…..

htvteam

ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਇੱਕ ਹੋਰ ਬੰਦੇ ਨੇ ਕੀਤਾ ਕਾਨੂੰਨ ਨਾਲ ਮਜ਼ਾਕ, ਕਹਿੰਦਾ ਛੱਪੜ ‘ ਚ ਨਹਾਓ ਕੋਰੋਨਾ ਠੀਕ ਹੋ ਜੂ, ਗ੍ਰਿਫਤਾਰ

Htv Punjabi

Leave a Comment