Htv Punjabi
Punjab

ਵੀਡਓ ਵਿੱਚ ਕੈਦੀ ਨੇ ਅਫਸਰਾਂ ਦੀ ਮਿਲੀਭਗਤ ਨਾਲ ਚੱਲ ਰਹੇ ਧੰਦੇ ਦਾ ਸਬੂਤ ਦਿੱਤਾ, ਇਲਜ਼ਾਮ ਲਾਇਆ ਕਿ ਹਰ ਸੁਵਿਧਾ ਦਾ ਰੇਟ ਹੈ ਫਿਕਸ

ਬਠਿੰਡਾ : ਮਾਡਰਨ ਜੇਲ੍ਹ ਤੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਬੰਦ ਕੈਦੀ ਦਾ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਹੋਇਆ ਹੈ.ਕੈਦੀ ਨੇ ਜੇਲ੍ਹ ਵਿੱਚ ਵੀਡੀਓ ਬਣਾ ਕੇ ਜੇਲ ਪ੍ਰਬੰਧਨ ‘ਤੇ ਮਾਰ ਕੁੱਟ ਕਰ ਫਿਰੌਤੀ ਮੰਗਣ, ਤੰਗ ਕਰ ਉਸਦੀ ਪਤਨੀ ਤੋਂ ਹਜ਼ਾਰਾਂ ਰੁਪਏ ਵਸੂਲਣ ਦੇ ਇਲਜ਼ਾਮ ਲਾਏ ਹਨ l ਵੀਡੀਓ ਵਿੱਚ ਕੈਦੀ ਨੇ ਬੈਰਕ ਵਿੱਚੋਂ ਤਿੰਨ ਸਾਧਾਰਨ ਫੋਨ, ਸਮਾਰਟ ਫੋਨ, ਬਲੂਟੁੱਥ ਹੈਡਫੋਨ ਅਤੇ ਚਾਰਜਰ ਦਿਖਾ ਕੇ ਜੇਲ੍ਹ ਅਫਸਰਾਂ ਦੀ ਮਿਲੀਭਗਤ ਦੇ ਚੱਲ ਰਹੇ ਗੋਰਖਧੰਦੇ ਦਾ ਸਬੂਤ ਦਿੱਤਾ ਹੈ l ਉਸ ਨੇ ਇਲਜ਼ਾਮ ਲਾਇਆ ਹੈ ਕਿ ਇਨ੍ਹਾਂ ਸੁਵਿਧਾਵਾਂ ਦੇ ਲਈ ਰੇਟ ਫਿਕਸ ਹਨ l ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਜੇਲ੍ਹ ਪ੍ਰਬੰਧਨ ਨੇ ਕੈਦੀ ਵਿਸ਼ਾਲ ਕੁਮਾਰ ਤੋਂ ਦੋ ਫੋਨ ਬਰਾਮਦ ਕਰ ਉਸ ਨੂੰ ਕਪੂਰਥਲਾ ਜੇਲ੍ਹ ਵਿੱਚ ਸਿਫਟ ਕਰ ਦਿੱਤਾ ਸੀ l ਦਰਅਸਲ, ਸੰਗਰੂਰ ਜੇਲ੍ਹ ਵਿੱਚ ਕਿਰਾਏ ‘ਤੇ ਬੈਰਕਾਂ ਦੇਣ ਦੇ ਖੁਲਾਸੇ ਅਤੇ ਪਟਿਆਲਾ ਜੇਲ੍ਹ ਸੁਪਰੀਟੈਂਡੈਂਟ ਦੇ ਗੈਂਗਸਟਰਾਂ ਨਾਲ ਮਿਲਕੇ ਕੈਦੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਫਿਰੌਤੀ ਮੰਗਣ ਦੀ ਘਟਨਾਵਾਂ ਦੇ ਬਾਅਦ ਇਹ ਤੀਸਰਾ ਵੱਡਾ ਮਾਮਲਾ ਹੈ, ਜਿਸ ਨੇ ਜੇਲ੍ਹ ਵਿਭਾਗ ਦੀ ਪੋਲ ਖੋਲੀ ਹੈ l
ਕੈਦੀ ਨੇ ਇਲਜ਼ਾਮ ਲਾਇਆ ਕਿ ਫਰੀਦਕੋਟ ਜੇਲ੍ਹ ਵਿੱਚ ਡਿਪਟੀ ਲੈਵਲ ਦੇ ਅਧਿਕਾਰੀ ਨੇ ਮਾਰ ਕੁੱਟ ਕਰ ਕੇ ਸਿਰ ਪਾੜ ਦਿੱਤਾ l ਢਾਈ ਲੱਖ ਰੁਪਏ ਨਾ ਦੇਣ ‘ਤੇ ਉਸ ਨੂੰ ਡਰੱਗ ਡੀ ਐਡਿਕਸ਼ਨ ਬੈਰਕ ਨੰਬਰ 5 ਵਿੱਚ ਬੰਦੀ ਬਣਾ ਦਿੱਤਾ l ਤਸੀਹੇ ਦੇਣ ਤੋਂ ਬਚਣ ਦੇ ਲਈ ਪਤਨੀ ਬਲਜੀਤ ਕੌਰ ਦੇ ਜ਼ਰੀਏ 60 ਹਜ਼ਾਰ ਰੁਪੲ ਉਸ ਅਧਿਕਾਰੀ ਨੂੰ ਦਿੱਤੇ l ਇਸ ਦੇ ਵੀ ਕੈਦੀ ਕੋਲ ਸਬੂਤ ਹਨ l 28 ਦਸੰਬਰ ਨੂੰ ਫਿਰ ਤੋਂ ਜੇਲ੍ਹ ਅਧਿਕਾਰੀਆਂ ਨੇ ਪਤਨੀ ਤੋਂ ਜੇਲ੍ਹ ਵਿੱਚ ਮੁਲਾਕਾਰ ਕਰਵਾ ਕੇ 50 ਹਜ਼ਾਰ ਰੁਪਏ ਮੰਗੇ l ਜੇਲ੍ਹ ਵਿੱਚ 20 ਹਜ਼ਾਰ ਰੁਪਏ ਵਿੱਚ ਵੱਡੇ ਸਮਾਰਟ ਫੋਨ ਅਤੇ 5 ਹਜ਼ਾਰ ਰੁਪਏ ਵਿੱਚ ਛੋਟੇ ਸਮਾਰਟ ਫੋਨ ਜੇਲ੍ਹ ਅਧਿਕਾਰੀ ਉਪਲਬਧ ਕਰਵਾਉਂਦੇ ਹਨ
l ਮੈਂ ਜਿਸ ਫੋਨ ‘ਤੇ ਲਾਈਵ ਹੋ ਰਿਹਾ ਹਾਂ ਉਹ ਮੈਨੂੰ 25 ਹਜ਼ਾਰ ਰੁਪਏ ਵਿੱਚ ਡਿਪਟੀ ਸੁਪਰੀਟੈਂਡੈਂਟ ਨੇ ਦਿੱਤਾ l 300 ਰੁਪਏ ਵਾਲਾ ਚਾਰਜਰ ਜੇਲ੍ਹ ਵਿੱਚ 3 ਹਜ਼ਾਰ ਰੁਪਏ ਵਿੱਚ ਦਿੱਤਾ ਜਾਂਦਾ ਹੈ l

Related posts

ਦੇਖੋ ਇਹਨਾਂ ਦੇ ਕਿਵੇਂ ਬਣ ਗਏ ਪਾਕਿਸਤਾਨੀਆਂ ਨਾਲ ਗਲਤ ਸਬੰਧ; ਲਗਾਤਾਰ ਸੰਪਰਕ ‘ਚ ਰਹਿ ਮੰਗਵਾਉਂਦੇ ਸਨ ਗਲਤ ਸਮਾਨ

htvteam

ਨਸ਼ੇ ਟੁੰਨ ਨੌਜਵਾਨ ਪੁਲਿਸ ਨੂੰ ਕੱਢ ਰਿਹਾ ਸੀ ਗਾ-ਲਾਂ, ਦੇਖੋ ਫੇਰ ਕੀ ਹੋਇਆ

htvteam

ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਪੇਸ਼ ਕੀਤੀ ਮਿਸਾਲ; ਦੇਖੋ ਵੀਡੀਓ

htvteam

Leave a Comment