ਅੰਮ੍ਰਿਤਸਰ ; ਪੰਜਾਬ ਪੁਲਿਸ ਨੈ ਦੇਰ ਰਾਤ 2 ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।ਇਹ ਅੱਤਵਾਦੀ ਆਪਣੇ ਪਾਕਿਸਤਾਨੀ ਆਕਾਵਾਂ ਦੇ ਇਸ਼ਾਰੇ ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ਦੀ ਫਿਰਾਕ ਵਿੱਚ ਸਨ।ਉਨ੍ਹਾਂ ਦੇ ਕੋਲੋਂ ਜਰਮਲੀ ਵਿੱਚ ਬਣੀ ਇੱਕ ਐਮਪੀ 5 ਸਬ ਮਸ਼ੀਨਗਨ, ਇੱਕ ਪਿਸਤੌਲ, 4 ਮੈਗਜੀਨ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।ਇਹ ਸੰਵੇਦਨਸ਼ੀਲ ਸਕਾਨਾਂ ਦੀ ਫੋਟੋਆਂ ਅਤੇ ਜਾਣਕਾਰੀ ਪਾਕਿਸਤਾਨ ਭੇਜਦੇ ਸਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਗੁਪਤ ਸੂਚਨਾ ਦੇ ਆਧਾਰ ਤੇ ਅੰਮਿਤਸਰ ਪੁਲਿਸ ਦੀ ਟੀਮ ਨੇ ਜੀਟਟੀ ਰੋਡ ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਦੇ ਨੇੜੇ ਛਾਪਾ ਮਾਰ ਕੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।ਦੋਨਾਂ ਦੇ ਫੋਨ ਤੋਂ ਪਾਕਿਸਤਾਨ ਵਿੱਚ ਬੈਠੇ ਸ਼ੱਕੀ ਲੋਕਾਂ ਦੇ ਨਾਲ ਗੱਲ ਬਾਤ ਦੇ ਅੰਸ਼, ਫੋਟੋ ਅਤੇ ਇੱਕ ਵਿਸ਼ੇਸ਼ ਜਗ੍ਹਾ ਨਾਲ ਸੰਬੰਧਿਤ ਜਾਣਕਾਰੀ ਹਾਸਿਲ ਹੋਈ ਹੈ।
ਇਸ ਦੇ ਇਲਾਵਾ ਗੁਰਮੀਤ ਸਿੰਘ ਦੇ ਮੋਬਾਈਲ ਵਿੱਚ ਖਾਲਿਸਤਾਨ ਦੇ ਗਠਨ ਨਾਲ ਜੁੜੀ ਕਈ ਤਰ੍ਹਾਂ ਦੀ ਪੋਸਟ ਅਤੇੇ ਵੈਬ ਲਿੰਕ ਵੀ ਮਿਲੇ ਹਨ। ਉਹ ਪਾਕਿਸਤਾਨ ਦੀ ਖੁਫੀਆ ਏੰਜਸੀ ਆਈਐਸਆਈ ਦੁਆਰਾ ਆਯੋਜਿਤ ਭਾਰਤ ਵਿਰੋਧੀ ਗਤੀਵਿਧੀ ਚਲਾਉਣ ਵਾਲਿਆਂ ਦੇ ਨਾਲ ਨਿਯਮਿਤ ਰੂਪ ਨਾਲ ਸੰਪਰਕ ਵਿੱਚ ਵੀ ਸਨ।ਮੁੱਢਲੀ ਪੁੱਛਗਿਛ ਅਤੇ ਬਰਾਮਦਗੀ ਦੇ ਆਧਾਰ ਤੇ ਮੁਲਜ਼ਮਾਂ ਦੇ ਖਿਲਾਫ ਆਈਪੀਸੀ ਦੀ 120 ਬੀ, 121, 25, 54 ਆਰਮਜ਼ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸਿ਼ਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਗੰਡਾ ਸਿੰਘ ਕਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪ੍ਰਬੰਧਕਾਂ ਨੂੰ ਮਿਲਣ ਦੇ ਲਈ ਕਰੀਬ 3 ਸਾਲ ਪਹਿਲਾਂ ਪਾਕਿਸਤਾਨ ਗਿਆ ਸੀ।ਗੁਰਮੀਤ ਇਸ ਤੋਂ ਪਹਿਲਾਂ ਆਪਣੇ ਭਾਈ ਦੇ ਨਾਲ ਧੋਖਾਧੜੀ ਦੇ ਇੱਕ ਕੇਸ ਵਿੱਚ ਸ਼ਾਮਿਲ ਸੀ ਅਤੇ ਉਸ ਦੇ ਵਿਰੁੱਧ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਸੀ।