Htv Punjabi
Punjab

ਕੁੜੀ ਦਾ ਪਰਸ ਖੋਹ ਕੇ ਭੱਜੇ ਬਾਈਕ ਸਵਾਰ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਪੁਲਿਸ ਦੇ ਹਵਾਲੇ ਕੀਤੇ

ਮੋਗਾ : ਮੋਗਾ ਵਿੱਚ ਵੀਰਵਾਰ ਦੁਪਹਿਰ ਇੱਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਬਦਮਾਸ਼ ਪਰਸ ਖੋਹ ਕੇ ਭੱਜ ਗਏ l ਫੜ੍ਹੇ ਜਾਣ ਦੇ ਬਾਅਦ ਲੋਕਾਂ ਨੇ ਦੋਨਾਂ ਨੂੰ ਫੜ੍ਹ ਕੇ ਖੂਬ ਕੁਟਿੱਆ ਅਤੇ ਪੁਲਿਸ ਬੁਲਾ ਕੇ ਦੋਨਾਂ ਨੂੰ ਫੇਰ ਪੁਲਿਸ ਦੇ ਹਵਾਲੇ ਕਰ ਦਿੱਤਾ l ਝਪਟਮਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ, ਜਿਸ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਔਰਤ ਆਈਲੈਟਸ ਸੈਂਟਰ ਤੋਂ ਵਾਪਸ ਆ ਕੇ ਘਰ ਦੇ ਗੇਟ ਅੰਦਰ ਦਾਖਲ ਹੋ ਰਹੀ ਸੀ ਅਤੇ ਉਸੀ ਸਮੇਂ ਪਿੱਛੇ ਤੋਂ ਆਏ ਬਾਈਕ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਤਰ ਕੇ ਪਰਸ ਖੋਹਿਆ ਅਤੇ ਭੱਜ ਗਿਆ l ਪੁਲਿਸ ਨੇ ਦੋਨਾਂ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਮੁਲਜ਼ਮਾਂ ਦਾ ਅਜਿਹਾ ਕੋਈ ਰਿਕਾਰਡ ਤਾਂ ਨਹੀਂ ਹੈ l
ਮਾਮਲਾ ਮੋਗਾ ਦੇ ਦਸ਼ਮੇਸ਼ ਨਗਰ ਦਾ ਹੈ.ਅਮਨਦੀਪ ਕੌਰ ਨੇ ਦੱਸਿਆ ਕਿ ਉਹ ਆਈਲੈਟਸ ਸੈਂਟਰ ਤੋਂ ਵਾਪਸ ਆ ਰਹੀ ਸੀ l ਜਿਵੇਂ ਹੀ ਘਰ ਦੇ ਗੇਟ ਅੰਦਰ ਜਾਣ ਲੱਗੀ l ਇੰਨੇ ਵਿੱਚ ਬਾਈਕ ਸਵਾਰ ਦੋ ਨੌਜਵਾਨ ਵਿੱਚੋਂ ਇੱਕ ਨੌਜਵਾਨ ਬਾਈਕ ਤੋਂ ਉਤਰਿਆ ਅਤੇ ਉਸ ਤੋਂ ਪਰਸ ਖੋਹ ਕੇ ਭੱਜ ਗਿਆ, ਜਿਸ ਵਿੱਚ 300 ਰੁਪਏ ਅਤੇ ਇੱਕ ਨੋਟਬੁੱਕ ਹੀ ਸੀ l ਉਹ ਵੀ ਝਪਟਮਾਰ ਦੇ ਪਿੱਛੇ ਭੱਜੀ l ਰੌਲਾ ਸੁਣ ਕੇ ਉੱਥੋਂ ਲੰਘ ਰਹੇ ਕਾਰ ਅੜਾ ਕੇ ਦੋਨਾਂ ਬਦਮਾਸ਼ਾਂ ਨੂੰ ਫੜ ਲਿਆ l ਇਸੀ ਵਿੱਚ ਮੁਹੱਲੇ ਦੇ ਲੋਕ ਇੱਕਠਾ ਹੋ ਗਏ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਖੂਬ ਕੁੱਟਿਆ ਅਤਾ ਪੁਲਿਸ ਨੂੰ ਬੁਲਾ ਕੇ ਦੋਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ l
ਇਸ ਮਾਮਲੇ ਵਿੱਚ ਥਾਣਾ ਸਿਟੀ 1 ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਨੋਂ ਮੁਲਜ਼ਮਾਂ ਦੀ ਪਹਿਚਾਣ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਹਰਪ੍ਰੀਤ ਸਿੰਘ ਹੈਪੀ ਅਤੇ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਪੀੜਿਤ ਪਰਿਵਾਰ ਦੀ ਸ਼ਿਕਾਇਤ ‘ਤੇ ਦੋਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਫਿਲਹਾਲ ਇਨ੍ਹਾਂ ਦੋਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਕਿ ਇਹ ਇਸ ਤਰ੍ਹਾਂ ਦੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ ਅਤੇ ਇਨ੍ਹਾਂ ਦੇ ਨਾਲ ਕੌਣ ਕੌਣ ਜੁੜੇ ਹੋਏ ਹਨ l ਇਹ ਘਟਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ l

Related posts

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

htvteam

ਦੇਖੋ ਗੁਰੂ ਘਰ ‘ਚ ਐਨਾ ਇਕੱਠ ਆਹ ਕੀ ਹੋ ਗਿਆ

htvteam

ਹਾਈ BP ਫਟਾ-ਫਟਾ ਹੇਠਾਂ ਲਿਆਉਣ ਸਿੱਖੋ, ਤੁਰੰਤ ਹੋਏਗਾ ਅਸਰ

htvteam

Leave a Comment