Htv Punjabi
crime news Punjab siyasat

ਜਿਸ ਔਰਤ ਨੇ ਲੋਕਾਂ ਨੂੰ ਪਿਆਈ ਸੀ ਜ਼ਹਿਰੀਲੀ ਸ਼ਰਾਬ, ਉਸ ਔਰਤ ਦਾ ਪਤੀ ਖੁਦ ਦੇਖੋ ਕਿਸ ਹਾਲਤ ‘ਚ ਮਰਿਆ ! 

ਅੰਮ੍ਰਿਤਸਰ : ਪਿੰਡ ਮੁਛਲ ਵਿੱਚ ਸ਼ਰਾਬ ਦੇ ਕਾਲੇ ਧੰਦੇ ਵਿਚ ਗ੍ਰਿਫਤਾਰ ਬਲਵਿਦਰ ਕੌਰ ਨੇ ਨਾ ਸਿਰਫ ਪਿੰਡ ਵਾਲਿਆਂ ਨੂੰ ਜ਼ਹਰੀਲੀ ਸ਼ਰਾਬ ਵੇਚੀ ਬਲਕਿ ਆਪਣੇ ਪਤੀ ਨੂੰ ਵੀ ਸ਼ਰਾਬ ਪਿਲਾਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਆਈਜੀ ਬਾਰਡਰ ਰੇਂਜ ਐਸਪੀਐਸ ਪਰਮਾਰ ਅਨੁਸਾਰ ਗ੍ਰਿਫਤਾਰ ਐਰਤ ਦਾ ਪਤੀ ਵੀ ਇਸ ਸ਼ਰਾਬ ਦੇ ਪੀਣ ਕਾਰਨ ਮਰ ਗਿਆ ਹੈ। ਸੂਤਰਾਂ ਅਨੁਸਾਰ ਪਿੰਡ ਵਿੱਚ ਇਸ ਔਰਤ ਦਾ ਇੰਨਾ ਰਸੂਖ ਸੀ ਕਿ ਕੋਈ ਵੀ ਪੁਲਿਸ ਅਧਿਕਾਰੀ ਅਤੇ ਮੁਲਾਜਿ਼ਮ ਉਸ ਦੇ ਵਿਰੁੱਧ ਕਾਰਵਾਈ ਕਰਨ ਦੀ ਹੁਣ ਤੱਕ ਹਿੰਮਤ ਇੱਕਠੀ ਨਹੀਂ ਕਰ ਸਕੇ ਹਨ। ਵੀਰਵਾਰ ਨੂੰ ਸਰਪੰਚ ਨੇ ਵੀ ਇਸ ਮਾਮਲੇ ਵਿੱਚ ਪਰਦਾ ਪਾਉਂਦੇ ਹੋਏ ਕਿਹਾ ਸੀ ਕਿ ਲੋਕਾਂ ਦੀ ਮੌਤ ਸ਼ਰਾਬ ਪੀਣ ਨਾਲ ਨਹੀਂ ਹੋਈ ਹੈ।
ਪਿੰਡ ਵਾਲਿਆਂ ਅਨੁਸਾਰ ਪਿੰਡ ਦੇ ਲਗਭਗ 30 ਘਰਾਂ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਪਿੰਡ ਦੇ ਦਿਹਾੜੀਦਾਰ ਜਦ ਕੰਮ ਤੋਂ ਮੁੜਦੇ ਹਨ ਤਾਂ ਸ਼ਰਾਬ ਪੀਣ ਲਈ ਇਨ੍ਹਾਂ ਘਰਾਂ ਦੇ ਦਰਵਾਜੇ ਖੜਕਾਉਂਦੇ ਹਨ। ਸਿਰਫ 10 ਤੋਂ 25 ਰੁਪਏ ਤੱਕ ਇੱਕ ਤੋਂ ਤਿੰਨ ਗਲਾਸ ਸ਼ਰਾਬ ਮੁਹਈਆ ਕਰਵਾਉਣ ਵਾਲੇ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਿਲ ਇਨ੍ਹਾਂ ਪਰਿਵਾਰਾਂ ਨੂੰ ਪੁਲਿਸ ਅਤੇ ਸਿਆਸੀ ਸ਼ਹਿ ਹਾਸਲ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਵਿਰੁੱਧ ਕਦੀ ਕੋਈ ਕਾਰਵਾਈ ਨਹੀਂ ਹੋਈ ।
ਪਿੰਡ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਜਾਇਜ਼ ਸ਼ਰਾਬ ਦੇ ਧੰਦੇ ‘ਤੇ ਨਕੇਲ ਕਸੀ ਜਾਵੇ।ਇੱਕ ਬਜ਼ੁਰਗ ਔਰਤ ਜਾਗੀਰ ਕੌਰ ਨੇ ਕਿਹਾ ਕਿ ਉਸ ਨੇ ਆਪਣੇ ਮੁੰਡੇ ਨੂੰ ਗਵਾ ਦਿੱਤਾ ਹੈ।ਉਹ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਸੀ।ਇਨ੍ਹਾਂ ਘਰਾਂ ਵਿੱਚ ਸ਼ਰਾਬ ਪੀਣ ਦੇ ਲਈ ਜਾਂਦਾ ਸੀ।ਹੁਣ ਸਰਕਾਰ ਪਿੰਡ ਵਿੱਚ ਨਿਕਲਣ ਵਾਲੀ ਸ਼ਰਾਬ ਤੇ ਰੋਕ ਲਗਾਵੇ।
ਤਰਨਤਾਰਨ ਵਿੱਚ 5 ਦਿਨ ਪਹਿਲਾਂ ਨਜਾਇਜ਼ ਸ਼ਰਾਬ ਪੀਣ ਨਾਲ ਹੋਈਆਂ ਤਿੰਨ ਮੌਤਾਂ ‘ਤੇ ਜੇਕਰ ਪ੍ਰਸ਼ਾਸਨ ਚੇਤ ਜਾਂਦਾ ਤਾਂ ਸ਼ਾਇਦ ਜਿਲੇ ਵਿੱਚ 30 ਮੌਤਾਂ ਨੂੰ ਰੋਕਿਆ ਜਾ ਸਕਦਾ ਸੀ।ਇਸ ਕਾਲੇ ਧੰਦੇ ਵਿੱਚ ਸ਼ਾਮਿਲ ਲੋਕਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪਿੰਡ ਸਟੌਲ ਵਿੱਚ ਇੱਕ ਵੱਡੇ ਦਰੱਖਤ ਦੇ ਨੀਚੇ ਲੱਗਣ ਵਾਲੀ ਸੱਥ ਦੇ ਨੀਚੇ ਮਟਕਾ ਲਾ ਕੇ ਨਜਾਇਜ਼ ਸ਼ਰਾਬ ਵੇਚੀ ਗਈ।ਇਸ ਤਰ੍ਹਾਂ ਖੁੱਲੇਆਮ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਨਾ ਤਾਂ ਪਿੰਡ ਦੀ ਪੰਚਾਇਤ ਨੇ ਸਿਕਾਇਤ ਦਿੱਤੀ ਅਤੇ ਨਾ ਹੀ ਸਰਪੰਚ ਨੇ। ਮਰਨ ਵਾਲਿਆਂ ਵਿੱਚ ਕਈ ਅਜਿਹੇ ਸਨ ਜਿਨ੍ਹਾਂ ਦੇ ਪਰਿਵਾਰ ਵਿੱਚ ਹੁਣ ਕਮਾਉਣ ਵਾਲਾ ਵੀ ਕੋਈ ਨਹੀਂ ਬਚਿਆ।
ਉੱਧਰ ਦੂਜੇ ਪਾਸੇ ਜ਼ਹਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਮਗਰੋਂ ਰਾਜਨੀਤਿਕ ਪਾਰਟੀਆਂ ਨੇ ਆਪਣਾ ਵੋਟ ਬੈਂਕ ਤਲਾਸ਼ਨਾ ਸ਼ੁਰੂ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ।ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਨਜਾਇਜ਼ ਢੰਗ ਨਾਲ ਵੇਚੀ ਜਾ ਰਹੀ ਸ਼ਰਾਬ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਚੀਮਾ ਨੇ ਕਿਹਾ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਦਾਅਵੇ ਨਾਲ ਸਰਕਾਰ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ ‘ਤੇ ਫੈਲ ਹੋ ਚੁੱਕੀ ਹੈ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ 20-20 ਲੱਖ ਰੁਪਏ ਦੇਵੇ।ਸ਼ੀਅਦ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਇਸ ਮਾਮਲੇ ‘ਤੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ ।

Related posts

ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ‘ਤੇ BJP ‘ਚ ਹੋਏ ਸ਼ਾਮਲ

htvteam

ਆਹ ਦੇਖੋ ਥਾਣੇਦਾਰ ਨੇ ਕਿਵੇਂ ਘੇਰੇ ਨਿਹੰਗ

htvteam

ਜਥੇਦਾਰ ਕੋਲ ਪਹੁੰਚਿਆ ਪੁਲਿਸ ਦਾ ਵੱਡਾ ਅਫ਼ਸਰ! ਕੀ ਅੰਮ੍ਰਿਤਪਾਲ ਬਾਰੇ ਹੋਈ ਚਰਚਾ ?

htvteam