ਫਿਰੋਜ਼ਪੁਰ : ਪਿੰਡ ਭਾਗੋਕੇ ਵਿੱਚ ਐਚਡੀਐਫਸੀ ਬੈਂਕ ਦੀ ਸ਼ਾਖਾ ਤੋਂ ਬੁੱਧਵਾਰ ਦੇਰ ਰਾਤ ਬਦਮਾਸ਼ਾਂ ਨੇ ਲਾਕਰ ਤੋੜਿਆ ਅਤੇ ਗੱਡੀ ਵਿੱਚ ਰੱਖ ਕੇ ਆਪਣੇ ਨਾਲ ਲੈ ਗਏ l ਬਦਮਾਸ਼ਾਂ ਨੇ ਲਾਕਰ ਨੂੰ ਗੈਸ ਕੱਟਰ ਅਤੇ ਹੋਰ ਉਪਕਰਣਾਂ ਨਾਲ ਤੋੜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ l ਕਾਫੀ ਜ਼ਿਆਦਾ ਜੱਦੋਜ਼ਹਿਦ ਦੇ ਬਾਅਦ ਜਦੋਂ ਲਾੱਕਰ ਨਹੀਂ ਟੁੱਟਿਆ ਤਾਂ ਬਦਮਾਸ਼ ਲਾਕਰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ l
ਜਾਣਕਾਰੀ ਦੇ ਅਨੁਸਾਰ ਭਾਗੋਕੇ ਪਿੰਡ ਵਿੱਚ ਐਚਡੀਐਫਸੀ ਬੈਂਕ ਦੀ ਇੱਕ ਸ਼ਾਖਾ ਹੈ l ਰਾਤ ਨੂੰ ਗਾਰਡ ਬੈਂਕ ਦੇ ਬਾਹਰ ਨਿਗਰਾਨੀ ਕਰਦਾ ਹੈ l ਬੁੱਧਵਾਰ ਦੀ ਰਾਤ ਵੀ ਗਾਰਡ ਬੈਂਕ ਦੀ ਨਿਗਰਾਨੀ ਦੇ ਲਈ ਤੈਨਾਤ ਸੀ l ਰਾਤ ਕਰੀਬ 2 ਵਜੇ, 10 ਤੋਂ 12 ਚੋਰ ਆਏ.ਗਾਰਡ ਦੀ ਕੁੱਟ ਮਾਰ ਕੀਤੀ l ਬੈਂਕ ਦੀ ਚਾਬੀ ਮੰਗੀ ਪਰ ਗਾਰਡ ਨੇ ਨਹੀਂ ਦਿੱਤੀ l ਨਾਰਾਜ਼ ਬਦਮਾਸ਼ਾਂ ਨੇ ਗਾਰਡ ਦੇ ਸਿਰ ‘ਤੇ ਰਾਡ ਨਾਲ ਵਾਰ ਕਰ ਦਿੱਤਾ l ਜਿਸ ਨਾਲ ਉਹ ਜ਼ਖ਼ਮੀ ਹੋ ਕੇ ਗਿਰ ਗਿਆ l
ਬਦਮਾਸ਼ਾਂ ਨੇ ਬੈਂਕ ਦਾ ਸ਼ਟਰ ਤੋੜਿਆ.ਅੰਦਰ ਵੜ੍ਹ ਕੇ ਲਾੱਕਰ ਤੋੜਿਆ, ਰੱਸਿਆਂ ਦੀ ਸਹਾਇਤਾ ਨਾਲ ਉਸ ਨੂੰ ਕਾਰ ਨਾਲ ਬੰਨ੍ਹ ਕੇ ਘੜੀਸਦੇ ਹੋਏ ਬੈਂਕ ਤੋਂ ਕਰੀਬ 2 ਕਿਲੋਮੀਟਰ ਦੂਰ ਲੈ ਗਏ l ਉਨ੍ਹਾਂ ਨੇ ਲਾਕਰ ਨੂੰ ਗੈਸ ਕਟਰ ਅਤੇ ਹੋਰ ਚੀਜ਼ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ l ਸਵੇਰੇ ਇੱਕ ਪਿੰਡ ਵਾਲਾ ਬਾਹਰ ਨਿਕਲਿਆ ਤਾਂ ਗਾਰਡ ਨੂੰ ਜ਼ਖ਼ਮੀ ਦੇਖ ਕੇ ਬੈਂਕ ਦੇ ਮੈਨੇਜਰ ਨੂੰ ਫੋਨ ਕੀਤਾ l ਬੈਂਕ ਮੈਨੇਜਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਖੁਦ ਮੌਕੇ ‘ਤੇ ਪਹੁੰਚ ਕੇ ਆਪਣੇ ਉੱਚਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਮੁਆਇਨਾ ਕੀਤਾ ਅਤੇ ਸੇਫ ਦੀ ਤਲਾਸ਼ ਸ਼ੁਰੂ ਕੀਤੀ l
