Htv Punjabi
corona news Fitness Health Punjab siyasat Video

ਬੈਂਸ ਨੇ ਲੁਧਿਆਣਾ ਬੱਸ ਅੱਡੇ ਜਾਕੇ ਲਾ ਲਿਆ ਫੇਰ ਡੀ.ਸੀ. ਨੂੰ ਫੋਨ ! ਦੇਖੋ ਫੇਰ ਕੀਤਾ ਅਜਿਹਾ ਕੰਮ ਹੋਗੀ ਬੈਂਸ ਬੈਂਸ  

ਲੁਧਿਆਣਾ (ਸੁਰਿੰਦਰ ਸੋਨੀ) :- ਲੋਕ ਇਨਸਾਫ ਪਾਰਟੀ ਦੇ ਧਾਕੜ ਮੁਖੀ ਸਿਮਰਜੀਤ ਬੈਂਸ ਇਸ ਵੇਲੇ ਕਰਫਿਊ ਤੇ ਕੋਰੋਨਾ ਵਾਇਰਸ ਦੇ ਚਲਦਿਆਂ ਵੀ ਮੈਦਾਨ ‘ਚ ਡਟੇ ਹੋਏ ਨੇ। ਦੱਸ ਦਈਏ ਕਿ ਬੈਂਸ ਨੇ ਟਰਾਂਸਪੋਰਟ ਮਾਫੀਆ ਖਿਲਾਫ ਰੇਡ ਕਰਕੇ ਅਜਿਹੇ ਖੁਲਾਸੇ ਕੀਤੇ ਨੇ ਕੀ ਸ਼ਹਿਰ ਦਾ ਡੀਸੀ ਵੀ ਹੈਰਾਨ ਹੋ ਗਿਐ। ਅਸਲ ‘ਚ ਬੈਂਸ ਨੂੰ ਜਾਣਕਾਰੀ ਮਿਲੀ ਕੀ ਕੁਝ ਨਿੱਜੀ ਟਰਾਂਸਪੋਰਟ ਕੰਪਨੀਆਂ ਮਜ਼ਦੂਰ, ਗਰੀਬ ਲੋਕਾਂ ਦੀ ਮਜਬੂਰੀ ਦਾ ਫਾਇਦਾ ਉੱਠਾ ਉਨ੍ਹਾਂ ਤੋਂ ਕਈ ਗੁਣਾਂ ਵੱਧ ਕਿਰਾਏ ਲੈ ਰਹੇ ਨੇ। ਇਸੇ ਦੌਰਾਨ ਜਦੋਂ ਇਕ ਨਿੱਜੀ ਬੱਸ ਕੰਪਨੀ ਦੇ ਮੁਲਾਜ਼ਮ ਤੋਂ 650 ਰੁਪਏ ਲੈਣ ਦੀ ਥਾਂ 33 ਸੌ ਰੁਪਏ ਲੈਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਇਸ ਬਾਬਤ ਡੀ.ਸੀ. ਦੀ ਪ੍ਰਮਿਸ਼ਨ ਹੋਣ ਦੀ ਗੱਲ ਕੀਤੀ। ਪਰ ਬੈਂਸ ਨੇ ਮੌਕੇ ‘ਤੇ ਡੀ.ਸੀ ਲੁਧਿਆਣਾ ਨੂੰ ਫੋਨ ਲਾਕੇ ਨਿੱਜੀ ਕੰਪਨੀਆਂ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਤੇ ਮੌਕੇ “ਤੇ ਝਾੜਾਂ ਵੀ ਪਾਈਆਂ।

ਉਧਰ ਜਦੋਂ ਆਪਣੇ ਨਾਲ ਹੋਈ ਧੋਖਾਧੜੀ ਦਾ ਮਜਬੂਰ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਹੀ ਆਪਣੇ ਤੋਂ ਵੱਧ ਲਏ ਗਏ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਇਸਦੇ ਨਾਲ ਹੀ ਨਿੱਜੀ ਬੱਸ ਕੰਪਨੀ ਦੇ ਮੁਲਾਜ਼ਮ ਦਾ ਜਦੋਂ ਪੱਖ ਜਾਣਨਾ ਚਾਹਿਆ ਤਾਂ ਉਸਨੇ ਆਪਣਾ ਹੀ ਤਰਕ ਦਿੱਤਾ ਤੇ ਇਸ ਤੋਂ ਇਲਾਵਾ ਜਿਸ ਪੁਲਿਸ ਮੁਲਾਜ਼ਮ ਦੀਆਂ ਅੱਖਾਂ ਦੇ ਸਾਹਮਣੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਇਆ ਜਾ ਰਿਹਾ ਸੀ ਉਸਨੇ ਸਾਰੀ ਗੱਲ ਹੀ ਗੋਲਮੋਲ ਕਰ ਦਿੱਤੀ।

ਫਿਲਹਾਲ ਪੂਰੇ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਇਕ ਗੱਲ ਸਾਫ ਹੋ ਜਾਂਦੀ ਐ ਕੀ ਇਨ੍ਹਾਂ ਨਿੱਜੀ ਕੰਪਨੀਆਂ ਨੂੰ ਨਾ ਤਾਂ ਕਿਸੇ ਕਾਨੂੰਨ ਦਾ ਡਰ ਐ ਤੇ ਨਾ ਹੀਂ ਕਿਸੇ ਦੀ ਮਜਬੂਰੀ ਜਾਂ ਲਾਚਾਰੀ ਤੋਂ ਕੋਈ ਮਤਲਬ..

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਇਹਨਾਂ ਗੱਦਿਆਂ ਕਰਕੇ ਪਿਆ ਸੀ ਰੌਲਾ, ਜੌੜਾਮਾਜਰਾ ਆਇਆ ਸੀ ਸੁਰਖ਼ੀਆਂ ‘ਚ

htvteam

ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਪੰਜਾਬੀਆਂ ਲਈ ਕਰਤਾ ਵੱਡਾ ਐਲਾਨ, ਬਾਹਰਲੇ ਮੁਲਕ ‘ਚ ਫਸੇ ਪੰਜਾਬੀਆਂ ਨੂੰ ਲਿਆਂਦਾ ਜਾਏਗਾ ਪੰਜਾਬ, ਟਿੱਕ-ਟੌਕ ਸਟਾਰ ਨੂਰ ਨੂੰ ਵੀ ਕੀਤੀ ਕਾਲ

Htv Punjabi

ਗੱਡੀ ‘ਚ ਗਲਤ ਕੰਮ ਕਰਦੇ ਪੁਲਿਸੀਏ ਲੋਕਾਂ ਨੇ ਫੜੇ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam

Leave a Comment